ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਰਾਣਾ ਹਾਕੀ ਅਕੈਡਮੀ ਹੁਸ਼ਿਆਰਪੁਰ ਵੱਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ 3 ਰੋਜ਼ਾ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਵਿੱਚ ਪੰਜਾਬ, ਹਿਮਾਚਲ, ਦਿੱਲੀ ਅਤੇ ਹਰਿਆਣਾ ਦੀਆਂ ਟੀਮਾਂ ਨੇ ਭਾਗ ਲਿਆ। ਚੇਅਰਮੈਨ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਟੂਰਨਾਮੈਂਟ ਦੇ ਫਾਈਨਲ ਮੈਚ ਬਹੁਤ ਹੀ ਦਿਲਚਸਪ ਰਹੇ। ਇਸ ਦੌਰਾਨ ਲੜਕੀਆਂ ਦੇ ਮੈਚ ਵਿੱਚ ਮਾਜਰਾ ਹੋਸਟਲ ਹਾਕੀ ਟੀਮ ਸੋਲਨ ਨੇ ਰਾਣਾ ਹਾਕੀ ਟੀਮ ਨੂੰ 2-0 ਨਾਲ ਹਰਾ ਕੇ ਟਰਾਫੀ ’ਤੇ ਕਬਜ਼ਾ ਕੀਤਾ, ਜਦਕਿ ਲੜਕਿਆਂ ਦੇ ਮੈਚ ਵਿੱਚ ਰਾਣਾ ਹਾਕੀ ਅਕੈਡਮੀ ਦੀ ਟੀਮ ਨੇ ਬਟਾਲਾ ਦੀ ਟੀਮ ਨੂੰ 6-0 ਨਾਲ ਹਰਾ ਕੇ ਟੂਰਨਾਮੈਂਟ ’ਤੇ ਕਬਜ਼ਾ ਕੀਤਾ। ਇਸ ਦੌਰਾਨ ਖੇਡ ਮੈਦਾਨ ਵਿੱਚ ਹਾਜ਼ਰ ਦਰਸ਼ਕਾਂ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਟਰਾਫੀਆਂ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਆਪਣੇ ਕੋਚ ਸਾਹਿਬਾਨ ਅਤੇ ਸ਼ਹਿਰ ਦਾ ਨਾਮ ਰੌਸ਼ਨ ਕਰਨ ਲਈ ਇਸੇ ਹੌਂਸਲੇ ਅਤੇ ਜੋਸ਼ ਨਾਲ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਜ਼ਿਲ੍ਹਾ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਹੁਸ਼ਿਆਰਪੁਰ ਇੱਕ ਵਾਰ ਫਿਰ ਹਾਕੀ ਦੀ ਦੁਨੀਆ ਵਿੱਚ ਚਰਚਾ ਵਿੱਚ ਹੈ ਅਤੇ ਵੱਖ-ਵੱਖ ਅਕੈਡਮੀਆਂ ਵਿੱਚ ਆਪਣੇ ਖਿਡਾਰੀਆਂ ਦੀ ਚੋਣ ਨਾਲ ਹਾਕੀ ਦਾ ਭਵਿੱਖ ਬਹੁਤ ਉੱਜਵਲ ਨਜ਼ਰ ਆ ਰਿਹਾ ਹੈ। ਸ੍ਰੀ ਜ਼ਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੇ ਹਨ ਅਤੇ ਇਸ ਦੇ ਸਾਕਾਰਾਤਮਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਅਕੈਡਮੀ ਨੂੰ ਇਸ ਸਮਾਗਮ ਲਈ ਵਿੱਤੀ ਸਹਾਇਤਾ ਦਾ ਚੈੱਕ ਵੀ ਭੇਟ ਕੀਤਾ। ਇਸ ਮੌਕੇ ‘ਨਈ ਸੋਚ’ ਦੇ ਸੰਸਥਾਪਕ ਪ੍ਰਧਾਨ ਅਸ਼ਵਨੀ ਗੈਂਦ ਨੇ ਇਸ ਸਮਾਗਮ ਲਈ ਅਕੈਡਮੀ ਨੂੰ ਵਿਸ਼ੇਸ਼ ਸਹਿਯੋਗ ਦਿੰਦੇ ਹੋਏ ਟੂਰਨਾਮੈਂਟ ਦੇ ਸਫ਼ਲ ਆਯੋਜਨ ਲਈ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ‘ਚ ਹੋਰ ਵੱਡੇ ਪੱਧਰ ‘ਤੇ ਟੂਰਨਾਮੈਂਟ ਕਰਵਾਉਣ ਦੀ ਗੱਲ ਕਹੀ | ਇਸ ਮੌਕੇ ਮੇਅਰ ਸੁਰਿੰਦਰ, ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਹੁੰਦਲ, ਬਾਬਾ ਰਾਮ ਮੂਰਤੀ, ਚੰਦਰ ਪ੍ਰਕਾਸ਼, ਕਰਮਜੀਤ ਕੌਰ, ਮਨਪ੍ਰੀਤ ਕੌਰ, ਗੁਰਸ਼ਰਨ ਕੌਰ, ਕੋਚ ਯੁੱਧਵੀਰ ਸਿੰਘ ਜੋਨੀ, ਜੇ.ਐਸ ਢਿੱਲੋਂ, ਪ੍ਰੇਮ ਸ਼ਰਮਾ ਭੀਮ ਸਵੀਟਸ, ਕੁਨਾਲ ਖੋਸਲਾ, ਵਿਕਰਮ ਸ਼ਰਮਾ ਵੀਰ, ਗੁਰਜਿੰਦਰ ਸਿੰਘ. ਲਾਡੀ, ਅਵਤਾਰ ਸਿੰਘ, ਦਰਸ਼ਨ ਸਿੰਘ ਮਿਨਹਾਸ, ਸੰਦੀਪ ਸ਼ਰਮਾ, ਧਰਮਵੀਰ ਗੋਲੂ, ਗੁਰਪ੍ਰੀਤ ਗੋਪੀ, ਚਮਨ ਬਾਂਸਲ, ਨਈਮ, ਦਰਸ਼ਨ ਸਿੰਘ, ਅਜੇ ਕਟਾਰੀਆ, ਰਾਜੀਵ ਬਾਲੀ, ਸੰਦੀਪ ਕੁਮਾਰ, ਡਿੰਪਲ ਰਾਜਾ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj