HOME ਤਰਕਸ਼ੀਲਾਂ ਨੇ ਵਾਤਾਵਰਣ ਸੰਭਾਲ਼ ਪ੍ਰਤੀ ਜਾਗਰੂਕ ਕੀਤਾ 

ਤਰਕਸ਼ੀਲਾਂ ਨੇ ਵਾਤਾਵਰਣ ਸੰਭਾਲ਼ ਪ੍ਰਤੀ ਜਾਗਰੂਕ ਕੀਤਾ 

2
ਰੋਪੜ    (ਸਮਾਜ ਵੀਕਲੀ)   (ਰੋਮੀ ਘੜਾਮਾਂ): ਤਰਕਸ਼ੀਲ ਸੁਸਾਇਟੀ, ਪੰਜਾਬ (ਰਜਿ.), ਇਕਾਈ ਰੋਪੜ ਵੱਲੋਂ ਵਾਤਾਵਰਣ ਸੰਭਾਲ਼ ਬਾਰੇ ਜਾਗਰੂਕ ਕੀਤਾ ਗਿਆ। ਸਭਿਆਚਾਰ ਵਿਭਾਗ ਮੁਖੀ ਹਰਨੇਕ ਚੱਕ ਕਰਮਾਂ ਨੇ ਦੱਸਿਆ ਕਿ ਕੱਲ੍ਹ ਇਕਾਈ ਕਾਰਕੁੰਨਾਂ ਨੇ ਹੈੱਡ ਵਰਕਸ ਰੋਪੜ ਵਿਖੇ ਕਿਤਾਬਾਂ ਦੀ ਸਟਾਲ ਲਗਾਈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਜਨਮ ਦਿਨਾਂ ਸਮੇਂ ਕੇਕ ਕੱਟਣ ਦੀ ਥਾਂ ਵੱਧ ਤੋਂ ਵੱਧ ਬੂਟੇ ਲਗਾਏ ਜਾਣ। ਇਕਾਈ ਮੁਖੀ ਅਸ਼ੋਕ ਕੁਮਾਰ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਹੀ ਦਰੱਖ਼ਤਾਂ ਦੀ ਵਢਾਈ ਹੁੰਦੀ ਰਹੀ ਤਾਂ ਉਹ ਦਿਨ ਦੂਰ ਨਹੀਂ, ਜਦੋਂ ਸਾਹ ਲੈਣਾ ਵੀ ਔਖਾ ਹੋ ਜਾਵੇਗਾ। ਪਵਨ ਕੁਮਾਰ ਰੱਤੋਂ ਅਤੇ ਅਮਰਨਾਥ ਕਿਹਾ ਕਿ ਸਾਨੂੰ ਤਰਕਸ਼ੀਲ ਨਜ਼ਰੀਏ ਅਨੁਸਾਰ ਸੋਚਣ ਦੀ ਲੋੜ ਹੈ। ਵੇਖਣ ਵਿੱਚ ਆਇਆ ਹੈ ਕਿ ਲੋਕ ਸ਼ਰਧਾ ਦੇ ਨਾਮ ‘ਤੇ ਵੀ ਬਿਨਾਂ ਸੋਚੇ ਸਮਝੇ ਦਰਿਆਵਾਂ, ਨਹਿਰਾਂ ਵਿੱਚ ਕੂੜਾ-ਕਰਕਟ ਸੁੱਟ ਦਿੰਦੇ ਹਨ ਜੋ ਕਿ ਸਰਾਸਰ ਗਲਤ ਹੈ। ਇਸ ਤਰ੍ਹਾਂ ਪਾਣੀ ਪੀਣ-ਯੋਗ ਨਹੀਂ ਰਹਿੰਦਾ ਅਤੇ ਗੰਦਗੀ ਫੈਲਦੀ ਹੈ। ਉਨ੍ਹਾਂ ‘ਜੇਕਰ ਨਾ ਰਿਹਾ ਪਾਣੀ ਤਾਂ ਸਮਝੋ ਖ਼ਤਮ ਕਹਾਣੀ ‘ ਦਾ ਹੋਕਾ ਦਿੰਦਿਆਂ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਉਣ ਦੀ ਅਪੀਲ ਦੁਹਰਾਈ। ਜਿਕਰਯੋਗ ਹੈ ਕਿ ਤਰਕਸ਼ੀਲ ਸੁਸਾਇਟੀ ਕਈ ਸਾਲਾਂ ਤੋਂ ਬੂਟੇ ਲਗਾਉਣ ਦਾ ਕਾਰਜ ਨਿਰੰਤਰ ਕਰ ਰਹੀ ਹੈ। ਇਸ ਮੌਕੇ ਅਜੇ ਕੁਮਾਰ, ਸੁਜਾਤਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਾਰਤ ਵਿਕਾਸ ਪ੍ਰੀਸ਼ਦ ਦੀ ਮਾਛੀਵਾੜਾ ਸ਼ਾਖਾ ਵੱਲੋਂ ਸ਼ਬੀਲ ਲਗਾਈ 
Next articleਯਾਦਗਾਰੀ ਹੋ ਨਿੱਬੜਿਆ ਕੈਲੇਫੋਰਨੀਆ ਵਿਖੇ ਹੋਇਆ 09ਵਾਂ ‘ਸਾਂਝ ਮਾਵਾਂ ਧੀਆਂ ਦੀ’ ਸਭਿਆਚਾਰਕ ਸਮਾਗਮ