ਜਲੰਧਰ, ਫਿਲੌਰ, ਅੱਪਰਾ (ਜੱਸੀ)-ਅੱਜ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਰਣਜੀਤ ਸਿੰਘ ਪਵਾਰ ਪ੍ਰਧਾਨ ਜਿਲ੍ਹਾ ਜਲੰਧਰ ਦਿਹਾਤੀ ਭਾਜਪਾ ਨੇ ਦੱਸਿਆ ਕਿ ਉਹਨਾਂ ਜਿਲਾ ਜਲੰਧਰ ਦਿਹਾਤੀ ਦੇ ਅਹੁਦੇਦਾਰਾਂ ਦੀਆਂ ਜ਼ਿੰਮੇਵਾਰੀਆ ਵਿੱਚ ਥੋੜ੍ਹਾ ਫੇਰ ਬਦਲ ਕੀਤਾ ਹੈ ਉਹਨਾਂ ਦੱਸਿਆ ਕਿ ਹੁਸਨ ਲਾਲ ਪੂਰਨਪੁਰ ਨੂੰ OBC ਮੋਰਚੇ ਦਾ ਜਿਲ੍ਹਾ ਪ੍ਰਧਾਨ , ਅਜੇ ਕੁਮਾਰ ਪੁੰਝ ਗੁਰਾਇਆ ਨੂੰ ਜਿਲ੍ਹਾ ਇੰਚਾਰਜ ਮੀਡੀਆ ,ਰਾਜੀਵ ਸਿੰਗਲਾਂ ਆਦਮਪੁਰ ਨੂੰ ਸਕੱਤਰ ਜਿਲ੍ਹਾ ਜਲੰਧਰ ਅਤੇ ਬਿਕਰਮ ਸਿੰਘ ਵਿੱਕੀ ਨੂੰ ਆਦਮਪੁਰ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਪਵਾਰ ਨੇ ਕਿਹਾ ਆਉਣ ਵਾਲੀਆ ਚੋਣਾਂ ਨੂੰ ਮੁੱਖ ਰੱਖਦਿਆਂ ਪੂਰੇ ਜਿਲ੍ਹੇ ਵਿੱਚ ਕੁਝ ਸਾਥੀਆਂ ਦੀਆਂ ਜ਼ਿੰਮੇਵਾਰੀਆ ਵਿੱਚ ਫੇਰ ਬਦਲ ਕੀਤਾ ਜਾ ਸਕਦਾ ਹੈ ਉਹਨਾ ਕਿਹਾ ਭਾਜਪਾ ਹੀ ਇੱਕੌ ਇੱਕ ਅਜਿਹੀ ਪਾਰਟੀ ਹੈ ਜਿਸ ਵਿੱਚ ਮਿਹਨਤ ਕਰਨ ਵਾਲਿਆਂ ਨੂੰ ਬਿਨਾ ਕਿਸੇ ਸ਼ਿਪਾਰਸ਼ ਆਹੁਦੇ ਦੇ ਕੇ ਨਿਵਾਜਿਆ ਜਾਂਦਾ ਹੈ ਤਾ ਕਿ ਉਹ ਪਾਰਟੀ ਦੀ ਚੜਦੀ ਕਲਾ ਲਈ ਹੋਰ ਜ਼ਿਆਦਾ ਕੰਮ ਕਰਨ ਪਵਾਰ ਨੇ ਕਿਹਾ ਕਿ ਅਸੀਂ ਜ਼ਮੀਨੀ ਪੱਧਰ ਤੇ ਕੰਮ ਕਰ ਕੇ ਪੰਜਾਬ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਦੇ ਦਿਸ਼ਾ ਨਿਰਦੇਸ਼ਾ ਸਦਕਾ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾ ਕੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਉੱਚੀ ਸੋਚ ਸਦਕਾ ਨਸ਼ਾ ਅਤੇ ਬੇਰੁਜ਼ਗਾਰ ਮੁਕਤ ਪੰਜਾਬ ਬਣਾਵਾਂਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly