‘ਖੇਡਾਂ ਵਤਨ ਪੰਜਾਬ ਦੀਆਂ’ ਬਲਾਕ ਪੱਧਰੀ ਤੇ ਸਕੂਲ ਜ਼ੋਨਲ ਖੇਡਾਂ ਵਿੱਚ ਗੁ.ਨਾ.ਮਾ.ਸੀ.ਸੈ. ਸਕੂਲ ਲੋਦੀ ਮਾਜਰਾ ਦਾ ਸ਼ਾਨਦਾਰ ਪ੍ਰਦਰਸ਼ਨ

ਘਨੌਲੀ, (ਗੁਰਬਿੰਦਰ ਸਿੰਘ ਰੋਮੀ): ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਪੱਧਰੀ ਮੁਕਾਬਲਿਆਂ ਅਤੇ ਜ਼ੋਨਲ ਸਕੂਲ ਖੇਡਾਂ ਵਿੱਚ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੋਦੀ ਮਾਜਰਾ ਨੇ ਆਪਣਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਕਈ ਤਮਗੇ ਪ੍ਰਾਪਤ ਕੀਤੇ। ਸਕੂਲ ਕੋਆਰਡੀਨੇਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਖੋ ਖੋ ਅੰਡਰ 14 ਲੜਕੀਆਂ ਪਹਿਲਾ, ਖੋ ਖੋ ਅੰਡਰ 17 ਲੜਕੀਆਂ ਦੂਜਾ ਅਤੇ ਫੁੱਟਬਾਲ ਅੰਡਰ 17 ਲੜਕੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਜ਼ੋਨਲ ਸਕੂਲ ਖੇਡਾਂ ਵਿੱਚ ਖੋ ਖੋ ਅੰਡਰ 14 ਲੜਕੀਆਂ ਤੀਜਾ , ਖੋ ਖੋ ਅੰਡਰ 17 ਲੜਕੀਆਂ ਦੂਜਾ, ਫੁੱਟਬਾਲ ਅੰਡਰ 14 ਲੜਕੇ ਦੂਜਾ, ਫੁੱਟਬਾਲ ਅੰਡਰ 17 ਲੜਕੇ ਤੀਜਾ , ਬੈਡਮਿੰਟਨ ਅੰਡਰ 14 ਤੇ 17 ਲੜਕੀਆਂ ਪਹਿਲਾ, ਬੈਡਮਿੰਟਨ ਅੰਡਰ 14 ਤੇ 17 ਲੜਕਿਆਂ ਨੇ ਦੂਜਾ, ਬੈਡਮਿੰਟਨ ਅੰਡਰ 19 ਲੜਕੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜੇਤੂ ਵਿਦਿਆਰਥੀਆਂ ਦਾ ਸਕੂਲ ਚੇਅਰਮੈਨ ਗੁਰਬਚਨ ਸਿੰਘ ਅਤੇ ਪ੍ਰਿੰ. ਹਰਦੀਪ ਸਿੰਘ ਵੱਲੋਂ ਸ਼ੁਭਕਾਮਨਾਵਾਂ ਦਿੰਦਿਆਂ ਤਮਗਿਆਂ ਨਾਲ਼ ਸਨਮਾਨ ਕੀਤਾ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੈਕਨੀਕਲ ਸਰਵਿਸਜ਼ ਯੂਨੀਅਨ ਸਰਕਲ ਕਪੂਰਥਲਾ ਵਲੋਂ ਕਨਵੈਨਸ਼ਨ ਕੀਤੀ ਗਈ
Next articleਰਣਜੀਤ ਪਵਾਰ ਪ੍ਰਧਾਨ ਜਿਲਾ ਜਲੰਧਰ ਭਾਜਪਾ (ਦਿਹਾਤੀ) ਵਲੋਂ ਅਹੁਦੇਦਾਰੀਆਂ ਵਿੱਚ ਫੇਰਬਦਲ