ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਮਹਾਪੁਰਸ਼ਾ ਦੇ ਅੰਦੋਲਨ ਨੂੰ ਸਮਰਪਿਤ ਕਲਾਕਾਰਾਂ ਚੋ ਲੋਕ ਗਾਇਕਾ ਰਾਣੀ ਅਰਮਾਨ ਜੀ ਦੀ ਬੇਟੀ ਖੁਸ਼ੀ ਨੇ ਦਸਵੀਂ ਕਲਾਸ ਚੋ 97%ਨੰਬਰ ਲੈ ਕੇ ਪੰਜਾਬ ਵਿਚ ਮੈਰਿਟ ਤੇ ਆ ਕੇ ਜਿਲਾ SBS Nagar ਦਾ ਨਾਮ ਰੌਸ਼ਨ ਕੀਤਾ।ਸਹਿਯੋਗੀ ਸਾਥੀ ਵਿਜੈ ਕੁਮਾਰ ਗੁਣਾਚੌਰ ਜੀ ਜ਼ਿਲਾ ਜੱਥੇਬੰਦਕ ਸਕੱਤਰ ਦੇ ਬੰਗਾ ਦਫਤਰ ਵਿੱਚ ਵਿਸ਼ੇਸ਼ ਤੋਰ ਤੇ ਬਸਪਾ ਪੰਜਾਬ ਦੇ ਇੰਚਾਰਜ ਠੇਕੇਦਾਰ ਅਜੀਤ ਸਿੰਘ ਭੈਣੀ ਜੀ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਤੇ ਲੀਡਰਸ਼ਿਪ ਨੇ ਬੇਟੀ ਨੂੰ ਮੁਬਾਰਕਾਂ ਦਿੰਦਿਆਂ ਮੈਮੋੰਟੋ, ਗਿਫਟ ਤੇ ਕੁੱਝ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਸਾਥੀਆਂ ਨੇ ਆਉਣ ਵਾਲੇ ਸਮੇਂ ਵਿੱਚ ਬੇਟੀ ਨੂੰ ਪੜਾਈ ਲਈ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਇਸ ਮੋਕੇ ਤੇ ਬਸਪਾ ਆਗੂ ਵਿਜੇ ਕੁਮਾਰ ਗੁਣਾਚੌਰ, ਰਾਣੀ ਅਰਮਾਨ ਸਮਾਜਸੇਵੀ ਚੌਧਰੀ ਰਾਜ ਕੁਮਾਰ ਹਰਜਿੰਦਰ ਲੱਧੜ ਸੋਨੂੰ, ਪਰਮਜੀਤ ਮਹਿਰਮਪੁਰ, ਪਰਮਜੀਤ ਸਿੰਘ ਦੋਸਾਝ, ਭਲਵਾਨ ਜਗਦੀਸ਼ ਗੁਰੂ ਗੁਣਾਚੌਰ, ਮਨੀ ਦਾਰਾ ਸਾਊਂਡ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


