ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪਿੰਡ ਰਾਮੇਵਾਲ ਵਿਖੇ ਲੱਖਾਂ ਦੇ ਦਾਤੇ ਅਤੇ ਸੰਤ ਬਾਬਾ ਰਾਮ ਦਾਸ ਜੀ ਦੀ ਯਾਦ ਵਿੱਚ 35ਵਾਂ ਸਲਾਨਾ ਛਿੰਝ ਮੇਲਾ 25 ਨਵੰਬਰ 2025 ਦਿਨ ਮੰਗਲਵਾਰ ਨੂੰ ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਜਗਦੀਸ਼ ਸਿੰਘ ਨੇ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ ਭਾਰਤ ਦੇ ਉੱਚ ਕੋਟੀ ਦੇ ਪਹਿਲਵਾਨ ਭਾਗ ਲੈਣਗੇ। ਪਟਕੇ ਦੀ ਕੁਸ਼ਤੀ ਦਾ ਪਹਿਲਾ ਇਨਾਮ ਇੱਕ ਲੱਖ ਰੁਪਏ ਮੇਜਰ ਸਿੰਘ ਪੁੱਤਰ ਸੁਖਦੇਵ ਸਿੰਘ, ਪਟਕੇ ਦੀ ਕੁਸ਼ਤੀ ਦਾ ਦੂਜਾ ਇਨਾਮ ਇੱਕ ਲੱਖ ਰੁਪਏ ਸੁਖਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਕਨੇਡਾ, ਤੀਜੇ ਪਟਕੇ ਦੀ ਕੁਸ਼ਤੀ ਦਾ 61000 ਰੁਪਏ ਜਸਪਾਲ ਸਿੰਘ ਕਾਲਾ ਪੁੱਤਰ ਜਗਦੀਸ਼ ਸਿੰਘ ਸਾਬਕਾ ਸਰਪੰਚ ਵਲੋਂ ਦਿੱਤਾ ਜਾਵੇਗਾ ਅਤੇ ਚੋਥੇ ਪਟਕੇ ਦਾ 51000 ਰੁਪਏ ਦਾ ਇਨਾਮ ਪਰਮਜੀਤ ਸਿੰਘ ਪੁੱਤਰ ਕਰਨੈਲ ਸਿੰਘ, ਪੰਜਵੇਂ ਪਟਕੇ ਦਾ 41000 ਰੁਪਏ ਦਾ ਇਨਾਮ ਬਲਵੀਰ ਸਿੰਘ, ਕੁਲਬੀਰ ਸਿੰਘ ਪੁੱਤਰ ਅਜੀਤ ਸਿੰਘ ਵੱਲੋਂ, ਛੇਵਾਂ ਪਟਕੇ ਦਾ 3100 ਰੁਪਏ ਦਾ ਇਨਾਮ ਏਕਸ ਪੁੱਤਰ ਪੱਪੂ ਜੀ, ਸਤਵਾਂ ਪਟਕੇ ਦਾ 3100 ਰੁਪਏ ਦਾ ਇਨਾਮ ਦਲਜੀਤ ਕੌਰ, ਮਨਜੀਤ ਕੌਰ ਵਲੋਂ, ਅੱਠਵਾਂ ਪਟਕੇ 31000 ਰੁਪਏ ਦਾ ਇਨਾਮ ਬਲਵੀਰ ਸਿੰਘ ਪੁੱਤਰ ਲਸ਼ਕਰ ਸਿੰਘ ਵਲੋਂ, ਨੌਵਾਂ ਪਟਕੇ ਦਾ 31000 ਰੁਪਏ ਦਾ ਇਨਾਮ ਸੋਹਣ ਸਿੰਘ ਪੁੱਤਰ ਹਰਬੰਸ ਸਿੰਘ ਵਲੋਂ, ਦਸਵਾਂ ਪਟਕੇ ਦਾ 31000 ਦਾ ਇਨਾਮ ਗੁਰਦੇਵ ਸਿੰਘ, ਗਿਆਰਵਾਂ ਪਟਕੇ ਦਾ 21000 ਰੁਪਏ ਦਾ ਇਨਾਮ ਨਿਰਮਲ ਸਿੰਘ ਪੁੱਤਰ ਬਾਬੂ ਸਿੰਘ ਅਮਰੀਕਾ ਵਲੋਂ ਅਤੇ ਇਸ ਤੋਂ ਇਲਾਵਾ 21000 ਰੁਪਏ ਦੇ ਪੰਜ ਹੋਰ ਪਟਕੇ ਵੀ ਦਿੱਤੇ ਜਾਣਗੇ। ਇਸ ਛਿੰਝ ਮੇਲੇ ਦੇ ਮੁੱਖ ਮਹਿਮਾਨ ਚਰਨਜੀਤ ਸਿੰਘ ਚੰਨੀ ਐਮ ਪੀ ਜਲੰਧਰ, ਬੀਬੀ ਇੰਦਰਜੀਤ ਕੌਰ ਮਾਨ ਹਲਕਾ ਵਿਧਾਇਕ ਨਕੋਦਰ, ਅਮਰਜੀਤ ਸਿੰਘ ਸਮਰਾ ਸਾਬਕਾ ਮੰਤਰੀ ਪੰਜਾਬ, ਕੁਲਦੀਪ ਸਿੰਘ ਵਡਾਲਾ ਸਾਬਕਾ ਵਿਧਾਇਕ ਹਲਕਾ ਨਕੋਦਰ, ਡਾਕਟਰ ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ , ਰਾਜਦੀਪ ਅਟਵਾਲ ਅਤੇ ਹੋਰ ਪਤਵੰਤੇ ਹੋਣਗੇ। ਛਿੰਝ ਮੇਲੇ ਦੇ ਸਟੇਜ ਸੰਚਾਲਕ ਐਂਕਰ ਕਰਮਦੀਨ ਹੋਣਗੇ। ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


