ਰਣਜੀਤ ਸਿੰਘ ਪਵਾਰ ਵੱਲੋਂ ਨਵੇਂ ਜਿਲ੍ਹੇ ਦੇ ਅਹੁਦੇਦਾਰਾਂ ਦਾ ਐਲਾਨ

ਫਿਲੌਰ,ਅੱਪਰਾ  (ਸਮਾਜ ਵੀਕਲੀ) (ਜੱਸੀ)- ਭਾਜਪਾ ਜਿਲ੍ਹਾਂ ਜਲੰਧਰ ਦਿਹਾਤੀ ਦੇ ਪ੍ਰਧਾਨ ਰਣਜੀਤ ਸਿੰਘ ਪਵਾਰ ਵੱਲੋਂ ਜਿਲ੍ਹਾਂ ਕਾਰਜ਼ਕਾਰਨੀ ਨੂੰ ਨਵੀਂ ਜ਼ਿੰਮੇਵਾਰੀ ਸੌਂਪ ਕੇ ਆਪਣੀ ਜਿਲ੍ਹੇ ਦੀ ਟੀਮ ਦੀ ਘੋਸ਼ਣਾ ਕੀਤੀ ਅਤੇ ਜਿਸ ਨਾਲ ਭਾਜਪਾ ਵਰਕਰਾਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਦੀ ਜਾਣਕਾਰੀ ਦਿੰਦਿਆ ਭਾਜਪਾ ਜਿਲ੍ਹਾਂ ਪ੍ਰਧਾਨ ਰਣਜੀਤ ਪਵਾਰ ਨੇ ਦੱਸਿਆ ਕਿ ਭਾਜਪਾ ਸੂਬਾ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਜੀ, ਸੂਬੇ ਦੇ ਸੰਗਠਨ ਮੰਤਰੀ ਸ੍ਰੀ ਨਿਵਾਸਲੂ ਜੀ , ਸੂਬੇ ਦੇ ਜਨਰਲ ਸੈਕਟਰੀ ਅਤੇ ਜ਼ੋਨ ਪ੍ਰਭਾਰੀ ਸ੍ਰੀ ਜੀਵਨ ਗੁਪਤਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਵੀਂ ਜਿਲ੍ਹਾਂ ਕਮੇਟੀ ਵਿੱਚ ਉੱਪ ਪ੍ਰਧਾਨ , ਵਿਸ਼ਾਲ ਗੁਪਤਾ ਭੋਗਪੁਰ , ਨਰਿੰਦਰ ਕੁਮਾਰ ਸ਼ਰਮਾ ਅਲਾਵਲਪੁਰ ,ਪੰਕਜ ਭਰਦਵਾਜ ਗੁਰਾਇਆ, ਅਸ਼ੋਕ ਗੁਪਤਾ ਕਠਾਰ ਅਤੇ ਅਜੇ ਕੁਮਾਰ ਪੁੰਜ ਨੂੰ ਲਗਾਇਆ ਗਿਆ। ਜਿਲ੍ਹਾਂ ਜਨਰਲ ਸੈਕਟਰੀ ਕ੍ਰਿਸ਼ਨ ਕੁਮਾਰ ਕਰਤਾਰਪੁਰ, ਸੰਦੀਪ ਵਰਮਾ ਪਤਾਰਾ ਅਤੇ ਮਨਜੀਤ ਸਿੰਘ ਵਿੱਕੀ ਭੋਗਪੁਰ, ਨੂੰ ਨਿਯੁਕਤ ਕੀਤਾ।

ਜਿਲ੍ਹਾਂ ਸੈਕਟਰੀ ਇੰਦਰਜੀਤ ਸਹੋਤਾ ਅਲਾਵਲਪੁਰ , ਅੰਜਲੀ ਵਰਮਾ ਕਿਸ਼ਨਗੜ, ਸੈਲੀ ਮਹਾਜਨ ਕਰਤਾਰਪੁਰ, ਬਲਵੀਰ ਸਿੰਘ ਅਲੀ ਚੱਕ , ਸ਼ਾਮ ਲਾਲ ਸ਼ਰਮਾ ਫਿਲੌਰ, ਗੋਪਾਲ ਕ੍ਰਿਸ਼ਨ ਗੁਰਾਇਆ ਨੂੰ ਨਿਯੁਕਤ ਕੀਤਾ। ਜਿਲ੍ਹਾਂ ਖਜ਼ਾਨਚੀ ਮੁਕੇਸ਼ ਕੁਮਾਰ ਦਾਦਰਾ ਅੱਪਰਾ, ਆਫਿਸ ਸੈਕਟਰੀ ਅਸ਼ੋਕ ਭਾਰਦਵਾਜ, ਜੁਆਇੰਟ ਸੈਕਟਰੀ ਸੰਦੀਪ ਕੌਰ ਸਹੋਤਾ,ਜਿਲ੍ਹਾ ਪ੍ਰਵਕਤਾ ਮਾਸਟਰ ਬਲਵਿੰਦਰ ਪਾਲ ਫਿਲੌਰ, ਜ਼ਿਲ੍ਹਾ ਪ੍ਰਵਕਤਾ ਅਵਤਾਰ ਸਿੰਘ ਦਿਓਲ ਨਰੰਗਪੁਰ, ਜ਼ਿਲ੍ਹਾ ਪ੍ਰਵਕਤਾ ਮੰਗਤ ਰਾਮ ਸ਼ਰਮਾ ਲੱਲੀਆਂ, ਜ਼ਿਲ੍ਹਾ ਪ੍ਰਵਕਤਾ ਤਰਨਜੀਤ ਕੁਮਾਰ ਬੁਰਜਪੁਖਤਾ , ਮਹਿਲਾ ਮੋਰਚਾ ਪ੍ਰਧਾਨ ਨਿਧੀ ਤਿਵਾੜੀ ਆਦਮਪੁਰ , ਐਸ.ਸੀ ਮੋਰਚਾ ਪ੍ਰਧਾਨ ਡਾ. ਭੁਪਿੰਦਰ ਕੰਗਣੀਵਾਲ, ਘੱਟ ਗਿਣਤੀ ਮੋਰਚਾ ਪ੍ਰਧਾਨ ਡਾ. ਅਬਦੁਲ ਗਨੀ ਨਗਰ, ਓ.ਵੀ.ਸੀ ਮੋਰਚਾ ਵਿਕਰਮ ਸਿੰਘ ਵਿੱਕੀ ਆਦਮਪੁਰ, ਸੱਭਿਆਚਾਰਕ ਸੈੱਲ ਜਿਲਾ ਪ੍ਰਧਾਨ ਦਿਨੇਸ਼ ਕੁਮਾਰ ਐਰੀ, ਐੱਨ.ਆਰ.ਆਈਜ਼ ਸੈੱਲ ਪ੍ਰਧਾਨ ਪਰਮਜੀਤ ਮਹਿਮੀ, ਮਜਬੂਰ ਸੈੱਲ ਪ੍ਰਧਾਨ ਅਰਜੁਨ ਤਿਵਾੜੀ, ਸਪੋਰਟਸ ਸੈੱਲ ਪ੍ਰਧਾਨ ਨਰੇਸ਼ ਮਰਵਾਹਾ ਅੱਪਰਾ, ਲੋਕਲ ਬਾਡੀ ਸੈੱਲ ਜ਼ਿਲ੍ਹਾ ਪ੍ਰਧਾਨ ਰਮਨ ਪਰੰਗ ਆਦਮਪੁਰ, ਡਾਕਟਰ ਸੈੱਲ ਪ੍ਰਧਾਨ ਡਾ. ਰੂਪ ਲਾਲ ਅੱਪਰਾ, ਬੁੱਧੀਜੀਵੀ ਸੈੱਲ ਪ੍ਰਧਾਨ ਮਨੀ ਰਾਮ ਠਾਕੁਰ ਅੱਪਰਾ, ਮੀਡੀਆ ਪ੍ਰਭਾਰੀ ਮੁਨੀਸ਼ ਕੁਮਾਰ ਭਾਰਗਵ ਫਿਲੌਰ, ਜਿਲ੍ਹਾ ਪ੍ਰਧਾਨ ਵਪਾਰ ਸੈੱਲ ਸੁਰਿੰਦਰ ਕੁਮਾਰ ਕਾਲੀਆ ਗੁਰਾਇਆ ਨੂੰ ਨਿਯੁਕਤ ਕੀਤਾ।

ਬਾਕੀ ਕਾਰਜਕਾਰਨੀ ਮੈਂਬਰ ਰਾਮ ਸੰਤੋਖ, ਲਛਮਣ ਕੁਮਾਰ, ਵਿਜੇ ਕੁਮਾਰ, ਸਤਿਆ ਦੇਵੀ, ਰਾਜੇਸ਼ ਸ਼ਰਮਾ, ਕਰਨ ਕੁਮਾਰ, ਸੁਦਰਸ਼ਨ ਉਰੀ, ਬਿਮਲਾ ਦੇਵੀ, ਹਰੀਸ਼ ਚੰਦਰ, ਨਰਿੰਦਰ ਆਨੰਦ, ਸਰਬਜੀਤ ਕੁਮਾਰ, ਬਲਵਿੰਦਰ ਰਾਮ, ਇਸ਼ਵਰ ਪਾਲ, ਤਿਲਕ ਰਾਜ ਯਾਦਵ, ਰਾਜੇਸ਼ ਕੁਮਾਰ, ਰਮਨਦੀਪ ਕੌਰ, ਸ਼ਿਵ ਦਰਸ਼ਨ, ਕਿਸ਼ੋਰੀ ਲਾਲ, ਜਸਵੀਰ ਲਾਲ ਬਿੱਟੂ, ਕੈਪਟਨ ਰਾਜਿੰਦਰ ਪਾਲ, ਸਰਬਜੀਤ ਗਿੱਲ, ਅਨੁਰਾਧਾ, ਕਾਂਤੀ ਸ਼ਰਮਾ, ਆਸ਼ੂ ਤਿਵਾੜੀ, ਨਰਿੰਦਰ ਸਿਲੀ, ਮਧੂ ਸੂਦਨ, ਪਵਨ ਸ਼ਰਮਾ, ਭਾਵਨਾ, ਦਿਨਕਰ ਸਿੰਗਲਾ ਆਦਿ ਸਹਿਬਾਨਾਂ ਦੇ ਨਾਲ ਟੀਮ ਬਣਾ ਕੇ ਘੋਸ਼ਣਾ ਕੀਤੀ। ਥਾਪੇ ਗਏ ਨਵੇਂ ਚੁਣੇ ਗਏ ਅਹੁੱਦੇਦਾਰਾਂ ਵੱਲੋਂ ਜਿਲ੍ਹਾਂ ਪ੍ਰਧਾਨ ਰਣਜੀਤ ਸਿੰਘ ਪਵਾਰ ਅਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆ ਕਿਹਾ ਕਿ ਪਾਰਟੀ ਵੱਲੋਂ ਜਿਹੜੀ ਜਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ‘ਤੇ ਭਾਜਪਾ ਦੀ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਅਤੇ ਪਾਰਟੀ ਗਤੀਵਿਧੀਆ ਦਾ ਲੋਕਾਂ ਵਿੱਚ ਪ੍ਰਚਾਰ ਕਰਕੇ ਵੱਧ ਤੋਂ ਵੱਧ ਪਰਿਵਾਰਾਂ ਨੂੰ ਪਾਰਟੀ ਨਾਲ ਜੋੜਨਗੇ ਤਾਂ ਜੋ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਅਤੇ ਆਉਣ ਵਾਲੀਆ ਬਲਾਕ ਸੰਮਤੀ, ਜਿਲ੍ਹਾਂ ਪ੍ਰੀਸ਼ਦ, ਪੰਚਾਇਤਾਂ ਅਤੇ ਲੋਕ ਸਭਾ ‘ਚ ਭਾਜਪਾ ਉਮੀਦਵਾਰਾਂ ਦੇ ਹੱਥ ਮਜ਼ਬੂਤ ਕੀਤੇ ਜਾ ਸਕਣ ਅਖੀਰ ਪਵਾਰ ਨੇ ਕਿਹਾ ਜਿਹੜੇ ਜ਼ਿਲ੍ਹੇ ਅਤੇ ਮੰਡਲਾਂ ਦੀਆਂ ਨਿਯੁਕਤੀਆਂ ਰਹਿ ਗਈਆਂ ਉਨ੍ਹਾਂ ਦੀ ਵੀ ਜਲਦ ਘੋਸ਼ਣਾ ਕੀਤੀ ਜਾਵੇਗੀ।

 

Previous articleਕਿੰਨੀਆਂ ਹੀ ਕਿਸਮਾਂ
Next articleबोधिसत्व अंबेडकर पब्लिक सीनियर सेकेंडरी स्कूल में मनाया गया ‘अंतरराष्ट्रीय महिला दिवस’