ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਆਰ ਜੇ ਬੀਟਸ ਕੰਪਨੀ ਅਤੇ ਰਾਮ ਭੋਗਪੁਰੀਆ ਦੀ ਡਾਇਰੈਕਸ਼ਨ ਹੇਠ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਨੂੰ ਮਨਾਉਂਦਿਆਂ ਸਿੰਗਲ ਟਰੈਕਸ ਦੀਆਂ ਝੜੀਆਂ ਲਗਾਈਆਂ ਹੋਈਆਂ ਹਨ । ਜਿਸ ਸਾਰਥਿਕ ਯਤਨ ਲਈ ਉਹਨਾਂ ਦਾ ਸਾਥ ਪ੍ਰਸਿੱਧ ਵੀਡੀਓ ਡਾਇਰੈਕਟਰ ਬਾਬਾ ਕਮਲ ਮੋਢੇ ਨਾਲ ਮੋਢਾ ਲਾ ਕੇ ਕਰ ਰਿਹਾ ਹੈ। ਪਹਿਲਾਂ ਆਏ ਵੱਖ ਵੱਖ ਟਰੈਕਸ ਨੂੰ ਸੰਗਤ ਵਲੋਂ ਭਰਵਾਂ ਹੁੰਗਾਰਾ ਮਿਲਿਆ ਤੇ ਹੁਣ ਸੋਸ਼ਲ ਮੀਡੀਆ ਦੀਆਂ ਵੱਖ ਵੱਖ ਸਾਈਟਾਂ ਤੇ “ਲੱਕੀ ਦਿਨ ਅੱਜ ਦਾ” ਗਾਇਕ ਬੂਟਾ ਮੁਹੰਮਦ ਦੀ ਖੂਬਸੂਰਤ ਆਵਾਜ਼ ਵਿੱਚ ਸਿੰਗਰ ਟ੍ਰੈਕ ਲੈ ਕੇ ਆਰ ਜੇ ਬੀਟਸ ਕੰਪਨੀ ਆਈ ਹੈ । ਇਸ ਸਬੰਧੀ ਰਾਮ ਭੋਗਪੁਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟਰੈਕ ਨੂੰ ਵਿਸ਼ਵ ਭਰ ਵਿੱਚ ਰਿਲੀਜ਼ ਕਰ ਦਿੱਤਾ ਗਿਆ ਹੈ । ਇਸ ਦੇ ਲੇਖਕ ਪ੍ਰਸਿੱਧ ਮਿਸ਼ਨਰੀ ਗੀਤਕਾਰ ਰੱਤੂ ਰੰਧਾਵਾ ਹਨ, ਜਿਨ੍ਹਾਂ ਵੱਲੋਂ ਪਹਿਲਾਂ ਵੀ ਅਨੇਕਾਂ ਟਰੈਕਸ ਮਾਰਕੀਟ ਵਿੱਚ ਲਾਂਚ ਕੀਤੇ ਗਏ ਹਨ ਅਤੇ ਹੁਣ ਇਸ ਟਰੈਕ ਨਾਲ ਉਹਨਾਂ ਦੇ ਗੀਤਕਾਰੀ ਲੈਵਲ ਦੀ ਸੂਈ ਇੱਕ ਵਾਰ ਫੇਰ ਸੰਗਤ ਵਿੱਚ ਚੜੀ ਹੈ । ਸਪੈਸ਼ਲ ਤੌਰ ਤੇ ਰਾਜ ਕੇ ਰਾਜ ਜਰਮਨ, ਬਾਬਾ ਕਮਲ ਅਤੇ ਮਿਊਜਿਕ ਡਾਇਰੈਕਟਰ ਰੋਹਿਤ ਕੁਮਾਰ ਬੋਬੀ ਦਾ ਸਮੁੱਚੀ ਟੀਮ ਵਲੋਂ ਧੰਨਵਾਦ ਕੀਤਾ ਗਿਆ। ਪ੍ਰੋਡਿਊਸਰ ਰਾਮ ਭੋਗਪੁਰੀਆ ਨੇ ਦੱਸਿਆ ਕਿ ਇਸ ਟ੍ਰੈਕ ਲਈ ਸਮੁੱਚੀ ਟੀਮ ਨੇ ਆਪਣਾ ਅਹਿਮ ਯੋਗਦਾਨ ਦਿੱਤਾ ਹੈ ਅਤੇ ਆਸ ਕੀਤੀ ਹੈ ਕਿ ਬੂਟਾ ਮੁਹੰਮਦ ਦੇ ਇਸ “ਲੱਕੀ ਦਿਨ ਅੱਜ ਦਾ” ਟ੍ਰੈਕ ਨੂੰ ਸੰਗਤ ਖੁਸ਼ੀਆਂ ਤੇ ਚਾਵਾਂ ਨਾਲ ਸਰਵਣ ਕਰੇਗੀ ਅਤੇ ਉਸ ਨੂੰ ਆਪਣਾ ਆਸ਼ੀਰਵਾਦ ਦੇ ਕੇ ਨਿਵਾਜੇਗੀ। ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਸਮੁੱਚੇ ਦੇਸ਼ ਵਿਦੇਸ਼ ਵਿੱਚ ਧੁੰਮਾਂ ਪੈ ਚੁੱਕੀਆਂ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj