HOME ਤਰਕਸ਼ੀਲ ਸੁਸਾਇਟੀ ਨੇ ਸੱਤਵੀਂ ਚੇਤਨਾ ਪਰਖ ਪ੍ਰੀਖਿਆ ਸਬੰਧੀ ਜਾਣਕਾਰੀ ਦਿੱਤੀ।

ਤਰਕਸ਼ੀਲ ਸੁਸਾਇਟੀ ਨੇ ਸੱਤਵੀਂ ਚੇਤਨਾ ਪਰਖ ਪ੍ਰੀਖਿਆ ਸਬੰਧੀ ਜਾਣਕਾਰੀ ਦਿੱਤੀ।

1

ਬੰਗਾ    (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ )– ਤਰਕਸ਼ੀਲ ਸੁਸਾਇਟੀ ਇਕਾਈ ਬੰਗਾ ਵਲੋਂ ਤਰਕਸ਼ੀਲ ਪੰਜਾਬ ਵਲੋਂ ਹਰ ਸਾਲ ਕਰਵਾਈ ਜਾਂਦੀ ਚੇਤਨਾ ਪਰਖ ਪ੍ਰੀਖਿਆ ਦੇ ਸੰਬੰਧ ਵਿੱਚ ਪਿੰਡ ਖੈਰੜ ਅੱਛਰਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਰਥੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਪ੍ਰੀਖਿਆ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਤਰਕਸ਼ੀਲ ਸੋਸਾਇਟੀ ਇਕਾਈ ਬੰਗਾ ਦੇ ਪ੍ਰਧਾਨ ਹਰਜਿੰਦਰ ਸੂਨੀ, ਰਹਿਬਰ ਖੈਰੜ ਅੱਛਰਵਾਲ, ਡਾਕਟਰ ਰਵਿੰਦਰ ਖੈਰੜ ਅੱਛਰਵਾਲ ਵਲੋਂ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ। ਸੁਖਵਿੰਦਰ ਲੰਗਰੀ ਵਲ੍ਹੋਂ ਜਾਦੂ ਦੇ ਟਰਿੱਕ ਦਿਖਾ ਕੇ ਬੱਚਿਆਂ ਨੂੰ ਜਾਦੂ ਬਾਰੇ ਜਾਣਕਾਰੀ ਦਿੱਤੀ ਅੰਤ ਵਿੱਚ ਤਰਕਸ਼ੀਲ ਸੁਸਾਇਟੀ ਇਕਾਈ ਬੰਗਾ ਵਲੋਂ ਸਮੁੱਚੇ ਸਕੂਲ ਸਟਾਫ਼ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਪਰਮਜੀਤ ਸਿੰਘ ,ਮਾਸਟਰ ਰਘਵੀਰ ਸਿੰਘ, ਰਜਕੀਸ਼ ਕੁਮਾਰ,ਬਲਵੀਰ ਚੰਦ ,ਅਸ਼ਵਨੀ ਕੁਮਾਰ ,ਮੈਡਮ ਮੋਨਿਕਾ ਰਾਣੀ, ਰਾਜਵਿੰਦਰ ਕੌਰ ,ਸੁਖਵਿੰਦਰ ਕੌਰ ,ਰਮਨਦੀਪ ,ਵਰਿੰਦਰ ਕੌਰ, ਕਲਮਾ ਦੇਵੀ ਤੇ ਮੈਨੇਜਰ ਇੰਦਰਪਾਲ ਸਿੰਘ ਮਜੂਦ ਸਨ

ਸੁਖਵਿੰਦਰ ਲੰਗੇਰੀ
ਮੁਖੀ ਮਾਨਸਿਕ ਚੇਤਨਾ ਮਸ਼ਵਰਾ ਵਿਭਾਗ ਇਕਾਈ ਬੰਗਾ।
ਫੋਨ: 7009894460

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲੋਕ ਗਾਇਕਾ ਦੀ ਬੇਟੀ ਖੁਸ਼ੀ ਨੇ ਦਸਵੀਂ ਜਮਾਤ ਵਿਚੋਂ 97% ਨੰਬਰ ਲੈਕੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ
Next articleਪਾਕਿਸਤਾਨ ਅੱਤਵਾਦੀਆਂ ਅਤੇ ਆਮ ਨਾਗਰਿਕਾਂ ਵਿੱਚ ਫਰਕ ਨਹੀਂ ਸਮਝਦਾ… ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ, ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਨੂੰ ਸ਼ੀਸ਼ਾ ਦਿਖਾਇਆ