ਰਣਬੀਰ ਕਪੂਰ ਤੇ ਆਲੀਆ ਭੱਟ ਇੱਕ-ਦੂਜੇ ਦੇ ਹੋਏ

ਮੁੰਬਈ (ਸਮਾਜ ਵੀਕਲੀ):  ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਅਦਾਕਾਰਾ ਆਲੀਆ ਭੱਟ ਅੱਜ ਵਿਆਹ ਬੰਧਨ ਵਿੱਚ ਬੱਝ ਗਏ। ਇਸ ਜੋੜੀ ਨੇ ਪੰਜਾਬੀ ਰੀਤੀ ਰਿਵਾਜ਼ਾਂ ਅਨੁਸਾਰ ਵਿਆਹ ਕਰਵਾਇਆ। ਇਹ ਜੋੜੀ ਲੰਮੇ ਸਮੇਂ ਤੋਂ ਚਰਚਾ ਵਿੱਚ ਸੀ ਅਤੇ ਇਨ੍ਹਾਂ ਦੇ ਚਾਹੁਣ ਵਾਲੇ ਬੇਸਬਰੀ ਨਾਲ ਇਸ ਦਿਨ ਦੀ ਉਡੀਕ ਕਰ ਰਹੇ ਸਨ। ਵਿਆਹ ਦੀਆਂ ਰਸਮਾਂ ਰਣਬੀਰ ਦੇ ਬੰਗਲੇ ‘ਵਾਸਤੂ’ ਵਿੱਚ ਮੁਕੰਮਲ ਹੋਈਆਂ ਅਤੇ ਬਾਰਾਤ ਮੁੰਬਈ ਦੇ ਪਾਲੀ ਹਿੱਲ ਇਲਾਕੇ ਵਿੱਚ ਉਸਾਰੀ ਅਧੀਨ ਕ੍ਰਿਸ਼ਨਾ ਰਾਜ ਬੰਗਲੇ ਤੋਂ ਰਵਾਨਾ ਹੋਈ। ਕਪੂਰ ਤੇ ਭੱਟ ਖ਼ਾਨਦਾਨ ਦੇ ਬੱਚਿਆਂ ਦੇ ਵਿਆਹ ਦਾ ਜਸ਼ਨ ਮਨਾਉਣ ਲਈ ਉਨ੍ਹਾਂ ਸਨੇਹੀ ਤੇ ਰਿਸ਼ਤੇਦਾਰ ਬਹੁਤ ਖੁਸ਼ ਸਨ।

ਵਿਆਹ ਦੀਆਂ ਰਸਮਾਂ ਨੂੰ ਦੋਵੇਂ ਪਰਿਵਾਰਾਂ ਨੇ ਆਪਣੇ ਨੇੜਲਿਆਂ ਤੱਕ ਹੀ ਸੀਮਤ ਰੱਖਿਆ। ਇਸ ਵਿਆਹ ਸਮਾਗਮ ਲਈ ਮਹਿਜ਼ 30 ਤੋਂ 50 ਮਹਿਮਾਨਾਂ ਨੂੰ ਸੱਦਾ-ਪੱਤਰ ਭੇਜਿਆ ਗਿਆ ਸੀ, ਜਿਨ੍ਹਾਂ ਵਿੱਚ ਰਣਬੀਰ ਤੇ ਆਲੀਆ ਦੇ ਕਰੀਬੀ ਦੋਸਤ ਤੇ ਪਰਿਵਾਰਕ ਹੀ ਮੈਂਬਰ ਸ਼ਾਮਲ ਸਨ। ਰਣਬੀਰ ਤੇ ਆਲੀਆ ਵੱਲੋਂ ਲਾਵਾਂ ਲੈਣ ਤੋਂ ਪਹਿਲਾਂ ਵਿਆਹ ਵਾਲੇ ਘਰ ਵਿਸ਼ੇਸ਼ ਪੂਜਾ ਵੀ ਕਰਵਾਈ ਗਈ। ਪਰਿਵਾਰਕ ਮੈਂਬਰਾਂ ਨੇ ਹਲਕੇ ਗੁਲਾਬੀ ਰੰਗ ਦੀਆਂ ਪੁਸ਼ਾਕਾਂ ਪਹਿਨੀਆਂ ਹੋਈਆਂ ਸਨ ਜਦਕਿ ਨਵ-ਵਿਆਹੇ ਜੋੜੇ ਦੇ ਕਰੀਬੀ ਦੋਸਤਾਂ ਨੇ ਚਿੱਟੇ ਤੇ ਸੁਨਿਹਰੀ ਰੰਗ ਦੀ ਥੀਮ ਵਾਲੇ ਕੱਪੜੇ ਪਹਿਨੇ ਹੋਏ ਸਨ। ਆਲੀਆ ਦੀ ਸਹੇਲੀ ਅਕਾਂਕਸ਼ਾ ਰੰਜਨ ਨੇ ਹਰੇ ਰੰਗ ਦੀ ਸਾੜੀ ਪਹਿਨੀ ਹੋਈ ਸੀ।

ਵਿਆਹ ਸਮਾਗਮ ਵਿੱਚ ਕਪੂਰ ਖ਼ਾਨਦਾਨ ’ਚੋਂ ਰਾਜ ਕਪੂਰ ਦੀ ਪੀੜ੍ਹੀ ਦੀ ਆਖ਼ਰੀ ਬਜ਼ੁਰਗ ਤੇ ਰਣਬੀਰ ਦੀ ਦਾਦੀ (ਸ਼ੰਮੀ ਕਪੂਰ ਦੀ ਪਤਨੀ) ਨੀਲਾ ਦੇਵੀ ਵੀ ਆਪਣੀ ਧੀ ਕੰਚਨ ਨਾਲ ਸ਼ਾਮਲ ਹੋਈ। ਨਵੇਂ ਵਿਆਹੇ ਜੋੜੇ ਵੱਲੋਂ ਰਿਸੈਪਸ਼ਨ ਇੱਕ ਪੰਜ ਤਾਰਾ ਹੋਟਲ ਵਿੱਚ ਕੀਤੀ ਜਾਵੇਗੀ, ਜਿਸ ਵਿੱਚ ਦੀਪਿਕਾ ਪਾਦੂਕੋਨ, ਰਣਵੀਰ ਸਿੰਘ, ਕੈਟਰੀਨਾ ਕੈਫ਼ ਤੇ ਵਿੱਕੀ ਕੌਸ਼ਲ ਸਣੇ ਸਿਨੇ ਜਗਤ ਦੀਆਂ ਮਸ਼ਹੂਰ ਹਸਤੀਆਂ ਸ਼ਾਮਲ ਹੋਣਗੀਆਂ। ਰਣਬੀਰ ਕਪੂਰ ਦੀ ਭੈਣ ਰਿਧਿਮਾ ਕਪੂਰ ਸਾਹਨੀ ਆਪਣੇ ਭਰਾ ਦੇ ਵਿਆਹ ਮੌਕੇ ਬਹੁਤ ਖੁਸ਼ ਦਿਖਾਈ ਦਿੱਤੀ। ਰਿਧਿਮਾ ਨੇ ਇੰਸਟਾਗ੍ਰਾਮ ’ਤੇ ਆਪਣੀ ਚਾਂਦੀ ਰੰਗੀ ਪੁਸ਼ਾਕ ਦੀ ਤਸਵੀਰ ਸਾਂਝੀ ਕਰਦਿਆਂ ਆਖਿਆ, ‘ਮੇਰੇ ਭਾਈ ਕੀ ਸ਼ਾਦੀ’। ਕਰੀਨਾ ਕਪੂਰ ਖ਼ਾਨ ਤੇ ਉਸ ਦੇ ਪਤੀ ਸੈਫ਼ ਅਲੀ ਖ਼ਾਨ ਨੇ ਹਲਕੇ ਗੁਲਾਬੀ ਰੰਗ ਦੀਆਂ ਪੁਸ਼ਾਕਾਂ ਪਾਈਆਂ ਹੋਈਆਂ ਸਨ, ਜਿਸ ਵਿੱਚ ਦੋਵੇਂ ਬਹੁਤ ਫ਼ੱਬ ਰਹੇ ਸਨ। ਇਸ ਤੋਂ ਪਹਿਲਾਂ ਆਪਣੀ ਧੀ ਦੇ ਵਿਆਹ ਵਾਲੇ ਦਿਨ ਫ਼ਿਲਮ ਨਿਰਮਾਤਾ ਮਹੇਸ਼ ਭੱਟ ਸਵੇਰੇ ਜੁਹੂ ਸਥਿਤ ਆਪਣੇ ਘਰ ਦੇ ਬਾਹਰ ਸੈਰ ਕਰਦੇ ਦਿਖਾਈ ਦਿੱਤੇ। ਮਹੇਸ਼ ਭੱਟ ਨੇ ਹਮੇਸ਼ਾ ਵਾਂਗ ਕਾਲੀ ਟੀ-ਸ਼ਰਟ ਤੇ ਕਾਲੀ ਪੈਂਟ ਪਾਈ ਹੋਈ ਸੀ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleDeath toll from storm Megi in Philippines rises to 138
Next articleਸੀਐੈੱਨਜੀ ਢਾਈ ਰੁਪਏ ਮਹਿੰਗੀ ਹੋਈ