ਰਣਜੀਤ ਸਿੰਘ ਖੋਜੇਵਾਲ ਨੇ ਪਿੰਡ ਪੱਖੋਵਾਲ ਵਿੱਚ ਸ੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਕਰਵਾਇਆ ਜਾਣੂ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪਿੰਡ ਪੱਖੋਵਾਲ ਵਿੱਚ ਸ ਗੁਲਜ਼ਾਰ ਸਿੰਘ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆ ਅਤੇ ਵਰਕਰਾਂ ਦੀ ਮੀਟਿੰਗ ਹੋਈ ।ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਣਜੀਤ ਸਿੰਘ ਖੋਜੇਵਾਲ ਨੂੰ ਮੈਂਬਰ ਪੀ ਏ ਸੀ ਬਣਨ ਤੇ
ਦਲਵਿੰਦਰ ਸਿੰਘ ਸਿੱਧੂ ਦਲਜੀਤ ਸਿੰਘ ਬਸਰਾ ਹਰਦੇਵ ਸਿੰਘ ਢੋਟ ਸੁਖਵਿੰਦਰ ਸਿੰਘ ਪਰਦੀਪ ਸਿੰਘ ਲਵੀ ਕੌਂਸਲਰ ਦੀ ਹਾਜਰੀ ਵਿੱਚ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਆਪਣੇ ਸੰਬੋਧਨ ਵਿੱਚ ਰਣਜੀਤ ਸਿੰਘ ਖੋਜੇਵਾਲ ਨੇ ਕਾਂਗਰਸ ਦੇ ਮੌਜੂਦਾ ਵਿਧਾਇਕ ਮਤੇ ਦੋਸ਼ ਲਾਉਂਦੇ ਹੋਏ ਕਿਹਾ ਕਿ

ਕਪੂਰਥਲਾ ਦੇ ਕਾਗਰਸੀ ਵਿਧਾਇਕ ਨੇ ਪਾਰਟੀਬਾਜੀ ਕਰਕੇ 44 ਗਰੀਬ ਪਰਿਵਾਰਾ ਦੇ ਨੀਲੇ ਕਾਰਡ ਕਟਵਾਏ ਹਨ। ਉਹਨਾਂ
ਪਿੰਡਾਂ ਵਿੱਚ ਪਾਰਟੀਬਾਜ਼ੀ ਕਾਰਨ ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਕੱਟਣ ਦੀ ਨਿਖੇਧੀ ਕੀਤੀ।ਉਹਨਾਂ ਕਿਹਾ ਲੋਕਾਂ ਵੱਲੋਂ ਉਚ ਅਧਿਕਾਰੀਆਂ ਨਾਲ ਕਈ ਵਾਰ ਗੱਲ ਕੀਤੀ ਗਈ ਪਰ ਕਾਂਗਰਸੀਆ ਦੇ ਦਬਾਅ ਹੇਠ ਕਿਸੇ ਨੇ ਵੀ ਸੁਣਵਾਈ ਨਹੀਂ ਕੀਤੀ । ਰਣਜੀਤ ਸਿੰਘ ਖੋਜੇਵਾਲ ਨੇ ਭਰੋਸਾ ਦਿਵਾਇਆ ਕਿ 2022 ਵਿੱਚ ਅਕਾਲੀ ਸਰਕਾਰ ਬਣਨ ਤੇ ਦੁਬਾਰਾ ਇਨਕੁਆਇਰੀ ਕਰਵਾ ਕੇ ਯੋਗ ਗਰੀਬ ਪਰਿਵਾਰਾਂ ਦੇ ਕਾਰਡ ਬਣਾਏ ਜਾਣਗੇ ਅਤੇ ਮਾਤਾ ਖੀਵੀ ਜੀ ਸਕੀਮ ਤਹਿਤ ਘਰ ਦੀ ਮੁਖੀ ਬੀਬੀ ਨੂੰ ਹਰ ਮਹੀਨੇ 2000 ਰੁਪਏ ਪ੍ਰਤਿ ਮਹੀਨਾ ਦਿੱਤਾ ਜਾਇਆ ਕਰੇਗਾ।

ਲੋਕਾਂ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਐਲਾਨ ਦਾ ਸਵਾਗਤ ਕੀਤਾ ਗਿਆ ਅਤੇ ਬਾਦਲ ਸਾਬ ਵੱਲੋਂ ਕੀਤੇ ਐਲਾਨਾਂ ਵਿੱਚ ਭਰੋਸਾ ਪ੍ਰਗਟ ਕੀਤਾ ਗਿਆ।ਇਸ ਮੌਕੇ ਤੇ ਸ ਦਲਵਿੰਦਰ ਸਿੰਘ ਸਿੱਧੂ, ਦਲਜੀਤ ਸਿੰਘ ਬਸਰਾ, ਹਰਦੇਵ ਸਿੰਘ ਢੋਟ, ਸੁਖਵਿੰਦਰ ਸਿੰਘ, ਪਰਦੀਪ ਸਿੰਘ ਲਵੀ, ਕੌਂਸਲਰ ਸਰਬਜੀਤ ਸਿੰਘ ਦਿਉਲ, ਹੀਰਾ ਸਿੰਘ , ਬਲਵੀਰ ਸਿੰਘ , ਬੂਟਾ ਸਿੰਘ , ਬਾਵਾ ਸਿੰਘ, ਸਰਵਣ ਸਿੰਘ, ਜੋਗਿੰਦਰ ਸਿੰਘ ,ਸੋਹਣ ਸਿੰਘ ,ਹਰਪ੍ਰੀਤ ਸਿੰਘ ,ਸੰਨੀ ਬੈਂਸ, ਜੋਬਨਜੀਤ ਸਿੰਘ ਜੋਹਲ, ਸੋਨੂੰ ਗੋਸਲ਼, ਬਲਕਾਰ ਸਿੰਘ, ਕਸ਼ਮੀਰ ਸਿੰਘ ,ਮਨਜੀਤ ਕੌਰ, ਰਾਜਵਿੰਦਰ ਕੌਰ ,ਸੁਖਵਿੰਦਰ ਸਿੰਘ, ਕਸ਼ਮੀਰ ਸਿੰਘ, ਰੌਣਕੀ ਰਾਮ, ਬੱਗਾ ਸਿੰਘ, ਸੁਰਿੰਦਰ ਸਿੰਘ, ਸੁੱਚਾ ਸਿੰਘ , ਦਰਬਾਰਾ ਸਿੰਘ , ਸੁਖਵਿੰਦਰ ਸਿੰਘ ,ਧਰਮਵੀਰ ਸਿੰਘ ਹਾਜ਼ਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleडॉ. बी. आर अंबेडकर सोसायटी की ओर से डॉ. अंबेडकर मिशन ट्रस्ट को अलग अलग कलासें की किताबें व 25 हज़ार की राशी भेंट
Next articleਇੰਜੀ ਸਵਰਨ ਸਿੰਘ ਨੂੰ ਟਿਕਟ ਮਿਲਣ ਦੀਆਂ ਸੰਭਾਵਨਾਵਾਂ ਵਧੀਆਂ, ਸਾਬਕਾ ਮੰਤਰੀ ਡਾ. ਉਪਿੰਦਰਜੀਤ ਕੌਰ ਨੇ ਦਿੱਤਾ ਥਾਪੜਾ