ਸੰਗਰੂਰ, (ਰਮੇਸ਼ਵਰ ਸਿੰਘ)– ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਨੇ ਮਾਸਟਰ ਪਰਮ ਵੇਦ,ਸਵਰਨਜੀਤ ਸਿੰਘ, ਰਣਜੀਤ ਸਿੰਘ, ਨਿਰਮਲੁ ਸਿੰਘ ਦੁੱਗਾਂ, ਰਘਬੀਰ ਸਿੰਘ ,ਸੁਰਿੰਦਰਪਾਲ ਉੱਪਲੀ ਆਧਾਰਤ ਤਰਕਸ਼ੀਲ ਟੀਮ ਨੇ ਟੋਲ ਪਲਾਜਾ ਲੱਡਾ ਤੇ’ ਲੱਗੇ ਪੱਕੇ ਕਿਸਾਨੀ ਮੋਰਚੇ ਵਿੱਚ ਪਹੁੰਚ ਕੇ ਸੂਬਾ ਕਮੇਟੀ ਵੱਲੋਂ ਪ੍ਰਕਾਸ਼ਿਤ ਪੁਸਤਕ ‘ਖੇਤੀ ਸੰਕਟ ਤੇ ਵਿਗਿਆਨਕ ਪਹੁੰਚ, ਸ਼ਹੀਦ ਭਗਤ ਸਿੰਘ ਦੇ ਵਿਚਾਰ, —ਦੇਵ ਪੁਰਸ਼ ਹਾਰ ਗਏ ਤੇ ਤਰਕਸ਼ੀਲ ਮੈਗਜੀਨ ਕਿਸਾਨਾਂ ਨੂੰ ਵੰਡੇ ਗਏ।ਤਰਕਸ਼ੀਲਾਂ ਵੱਲੋਂ ਪੁਸਤਕਾਂ ਇਸ ਲਈ ਦਿਤੀਆਂ ਗਈਆਂ ਤਾਂ ਜੋ ਉਹ ਇਨ੍ਹਾਂ ਨੂੰ ਪੜ੍ਹ ਕੇ ਅੱਗੇ ਪ੍ਰਾਪਤ ਗਿਆਨ ਦੂਜਿਆਂ ਨਾਲ ਸਾਂਝਾ ਕਰਨ ਸਕਣ। ਇਕਾਈ ਪ੍ਰਧਾਨ ਮਾਸਟਰ ਪਰਮ ਵੇਦ ਤੇ ਸਵਰਨਜੀਤ ਸਿੰਘ ਨੇ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਦਿੱਲੀ ਕਿਸਾਨੀ ਸੰਘਰਸ਼ ਦੇ ਮੋਰਚਿਆਂ ਵਿੱਚ ਗਿਆਨ ਤੇ ਚੇਤਨਾ ਦੀ ਰੋਸ਼ਨੀ ਵਿਖੇਰਨ ਲਈ ਕਾਫੀ ਮਾਤਰਾ ਵਿੱਚ ਪੁਸਤਕਾਂ ਵੰਡ ਚੁੱਕੀ ਹੈ , ਹਾਲ ਹੀ ਵਿੱਚ ਵਿਗਿਆਨਕ ਸੋਝੀ ਵਿਕਸਿਤ ਕਰਨ ਵਾਲਾ ਸਾਹਿਤ ਤਰਕਸ਼ੀਲ ਲਹਿਰ ਦੇ ਕੌਮੀ ਨਾਇਕ ਡਾਕਟਰ ਨਰਿੰਦਰ ਦਭੋਲਕਰ ਦੀ ਸ਼ਹਾਦਤ ਨੂੰ ਸਮੱਰਪਤ ਕਾਫੀ ਮਾਤਰਾ ਵਿੱਚ ਦਿੱਲੀ ਦੇ ਚਾਰੇ ਕਿਸਾਨੀ ਸੰਘਰਸ਼ੀ ਮੋਰਚਿਆਂ ਵਿੱਚ ਵੰਡਿਆ ਗਿਆ ।ਉਨਾਂ ਕਿਸਾਨਾਂ ਦੇ ਸੰਘਰਸ਼ ਤੇ ਮੰਗਾਂ ਦੀ ਹਮਾਇਤ ਕਰਦਿਆਂ ਕੇਂਦਰ ਸਰਕਾਰ ਤਿੰਨੇ ਖੇਤੀ ਵਿਰੋਧੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ, ਉਨਾਂ ਕਿਸਾਨਾਂ ਦੇ ਸਿਰੜ, ਸਿਦਕ, ਸਬਰ ਦਰਿੜਤਾ ਨੂੰ ਸਲਾਮ ਕਰਦਿਆਂ ਕਿਸਾਨ ਸੰਘਰਸ਼ ਵਿੱਚ ਔਰਤਾਂ ਦੀ ਭਰਵੀਂ ਸਮੂਲੀਅਤ ਦੀ ਸਾਲਾਘਾ ਕੀਤੀ ਤੇ ਔਰਤਾਂ ਦੀ ਸਮੂਲੀਅਤ ਨੂੰ ਜਿਤ ਕਰਾਰ ਦਿੱਤਾ। ਕਿਸਾਨੀ ਮੋਰਚੇ ਦੇ ਪ੍ਰਬੰਧਕਾਂ ਨੇ ਤਰਕਸ਼ੀਲ ਸਾਹਿਤ ਵੰਡਣ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦਾ ਧੰਨਵਾਦ ਕੀਤਾ।