ਤਰਕਸ਼ੀਲ ਸੁਸਾਇਟੀ ਪੰਜਾਬ ਰਜਿ ਜੋਨ ਨਵਾਂਸ਼ਹਿਰ ਦੀ ਮੀਟਿੰਗ ਹੋਈ

 ਨਵਾਂਸ਼ਹਿਰ  (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ )- ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਜੋਨ ਨਵਾਂਸ਼ਹਿਰ ਦੀ ਮੀਟਿੰਗ ਜੋਨ ਮੁੱਖੀ ਸੱਤਪਾਲ ਸਲੋਹ ਜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਜਗਦੀਸ਼ ਰਾਏ ਪੁਰ ਡੱਬਾ,ਸੂਬਾ ਕਮੇਟੀ ਮੈਂਬਰ ਜੋਗਿੰਦਰ ਕੁੱਲੇਵਾਲ ਅਤੇ ਮਾਸਟਰ ਨਰੇਸ਼ ਗੜ੍ਹਸ਼ੰਕਰ ਨੇ ਦੱਸਿਆ ਕਿ ਇਸ ਵਾਰ ਸੁਸਾਇਟੀ ਵੱਲੋਂ ਛੇਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਈ ਗਈ ਜਿਸ ਵਿੱਚ ਲੱਗਪਗ 35 ਸਕੂਲਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ। ਮਿਡਲ ਪੱਧਰ ਦੇ 700 ਅਤੇ ਸੈਕੰਡਰੀ ਪੱਧਰ ਦੇ 800 ਦੇ ਕਰੀਬ ਸਕੂਲੀ ਵਿਦਿਆਰਥੀਆਂ ਨੇ ਜੋਨ ਨਵਾਂਸ਼ਹਿਰ ਅਧੀਨ ਇਹ ਪ੍ਰੀਖਿਆ ਦਿੱਤੀ। ਉਹਨਾਂ ਦੱਸਿਆ ਕਿ ਇਸ ਪ੍ਰੀਖਿਆ ਦਾ ਨਤੀਜਾ ਇਸ ਮਹੀਨੇ ਦੇ ਅਖੀਰ ਵਿੱਚ ਘੋਸ਼ਿਤ ਕਰ ਦਿੱਤਾ ਜਾਵੇਗਾ। ਉਹਨਾਂ ਅੱਗੇ ਦੱਸਿਆ ਕਿ 24 ਨਵੰਬਰ ਦਿਨ ਐਤਵਾਰ ਨੂੰ ਪਿੰਡ ਕੁੱਲੇਵਾਲ ਵਿਖੇ ਜੋਨ ਦੀ ਛਿਮਾਹੀ ਇਕੱਤਰਤਾ ਹੋਵੇਗੀ। ਜਿਸ ਵਿੱਚ ਇਕਾਈ ਬੰਗਾ, ਨਵਾਂਸ਼ਹਿਰ, ਗੜ੍ਹਸ਼ੰਕਰ ਅਤੇ ਰਾਹੋਂ ਦੇ ਸਾਰੇ ਮੈਂਬਰ ਅਤੇ ਅਹੁਦੇਦਾਰ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨਗੇ। ਇਸ ਮੌਕੇ ਅੰਧਵਿਸ਼ਵਾਸਾਂ ਦਾ ਜੂੜ ਕਿਵੇਂ ਵੱਢੀਏ ਵਿਸ਼ੇ ਤੇ ਗੱਲਬਾਤ ਲਈ ਸੂਬਾ ਕਮੇਟੀ ਮੈਂਬਰ ਸੁਮੀਤ ਸਿੰਘ ਅੰਮ੍ਰਿਤਸਰ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਸਾਰੇ ਤਰਕਸ਼ੀਲ ਪਰਿਵਾਰ ਆਪਸੀ ਵਿਚਾਰ ਵਟਾਂਦਰਾ ਕਰਨਗੇ। ਸੱਤਪਾਲ ਸਲੋਹ ਅਤੇ ਰਾਜ ਕੁਮਾਰ ਗੜ੍ਹਸ਼ੰਕਰ ਨੇ ਦੱਸਿਆ ਕਿ ਦਸੰਬਰ ਦੇ ਦੂਸਰੇ ਹਫਤੇ ਤਰਕਸ਼ੀਲ ਸਾਹਿਤ ਦੀ ਵੈਨ ਜੋਨ ਨਵਾਂਸ਼ਹਿਰ ਵਿੱਚ ਆ ਰਹੀ ਹੈ। ਇਹ ਵੈਨ ਹਫਤਾ ਭਰ ਜੋਨ ਨਵਾਂਸ਼ਹਿਰ ਵਿੱਚ ਚੱਲੇਗੀ। ਇਸ ਮੀਟਿੰਗ ਵਿੱਚ ਹਰਜਿੰਦਰ ਸੂੰਨੀ, ਬਲਜਿੰਦਰ ਸਵਾਜਪੁਰ, ਗੁਰਨਾਮ ਗੜ੍ਹਸ਼ੰਕਰ, ਸੁਖਵਿੰਦਰ ਗੋਗਾ, ਮਾਸਟਰ ਰਾਮ ਪਾਲ ਰਾਹੋਂ,ਨਿੰਦਰ ਮਾਈਦਿੱਤਾ, ਬਲਜੀਤ ਖਟਕੜ, ਬਲਜਿੰਦਰ ਤਾਜੋਵਾਲ, ਮੋਹਨ ਬੀਕਾ ਅਤੇ ਸੁਖਵਿੰਦਰ ਲੰਗੇਰੀ ਆਦਿ ਹਾਜ਼ਰ ਸਨ।

ਮਾਸਟਰ ਜਗਦੀਸ਼
ਮੀਡੀਆ ਇੰਚਾਰਜ ਜੋਨ ਨਵਾਂਸ਼ਹਿਰ।
ਫੋਨ ਨੰਬਰ 9417434038

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਤਲ ਤੋਂ ਬਾਦ
Next articleਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਰ ਸੀ ਐੱਫ ਦੀ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ, ਭਾਈ ਮਹਿੰਦਰ ਸਿੰਘ ਨੂੰ ਪ੍ਰਧਾਨ ਤੇ ਭਾਈ ਮਨਮੋਹਨ ਸਿੰਘ ਨੂੰ ਸੈਕਟਰੀ ਚੁਣਿਆ ਗਿਆ