ਦਿੱਲੀ ਸੰਘਰਸ ਨੇ ਬਦਲੇ ਪੰਜਾਬ ਦੇ ਰੰਗ

ਜਸਕੀਰਤ ਸਿੰਘ

(ਸਮਾਜ ਵੀਕਲੀ)

ਦਿੱਲੀ ਸੰਘਰਸ਼ ਨੂੰ 2 ਮਹੀਨੇ ਹੋ ਗਏ ਹਨ । ਤੇ ਇਹ ਸੰਘਰਸ਼ 26 ਨਵੰਬਰ 2020 ਨੂੰ ਕਿਸਾਨਾਂ ਨੂੰ ਵੱਲੋਂ ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਸ਼ੁਰੂ ਕੀਤਾ ਗਿਆ ਸੀ । 2 ਮਹੀਨੇ ਹੋਣ ਦੇ ਬਾਵਜੂਦ ਵੀ ਸਰਕਾਰ ਵਲੋਂ ਕਿਸਾਨਾਂ ਨੂੰ ਲਗਾਤਾਰ ਲਾਰਾਲਪਾ ਲਾਇਆ ਜਾ ਰਿਹਾ ਹੈ ।

ਸਰਕਾਰ ਕਿਸੇ ਵੀ ਹਲਾਤ ਵਿਚ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਵਿਚ ਨਹੀਂ ਆ ਰਹੀ । ਕਿਸਾਨਾਂ ਵਲੋਂ ਸਰਕਾਰ ਨੂੰ ਹਰ ਮੀਟਿੰਗ ਵਿਚ ਇਸ MSP ਦੇ ਤਿੰਨੇ ਕਾਨੂੰਨਾ ਦੇ ਨੁਕਸਾਨ ਬਾਰੇ ਬੇਖ਼ੂਬੀ ਦਸਿਆ ਜਾ ਚੁੱਕਿਆ ਹੈ । ਪਰ ਪਤਾ ਨਹੀਂ ਕਿਉਂ ਸਰਕਾਰ ਦੇ ਕੰਨਾਂ ਤੇ ਜ਼ੂ ਨਹੀਂ ਸਿਰਕ ਰਹੀ । ਸਰਕਾਰ ਕਿਸਾਨਾਂ ਨੂੰ ਉਹਨਾਂ ਨਾਲ ਹੋ ਰਹੀ ਹਰ ਮੀਟਿੰਗ ਦੌਰਾਨ ਨਿਰਾਸ਼ ਕਰ ਵਾਪਿਸ ਮੋੜ ਰਹੀ ਹੈ ।

ਹੁਣ ਤੱਕ ਕੜਾਕੇ ਦੀ ਠੰਡ ਕਾਰਨ 60 ਦੇ ਕਰੀਬ ਪੰਜਾਬ ਦੇ ਨੋਜਵਾਨ ਅਤੇ ਬਜ਼ੁਰਗ ਆਪਣੀ ਕੁਰਬਾਨੀ ਦੇ ਚੁੱਕੇ ਹਨ । ਪਰ ਇਸਦੇ ਬਾਵਜੂਦ ਵੀ ਕਿਸਾਨ ਇਸ ਸੰਘਰਸ਼ ਨੂੰ ਫਿੱਕਾ ਨਹੀਂ ਪੈਣ ਦੇ ਰਹੇ । ਹਾਲਾਂਕਿ ਜਿਸ ਸਮੇਂ ਕਿਸਾਨਾਂ ਨੇ ਇਸ ਨੂੰ ਸ਼ੂਰੁ ਕੀਤਾ ਸੀ ਉਸ ਦੌਰਾਨ ਸਰਕਾਰ ਨੇ ਦਿੱਲੀ ਨੂੰ ਜਾਂਦੇ ਰਾਹਾਂ ਤੇ ਹਰ ਇਕ ਬਾਡਰ ਤੇ ਕਿਸਾਨਾਂ ਨੂੰ ਰੋਕਣ ਲਈ ਉਹਨਾਂ ਉੱਪਰ ਪਾਣੀ ਦੀਆ ਬੋਸ਼ਾਰਾ ਅਤੇ ਅੱਥਰੂ ਗੈਸਾਂ ਦੇ ਗੋਲੇ ਵੀ ਸੁੱਟੇ ਗਏ ਪਰ ਕਿਸਾਨਾਂ ਨੇ ਉਹਨਾਂ ਦਾ ਡੱਟ ਕੇ ਮੁਕਬਲਾਂ ਕੀਤਾ ਅਤੇ ਆਪਣੇ ਆਪ ਨੂੰ ਤਗੜਾ ਕਰ ਦਿੱਲੀ ਦੀਆਂ ਬਰੂਹਾਂ ਤੇ ਜਾ ਕਬਜਾ ਕੀਤਾ ।

ਇਹ ਸੰਘਰਸ਼ ਤਾਂ ਸ਼ੂਰੁ ਕੇਵਲ ਪੰਜਾਬ ਦੇ ਕਿਸਾਨਾਂ ਅਤੇ ਕਿਸਾਨੀ ਦੇ ਕਿੱਤੇ ਨਾਲ ਜੁੜੇ ਲੋਕਾਂ ਨੇ ਕੀਤਾ ਸੀ । ਪਰ ਹੋਲੀ ਹੋਲੀ ਪੰਜਾਬ ਦੇ ਨਾਲ ਨਾਲ ਹਰਿਆਣਾ, ਰਾਜਸਥਾਨ , ਬਿਹਾਰ , ਯੋਪੀ , ਕਰਨਾਟਕਾ ਅਤੇ ਹੋਰ ਸਟੇਟਾਂ ਦੇ ਕਿਸਾਨ ਇਸ ਸੰਘਰਸ਼ ਵਿਚ ਆਕੇ ਆਪਣਾ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਨ ।

ਇਸ ਕਿਸਾਨੀ ਸੰਘਰਸ਼ ਵਿਚ ਕਿਸਾਨ ਹੀ ਨਹੀਂ ਸਗੋਂ ਹਰ ਉਸ ਵਰਗ ਦਾ ਇਨਸਾਨ ਹਿਸਾ ਪਾ ਰਿਹਾ ਹੈ । ਜਿਸ ਨੂੰ ਰੋਟੀ ਦਾ ਮੁੱਲ ਪਤਾ ਹੈ । ਜਿਸ ਨੂੰ ਪਤਾ ਹੈ ਕਿ ਜੇ ਕਿਸਾਨ ਨਹੀਂ ਤਾਂ ਸਾਡੇ ਘਰ ਦਾਣੇ ਨਹੀਂ । ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਹੋਇਆ ਹਰ ਇਕ ਭਾਰਤ ਦੇਸ਼ ਦਾ ਨਾਗਰਿਕ ਇਸ ਸੰਘਰਸ਼ ਨੂੰ ਆਪਣਾ ਮਨ ਇਸ ਦਾ ਸਾਥ ਦੇ ਰਿਹਾ ਹੈ ।

ਜੇਕਰ ਗੱਲ ਇਸ ਸੰਘਰਸ਼ ਦੀ ਕਰੀਏ ਤਾਂ ਤੁਹਾਨੂੰ ਇਸ ਵਿਚ ਕੇਵਲ ਮਰਦ ਨਹੀਂ ਸਗੋਂ ਔਰਤਾਂ ਅਤੇ ਨਿੱਕੇ ਨਿੱਕੇ ਬੱਚੇ ਵੀ ਵੇਖਣ ਨੂੰ ਮਿਲਣਗੇ । ਜੋ ਇਸ ਕਿਸਾਨੀ ਨੂੰ ਆਪਣੀ ਪੰਜਾਬ ਦੀ ਮਾਂ ਭੂਮੀ ਨੂੰ ਬਚਾਉਣ ਲਈ ਆਪਣਾ ਘਰ ਬਾਰ ਛੱਡ ਕੇ ਇਸ ਦਿੱਲੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾ ਰਹੇ ਹਨ ।

ਕਿਸਾਨੀ ਸੰਘਰਸ਼ ਨੇ ਕੇਵਲ ਭਾਰਤ ਨੂੰ ਹੀ ਨਹੀਂ ਸਗੋਂ ਪੂਰੇ ਸੰਸਾਰ ਦੇ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨਾਲ ਖੜ੍ਹਾ ਕਰ ਦਿੱਤਾ ਹੈ । ਇਹ ਸੰਘਰਸ਼ ਕੇਵਲ ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਕੀਤਾ ਜਾ ਰਿਹਾ ਹੈ । ਵਿਦੇਸ਼ਾਂ ਵਿਚ ਵੀ ਪੰਜਾਬ ਦੇ ਲੋਕਾਂ ਦੇ ਨਾਲ ਨਾਲ ਵਿਦੇਸ਼ ਵਰਗ ਦੇ ਲੋਕ ਵੀ ਕਿਸਾਨਾਂ ਦੇ ਦੁੱਖਾਂ ਨੂੰ ਆਪਣਾ ਸੱਮਝ ਉਹਨਾਂ ਨਾਲ ਹਮਦਰਦੀ ਦਿਖਾ ਰਹੇ ਹਨ ।

ਵਿਦੇਸ਼ੀ ਧਰਤੀ ਉੱਤੇ ਵੀ ਲਗਾਤਾਰ ਭਾਰਤ ਸਰਕਾਰ ਦੇ ਖਿਲਾਫ ਸੰਘਰਸ਼ ਜਾਰੀ ਹੈ । ਪਰ ਭਾਰਤ ਦੀ ਸਰਕਾਰ ਨੂੰ ਕੁੱਝ ਵੀ ਅਸਰ ਨਹੀਂ ਹੋ ਰਿਹਾ । ਭਾਰਤ ਦੀ ਸਰਕਾਰ ਆਪਣੀ ਹੀ ਜਿੱਦ ਉੱਤੇ ਅੜੀ ਹੋਈ ਹੈ ।

ਇਸ ਕਿਸਾਨੀ ਸੰਘਰਸ਼ ਨੇ ਜਿੱਥੇ ਇਕ ਨਵਾਂ ਇਤਿਹਾਸ ਕਾਇਮ ਕੀਤਾ ਹੈ ਉਥੇ ਹੀ ਪੰਜਾਬ ਦੇ ਰੰਗ ਨੂੰ ਪੂਰਾ ਬਦਲ ਦਿੱਤਾ ਹੈ । ਜਿੱਥੇ ਹੁਣ ਤੱਕ ਭਾਰਤ ਦੇ ਲੋਕਾਂ ਅਤੇ ਕੁੱਝ ਗੰਦੀਆਂ ਸਰਕਾਰਾਂ ਵਲੋਂ ਪੰਜਾਬ ਨੂੰ ਨਸ਼ੇ ਦਾ ਦਰਿਆਂ ਆਖਿਆ ਜਾਂਦਾ ਸੀ । ਕਿ ਪੰਜਾਬ ਵਿਚ ਤਾਂ ਕੇਵਲ ਨਸ਼ੇੜੀ ਹਨ , ਉਥੋਂ ਦੀ ਸਾਰੀ ਨੌਜਵਾਨ ਪੀੜੀ ਨਸ਼ਿਆ ਵੀ ਰੁੱਝੀ ਹੋਈ ਹੈ ।

ਇਸ ਕਿਸਾਨੀ ਸੰਘਰਸ਼ ਨੇ ਉਹਨਾਂ ਸਾਰਿਆ ਦੇ ਮੂੰਹਾਂ ਤੇ ਕਰਾਰੀ ਚਪੇੜ ਜੜ ਦਿੱਤੀ ਹੈ । ਜੋ ਪੰਜਾਬ ਦੇ ਪੀੜੀ ਨੂੰ ਨਸ਼ੇੜੀ ਆਖਦੇ ਸਨ । ਇਸ ਕਿਸਾਨੀ ਸੰਘਰਸ਼ ਨੂੰ ਜੇਕਰ ਕੋਈ ਸਫ਼ਲ ਬਣਾ ਸਕਿਆ ਹੈ ਤਾਂ ਉਹ ਕੇਵਲ ਪੰਜਾਬ ਦੀ ਓ ਪੀੜੀ ਹੈ ਜਿਸਨੂੰ ਨਸ਼ੇੜੀ ਸਮਝਿਆ ਜਾਂਦਾ ਸੀ । ਇਸ ਨੌਜਵਾਨ ਪੀੜੀ ਨੇ ਅੱਗੇ ਵੱਧ ਇਸ ਕਿਸਾਨੀ ਸੰਘਰਸ਼ ਨੂੰ ਸਫਲਤਾਪੂਰਵਕ ਸਿਰੇ ਚੜ੍ਹਾਇਆ ਹੈ । 21ਵੀ ਸਦੀ ਦੀ ਇਸ ਪੀੜੀ ਨੇ ਇਕ ਨਵਾਂ ਇਤਿਹਾਸ ਸੁਨਹਿਰੀ ਅੱਖਰਾਂ ਵਿਚ ਇਸ ਦੁਨੀਆਂ ਦੀਆਂ ਕਿਤਾਬਾਂ ਉੱਤੇ ਲਿਖ ਦਿਤਾ ਹੈ । ਜੋ ਸਦੀਆਂ ਸਦੀਆਂ ਤੱਕ ਪੜ੍ਹਿਆ ਜਾਵੇਂਗਾ ਤੇ ਪੜ੍ਹਾਇਆ ਜਾਵੇਂਗਾ ।

ਇਸ ਕਿਸਾਨੀ ਸੰਘਰਸ਼ ਵਿਚ ਜਿੱਥੇ ਔਰਤਾਂ , ਨੌਜਵਾਨਾਂ , ਬਜ਼ੁਰਗਾਂ ਅਤੇ ਨਿੱਕੇ ਨਿੱਕੇ ਬੱਚਿਆਂ ਨੇਂ ਆਪਣਾ ਰੋਲ ਨਿਭਾਇਆ ਹੈ ਉਥੇ ਜੀ ਪੰਜਾਬ ਦੇ ਸੰਗੀਤਕਾਰਾਂ ਅਤੇ ਗੀਤਕਾਰਾਂ ਨੇ ਆਪਣੇ ਆਪ ਨੂੰ ਉੱਚ ਸਾਬਿਤ ਕਰ ਦਿਖਾਇਆ ਹੈ । ਗੀਤਕਾਰਾਂ ਅਤੇ ਸੰਗੀਤਕਾਰਾਂ ਨੇਂ ਆਪਣੀ ਕਲਮ ਅਤੇ ਆਵਾਜ਼ ਦੇ ਜਾਦੂ ਨਾਲ ਇਸ ਕਿਸਾਨੀ ਸੰਘਰਸ਼ ਨੂੰ ਸੋਹਣਾ ਰੰਗ ਚੜ੍ਹਾ ਦਿੱਤਾ ਹੈ ।

ਇਸ 2 ਮਹੀਨੇ ਦੇ ਸੰਘਰਸ਼ ਦੌਰਾਨ ਹੁਣ ਤਕ 20 ਤੋਂ 30 ਲੱਖ ਲੋਕ ਦਿੱਲੀ ਦੀਆ ਬਹੂਆਂ ਨੂੰ ਮਲਕੇ ਬੈਠੇ ਹਨ । ਪਰ ਕੋਈ ਏ ਨਹੀਂ ਆਖ ਸਕਦਾ ਕਿ ਉਹਨਾਂ ਵਿਚੋਂ ਕੋਈ ਰਾਤ ਨੂੰ ਭੁੱਖੇ ਢਿੱਡ ਸੁੱਤਾ ਹੋਵੇਂ । ਬਾਬੇ ਨਾਨਕ ਦੇ 20 ਰੁਪਇਆ ਦਾ ਲਾਇਆ ਲੰਗਰ ਅੱਜ ਤੱਕ ਵਰਤ ਰਿਹਾ ਹੈ । ਕਿਸਾਨੀ ਸੰਘਰਸ਼ ਨਾਲ ਜੁੜੇ ਲੋਕਾਂ ਦੇ ਨਾਲ ਨਾਲ ਦਿੱਲੀ ਸ਼ਹਿਰ ਦੇ ਗਰੀਬ ਲੋਕ ਵੀ ਆਪਣਾ ਢਿੱਡ ਭਰ ਖਾਣਾ ਖਾ ਸੋਂਦੇ ਹਨ । ‘ ਵਾਹਿਗੁਰੂ ਜੀ ਦੇ ਮੇਹਰ ਸਦਕਾ ਇਹ ਲੰਗਰ ਇਵੇਂ ਹੀ ਚੱਲਦਾ ਰਹਿਣਾ ਏ , ਜੋ ਬਾਬੇ ਨਾਨਕ ਦਾ ਕਿਹਾ ਸੱਚਾ ਕਹਿਣਾ ਏ ‘ ।

ਜਿਥੋਂ ਤੱਕ ਗੱਲ ਰਹੀ ਕਿਸਾਨੀ ਸੰਘਰਸ਼ ਦੀ ਲੜਾਈ ਜੋ ਸਾਨੂੰ ਪੁਰੀ ਉਮੀਦ ਹੈ ਕਿ ਅਸੀਂ ਇਹ ਲੜਾਈ ਫ਼ਤਿਹ ਕਰ ਆਪਣੇ ਪੰਜਾਬ ਵਾਪਿਸ ਜਾਵਾਂਗੇ ਅਤੇ ਅਸੀਂ ਇਸ ਨਕਮੀ ਸਰਕਾਰ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਮੂਰਖਤਾ ਨਾਲ ਅੱਜ ਸਾਨੂੰ ਸਾਡਾ ਬਹਾਦਰ ਪੰਜਾਬ ਵਾਪਿਸ ਮਿਲ ਗਿਆ ਹੈ ਜਿਸ ਨੇ ਅੱਜ ਫੇਰ ਇਕ ਨਵਾਂ ਇਤਿਹਾਸ ਸੰਸਾਰ ਦੀਆ ਕਿਤਾਬਾਂ ਵਿਚ ਲਿਖ ਦਿੱਤਾ ਹੈ ।

ਜਸਕੀਰਤ ਸਿੰਘ
ਮੋਬਾਈਲ :- 98889-49201
ਮੰਡੀ ਗੋਬਿੰਦਗੜ੍ਹ ( ਜ਼ਿਲ੍ਹਾ :- ਫਤਿਹਗੜ੍ਹ ਸਾਹਿਬ )

Previous articleਕਦੋਂ ਬਦਲੇਗੀ ਧੀਆਂ ਪ੍ਰਤੀ ਸਾਡੀ ਸੋਚ?
Next articleਪੰਜ ਦਰਿਆ