HOME ਯਾਦਗਾਰੀ ਹੋ ਨਿੱਬੜਿਆ ਕੈਲੇਫੋਰਨੀਆ ਵਿਖੇ ਹੋਇਆ 09ਵਾਂ ‘ਸਾਂਝ ਮਾਵਾਂ ਧੀਆਂ ਦੀ’ ਸਭਿਆਚਾਰਕ...

ਯਾਦਗਾਰੀ ਹੋ ਨਿੱਬੜਿਆ ਕੈਲੇਫੋਰਨੀਆ ਵਿਖੇ ਹੋਇਆ 09ਵਾਂ ‘ਸਾਂਝ ਮਾਵਾਂ ਧੀਆਂ ਦੀ’ ਸਭਿਆਚਾਰਕ ਸਮਾਗਮ

3
ਹੇਵਰਡ (ਕੈਲੀਫੋਰਨੀਆ),  (ਸਮਾਜ ਵੀਕਲੀ)   (ਰੋਮੀ ਘੜਾਮਾਂ): ਰੇਡੀਓ ਚੜ੍ਹਦੀ ਕਲਾ ਦੇ ਮੁੱਖ ਪ੍ਰਬੰਧਕ ਜਸਵਿੰਦਰ ਕੌਰ ਤੇ ਉਨ੍ਹਾਂ ਦੀਆਂ ਸਾਥਣਾਂ ਵੱਲੋਂ ਹਰ ਸਾਲ ਮਾਂ-ਦਿਹਾੜੇ (Mother’s Day) ਨੂੰ ਸਮਰਪਿਤ ਕਰਵਾਇਆ ਜਾਣ ਵਾਲ਼ਾ ਸਭਿਆਚਾਰਕ ਸਮਾਗਮ ‘ਸਾਂਝ ਮਾਵਾਂ ਧੀਆਂ ਦੀ’ ਇਸ ਵਾਰ ਵੀ ਹਮੇਸ਼ਾ ਦੀ ਤਰ੍ਹਾਂ ਅਮਿੱਟ ਪੈੜਾਂ ਛੱਡ ਗਿਆ। ਜਿਸ ਬਾਰੇ ਸਾਹਿਤਕਾਰਾ ਰਣਵੀਰ ਕੌਰ ਬੱਲ ਯੂ.ਐੱਸ.ਏ. ਨੇ ਦੱਸਿਆ ਕਿ ਪ੍ਰੋਗਰਾਮ ਵਿੱਚ ਬੀਬੀਆਂ ਤੇ ਬੱਚਿਆਂ ਨੇ ਗਿੱਧੇ, ਭੰਗੜੇ ਆਦਿ ਨਾਲ਼ ਖੂਬ ਰੰਗ ਬੰਨ੍ਹਿਆ। ਸਮਾਗਮ ਵਿੱਚ ਅਸੈਂਬਲੀ ਮੈਂਬਰ ਕਰਿਸ਼ਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਸ਼ਿਰਕਤ ਕੀਤੀ। ਜਿੰਨ੍ਹਾ ਨੂੰ ਸਮੁੱਚੀ ਪ੍ਰਬੰਧਕੀ ਟੀਮ ਵੱਲੋਂ ਖ਼ਾਸ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸੇ ਦੌਰਾਨ ਉਚੇਚੇ ਸੱਦੇ ‘ਤੇ ਪਹੁੰਚੇ ਬੀਬੀ ਆਸ਼ਾ ਸ਼ਰਮਾ (ਪੰਜਾਬੀ ਜਗਤ ਦੀ ਸੁਪ੍ਰਸਿੱਧ ਮੰਚ-ਸੰਚਾਲਕ) ਨੂੰ ਵੀ ਸ਼ਕਤੀ ਮਾਣਕ (ਸਪੁੱਤਰੀ ਮਰਹੂਮ ਕੁਲਦੀਪ ਮਾਣਕ ਸਾਹਬ) ਅਤੇ ਸਾਥਣਾਂ ਵੱਲੋਂ ਸਨਮਾਨ ਚਿੰਨ੍ਹ ਤੇ ਤੋਹਫਿਆਂ ਨਾਲ਼ ਨਿਵਾਜਿਆ ਗਿਆ। ਅੰਤ ਜਸਵਿੰਦਰ ਕੌਰ ਨੇ ਸਭਨਾਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਤਰਕਸ਼ੀਲਾਂ ਨੇ ਵਾਤਾਵਰਣ ਸੰਭਾਲ਼ ਪ੍ਰਤੀ ਜਾਗਰੂਕ ਕੀਤਾ 
Next articleਲਿਖਾਰੀ ਸਭਾ ਮਕਸੂਦੜਾ ਦੀ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵਿੱਚ ਨਾਟਕਕਾਰ ਸੋਮ ਪਾਲ ਹੀਰਾ ਨਾਲ ਰੂ-ਬ-ਰੂ ਤੇ ਗੁਰਦਿਆਲ ਦਲਾਲ ਦੀਆਂ ਕਿਤਾਬਾਂ ਰਿਲੀਜ਼