ਡੇਰਾਬਸੀ, (ਸਮਾਜ ਵੀਕਲੀ) ਸੰਜੀਵ ਸਿੰਘ ਸੈਣੀ, ਮੋਹਾਲੀ ਲਾਇੰਸ ਕਲੱਬ ਵਲੋਂ ਰਾਮਪੁਰ ਸੈਣੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 12ਵੀਂ, 10ਵੀਂ ਅਤੇ 8ਵੀਂ ਜਮਾਤ ਦੇ ਟਾਪ ਤਿੰਨ ਵਿਦਿਆਰਥੀਆਂ ਨੂੰ ਸ਼ਾਲ ਅਤੇ ਸਮਰਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਮੰਜੀਤ ਕੌਰ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਸਕੂਲ ਤੋਂ 12ਵੀਂ ਜਮਾਤ ਦੇ ਪਹਿਲੇ ਸਥਾਨ ਦੇ ਵਿਦਿਆਰਥੀ ਨੇ 95% ਅੰਕ, ਦੂਜੇ ਸਥਾਨ ਦੇ ਵਿਦਿਆਰਥੀ ਨੇ 91% ਅਤੇ ਤੀਜੇ ਸਥਾਨ ਦੇ ਵਿਦਿਆਰਥੀ ਨੇ 90% ਅੰਕ ਹਾਸਲ ਕੀਤੇ। ਇਸੇ ਤਰ੍ਹਾਂ, 10ਵੀਂ ਅਤੇ 8ਵੀਂ ਜਮਾਤ ਦੇ ਬੱਚਿਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜਮਾਤਾਂ ਦਾ 100% ਨਤੀਜਾ ਆਇਆ। ਇਸ ਮੌਕੇ ਲਾਇੰਸ ਕਲੱਬ ਵਲੋਂ ਸਕੂਲ ਨੂੰ ਕੂਲਰ ਅਤੇ ਵਾਟਰ ਪਿਉਰੀਫਾਇਰ ਵੀ ਡੋਨੇਟ ਕੀਤੇ ਗਏ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸਮੇਤ ਅਧਿਆਪਕਾਂ ਨੇ ਲਾਇੰਸ ਕਲੱਬ ਦਾ ਧੰਨਵਾਦ ਕੀਤਾ। ਲਾਇੰਸ ਕਲੱਬ ਦੇ ਨਿਤਿਨ ਜਿੰਦਲ ਅਤੇ ਉਪੇਸ਼ ਬੰਸਲ ਆਦਿ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



