ਤਰਕਸ਼ੀਲ ਸੁਸਾਇਟੀ ਕੈਨੇਡਾ ਵੱਲੋ ਲੇਖਕ ਓਖਲਾ ਨੂੰ ਗ੍ਰਿਫਤਾਰ ਕਰਨ ਦਾ ਸਖਤ ਵਿਰੋਧ

ਅਵਤਾਰ ਬਾਈ
ਬਲਦੇਵ ਸਿੰਘ ਰਹਿਪਾ
ਬੀਰਬਲ ਭਦੌੜ

ਸੰਗਰੂਰ (ਸਮਾਜ ਵੀਕਲੀ): ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਸ੍ਰਪਰਸਤ ਅਵਤਾਰ ਬਾਈ,ਪ੍ਰਧਾਨ ਬਲਦੇਵ ਸਿੰਘ ਰਹਿਪਾ ਤੇ ਜਨਰਲ ਸਕੱਤਰ ਬੀਰਬਲ ਭਦੌੜ ਨੇ ਕੈਲਗਰੀ( ਕੈਨੇਡਾ) ਤੋਂ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਪੰਜਾਬ ਪੁਲਿਸ ਵੱਲੋ ਤਰਕਸ਼ੀਲ ਲੇਖਕ ਸਰਬਜੀਤ ਓਖਲਾ ਦੇ ਖਿਲਾਫ ਤੱਥਾਂ ਦੀ ਜਾਂਚ ਕੀਤੇ ਬਗੈਰ ਧਾਰਾ 295A ਤਹਿਤ ਗ੍ਰਿਫਤਾਰ ਕਰਨ ਦਾ ਸਖਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅੰਦਰ ਧਾਰਮਿਕ ਸੰਗਠਨਾਂ ਦੇ ਦਬਾਅ ਹੇਠ ਤਰਕਸ਼ੀਲ ਲੇਖਕਾਂ, ਕਾਰਕੁੰਨਾਂ, ਜਮਹੂਰੀ ਕਾਰਕੁੰਨਾਂ ਖਿਲਾਫ ਭਾਰਤੀ ਹਕੂਮਤ ਵੱਲੋ ਕੇਸ ਦਰਜ ਕੀਤੇ ਜਾਂਦੇ ਹਨ। ਤਰਕਸ਼ੀਲ ਸੁਸਾਇਟੀ ਕੈਨੇਡਾ ਪੁਲਿਸ ਕਮਿਸ਼ਨਰ ਪਟਿਆਲਾ ਤੋਂ ਕੇਸ ਨੂੰ ਤੁਰੰਤ ਰੱਦ ਕਰਕੇ ਓਖਲਾ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕਰਦੀ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਬਿਨਾਂ ਕਿਸੇ ਜ਼ਾਚ ਪੜਤਾਲ ਦੇ ਪੁਲਿਸ ਦੀ ਅਜਿਹੀ ਕਾਰਵਾਈ ਨੂੰ ਵਿਚਾਰ ਪ੍ਰਗਟ ਕਰਨ ਦੀ ਅਜ਼ਾਦੀ ਦੀ ਸੰਵਿਧਾਨਕ ਹੱਕ ਦੀ ਉਲੰਘਣਾ ਮੰਨਦੀ ਹੈ।ਸਰਬਜੀਤ ਦੀ ਗ੍ਰਿਫਤਾਰੀ ਵੀ ਇਸੇ ਸ਼ਾਜਿਸ ਦਾ ਹਿੱਸਾ ਹੈ।

ਭਾਰਤੀ ਸੰਵਿਧਾਨ ਦੀ ਧਾਰਾ 51A(H)ਤਹਿਤ ਹਰ ਨਾਗਰਿਕ ਨੂੰ ਵਿਗਿਆਨਕ ਸੋਚ ਅਪਣਾਉਣ, ਪ੍ਰਚਾਰ ਕਰਨ ਦਾ ਪੂਰਾ ਹੱਕ ਦਿੰਦਾ ਹੈ। ਤਰਕਸ਼ੀਲ ਸੁਸਾਇਟੀ ਕੈਨੇਡਾ ਵਿਗਿਆਨਕ ਸੋਚ ਦਾ ਪ੍ਰਚਾਰ ਕਰਨ ਲਈ ਵਚਨਬੱਧ ਹੈ।
ਅਵਤਾਰ ਬਾਈ ਸਰਪ੍ਰਸਤ 
ਬਲਦੇਵ ਰੈਹਿਪਾ ਪ੍ਰਧਾਨ (0014168817202)
ਬੀਰਬਲ ਭਦੌੜ ਜਨਰਲ ਸਕੱਤਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਬੁੱਧ ਚਿੰਤਨ
Next articleਮਿੱਠੜਾ ਕਾਲਜ ਦੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਜਸ਼ਨਦੀਪ ਕੌਰ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚੋ 92 ਫੀਸਦੀ ਅੰਕ ਹਾਸਿਲ ਕੀਤੇ