ਵਿਲੱਖਣ ਭਾਰਤੀ ਸਮਾਜ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਦੁਨੀਆਂ ਦਾ ਰਾਹ ਦਸੇਰਾ ,
ਭੁੱਲ ਬੈਠਿਆ ਆਪਣਾ ਚੁਫੇਰਾ ।
ਰੰਗ ਬਰੰਗੀਆਂ ਕੌਮੀਅਤਾਂ ,
ਜਿਨ੍ਹਾਂ ਤੇ ਦੇਸ਼ ਨੂੰ ਹੈ ਮਾਣ ।
ਸਿਆਸੀ ਸ਼ਰੀਕਾਂ ਦੀ ਖਹਿਬਾਜ਼ੀ ,
ਕਰਦੀ ਵੰਨ ਸੁਵੰਨਤਾ ਦਾ ਘਾਣ ।
ਭਾਵਨਾਵਾਂ ਨੂੰ ਭੜਕਾ ਕੇ ,
ਆਪਣਾ ਉੱਲੂ ਸਿੱਧਾ ਕਰਦੇ ।
ਹਿੰਦੀ ਭਾਸ਼ੀ ਸਮਾਜ ਦੀਆਂ ਬੰਦਸ਼ਾਂ ,
ਧੱਕੇ ਨਾਲ ਦੂਜਿਆਂ ਤੇ ਲਾਗੂ ਕਰਦੇ ।
ਮਿਲ ਕੇ ਵੰਡ ਛਕਣ ਦੀ ,
ਸਹਿਣਸ਼ੀਲ ਭਾਵਨਾ ਮੰਦ ਕਰਦੇ ।
ਦੁਨੀਆਂ ਦਾ ਰਾਹ ਦਸੇਰਾ ………….।

ਸੰਤ ਮਹਾਤਮਾ ਅਤੇ ਭਗਤਾਂ ਦੀ ਸਿੱਖਿਆ ,
ਇੱਥੋਂ ਹੀ ਜਗਤ ਵਿੱਚ ਫੈਲੀ ।
ਝਲਕ ਮਿਲੇ ਸਿਆਸੀ ਬਦਲ ਦੀ ,
ਛਾ ਰਹੀ ਇਮਾਨਦਾਰ ਸ਼ੈਲੀ ।
ਨਾਂਹ -ਪੱਖੀ ਤਾਕਤਾਂ ਪਿਛੜ ਰਹੀਆਂ ,
ਚੰਗੇਰੇ ਪੱਖ ਦੀ ਹੋ ਰਹੀ ਤਰੱਕੀ ।
ਪਾਣੀ ਚ ਮਧਾਣੀ ਪਾਈ ਰੱਖਦੇ ,
ਕਿਰਦਾਰ ਜਿਹਨਾਂ ਦੇ ਹੁੰਦੇ ਸ਼ੱਕੀ ।
ਜਿਵੇਂ ਜਿਵੇਂ ਵੋਟਰ ਹੋ ਰਿਹਾ ਸਿਆਣਾ ,
ਮਾੜੀ ਸੋਚ ਪਿੱਛੇ ਨੂੰ ਜਾਂਦੀ ਧੱਕੀ ।
ਦੁਨੀਆਂ ਦਾ ਰਾਹ ਦਸੇਰਾ ……..।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲ੍ਹਾ ਪਟਿਆਲਾ
ਫੋਨ : 9878469639

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੈਟਰਨਰੀ ਡਾਕਟਰ
Next articleਡਾ ਅੰਬੇਡਕਰ ਦੇ ਜੀਵਨ ਅਤੇ ਮਿਸ਼ਨ ’ਤੇ ਆਧਾਰਿਤ ਐਨੀਮੇਟਿਡ ਫਿਲਮ ਜੈ ਭੀਮ ਨੂੰ ਦੇਖਣ ਪਹੁੰਚੇ ਵੱਡੀ ਗਿਣਤੀ ਵਿੱਚ ਦਰਸ਼ਕ