“ਰਾਮ ਮੁਹੰਮਦ ਸਿੰਘ ਅਜ਼ਾਦ “ਜ਼ਿੰਦਾਬਾਦ -ਜਿੰਦਾਬਾਦ”।

ਸੰਦੀਪ ਸਿੰਘ "ਬਖੋਪੀਰ"

(ਸਮਾਜ ਵੀਕਲੀ)

ਹੁਕਮ ਕਈਂ ਸਰਕਾਰੀ ਮੰਨਕੇ, ਆਉਣਗੇ ਬਿੱਪਤਾ ਭਾਰੀ ਮੰਨਕੇ,
ਕਈਆਂ ਦਿਲ ਦੇ ਅੰਦਰੋਂ ਆਉਣਾ, ਸ਼ਰਧਾ ਤੇ ਸਰਦਾਰੀ ਮੰਨਕੇ।
ਕਈਆਂ,ਫੰਡ, ਗ੍ਰਾਂਟਾਂ, ਕਰਕੇ,ਆਉਣਾ ਖੂਬ ਤਿਆਰੀ ਕਰਕੇ,
ਕਈਆਂ ਸਿਰਫ ਦਿਖਾਵੇ ਖਾਤਰ, ਦਿਖਾਉਣਾ ਦੇਸ਼ ਪਿਆਰ
ਰਾਮ ਮੁਹੰਮਦ ਸਿੰਘ ਅਜ਼ਾਦ ਜ਼ਿੰਦਾਬਾਦ…

ਕੁਝ ਕੁ ਸੈਲਫੀਆਂ ਖਾਤਰ ਆਉਣੇ, ਕੁਝ ਨੇ ਵੀਡੀਓ ਨੈੱਟ ਤੇ ਪਾਉਣੇ,
ਵੱਡੇ-ਵੱਡੇ ਭਾਸ਼ਣ ਦੇਣੇ,ਸਾਲ ਪੂਰਾ ਇਹ ਨਹੀਂ ਥਿਉਣੇ।
ਇਹਨਾਂ ਹਾਰ,ਸਿਰੋਪੇ ਪਾਉਣੇ, ਲੀਡਰਾਂ ਤੋਂ ਨੇ ਕੰਮ ਕਰਾਉਣੇ,
ਵੋਟ ਸਪੋਟਾਂ,ਖਾਤਰ, ਆਉਂਦੇ ਬੁੱਤ ਤੇ ਕੱਪੜਾ ਮਾਰ
ਰਾਮ ਮੁਹੰਮਦ ਸਿੰਘ ਅਜ਼ਾਦ ਜ਼ਿੰਦਾਬਾਦ…

ਖਾਸ ਮੌਕਿਆਂ ਉੱਤੇ ਲੀਡਰ ਕਰਦੇ ਤੁਹਾਨੂੰ ਯਾਦ,
ਧੋ ਕੇ ਬੁੱਤ ਨੂੰ,ਮਾਰਕੇ ਕੱਪੜਾ ,ਪਾ ਆਉਂਦੇ ਨੇ ਹਾਰ।
ਕੱਲ੍ਹ ਦੇ ਦਿਨ ਬਰਸਾਤੀ ਡੱਡੂ,ਆਉਣੇ ਛੱਪੜੋ‌ ਬਾਹਰ,
ਰੰਗ ਬਰੰਗੇ ਕੱੜਿਆਂ ਅੰਦਰ,ਲੀਡਰ,ਸਾਧ ਗ਼ਦਾਰ।
ਰਾਮ ਮੁਹੰਮਦ ਸਿੰਘ ਅਜ਼ਾਦ ਜ਼ਿੰਦਾਬਾਦ…

ਕੁਝ ਕੁ ਜਥੇਬੰਦੀਆਂ ਵਾਲੇ, ਮੂੰਹ ਦੇ ਮਿੱਠੇ ਦਿਲ ਦੇ ਕਾਲੇ,
ਨਾਰੇ ਲਾਉਣਗੇ ਹੋ-ਹੋ ਕਾਹਲੇ, ਲੀਡਰਾਂ ਵਾਂਗੂ ਜਾਪਣ ਸਾਰੇ।
ਧੀਆਂ ਪੁੱਤ ਵਿਦੇਸ਼ ਤੋਰਕੇ, ਦੇਸ਼ ਦੇ ਰਾਖੇ ਬਣੇ ਵਿਚਾਰੇ।
ਬੁੱਤਾਂ ਅੱਗੇ ਖੱੜ੍ਹ-ਖੱੜ੍ਹ ਕੇ,ਇਹ ਦੇਣਗੇ ਨੇਕ ਵਿਚਾਰ
ਰਾਮ ਮੁਹੰਮਦ ਸਿੰਘ ਅਜ਼ਾਦ ਜ਼ਿੰਦਾਬਾਦ…

ਦੇਸ਼ ਭਗਤੀ ਦੇ ਚੁੱਕਕੇ ਦਸਤੇ,ਸੱਚੇ ਆਉਣਗੇ ਸਭ‌ ਨੂੰ ਦੱਸਦੇ,
ਜਿੰਨਾਂ ਮੁਲਕ ਆਜ਼ਾਦ ਕਰਾਇਆ, ਸਭਨਾਂ ਦੇ ਬਲੀਦਾਨ ਨੂੰ ਦੱਸਦੇ।
“ਸੰਦੀਪ “ਸ਼ਰਧਾਂਜਲੀਆਂ ਸੱਚੀਆਂ ਦੇਵੋਂ,
ਮਨ ਚੋ ਈਰਖਾ ਸਾੜਾ ਛੱਡਕੇ,ਸੱਚਾ ਕਰੋ ਸਤਿਕਾਰ।
ਰਾਮ ਮੁਹੰਮਦ ਸਿੰਘ ਅਜ਼ਾਦ ਜ਼ਿੰਦਾਬਾਦ…

ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ “ਪੜਿਆ ਕਰ ਤੂੰ”
Next articleਗੀਤ / ਸਾਵਨ