(ਸਮਾਜ ਵੀਕਲੀ)
ਥੋਹੜੇ ਘਰ ਕਾਮਰੇਡਾਂ ਦੇ ਜ਼ਿਆਦਾ
ਕਾਂਗਰਸੀ ਤੇ ਕਾਲ਼ੀ
ਬੀ ਜੇ ਪੀ ਵੀ ਪੈਰ ਪਸਾਰਦੀ ਜਿਉਂ
ਫੱਗਣ ਵਿੱਚ ਹਰਿਆਲੀ
ਝਾੜੂ ਵਾਲਿਆਂ ਨੂੰ ਪਾਕੇ ਵੋਟਾਂ ਐਕਤੀ
ਨਹੀਂ ਕੋਈ ਰਾਜ਼ੀ
ਗੱਲ ਸਮਝ ਤੋਂ ਬਾਹਰ ਹੋ ਗਈ
ਕਿਹੜਾ ਮਾਰੂ ਬਾਜ਼ੀ
ਘੱਟਦੀ ਜਾਂਦੀ ਟੀ ਆਰ ਪੀ ਆਮ
ਆਦਮੀ ਦੀ
ਤੇ ਹੋਣੋਂ ਹੱਟ ਗਈ ਚਰਚਾ ਅੱਜ
ਪਹਿਲੀ ਸਾਦਗੀ ਦੀ
ਹੁਣ ਤਾਂ ਸਭ ਅਮੀਰ ਹੋ ਗਏ ਆਖਣ
ਪੰਡਿਤ ਕਾਜ਼ੀ
ਤੇ ਗੱਲ ਸਮਝ ਤੋਂ ਬਾਹਰ ਹੋ ਗਈ
ਕਿਹੜਾ ਮਾਰੂ ਬਾਜ਼ੀ
ਜੜਾਂ ਪਟਤੀਆ ਕਾਂਗਰਸ ਦੀਆਂ
ਅਕਾਲੀ ਵੀ ਨਹੀਂ ਜਿਉਂਦੇ
ਬੀ ਜੇ ਪੀ ਦਾ ਕਿਸਾਨਾਂ ਨਾਲ ਪੰਗਾ
ਲੀਡਰ ਜੀਭ ਨਹੀਂ ਸਿਉਦੇ
ਸੀ ਐਮ ਸਾਹਿਬ ਨੇ ਸੈਟਗ ਕਰ ਲਈ
ਖ਼ਬਰ ਤਾਜ਼ੀ
ਤੇ ਗੱਲ ਸਮਝ ਤੋਂ ਬਾਹਰ ਹੋ ਗਈ
ਕਿਹੜਾ ਮਾਰੂ ਬਾਜ਼ੀ
ਹਰ ਬੰਦੇ ਨੂੰ ਘਰੇ ਤੋਰਿਆ, ਵਿਸ਼ਵਾਸ
ਇਹਨਾਂ ਤੇ ਕੀਤਾ
ਗੁਰਮੀਤ ਡੁਮਾਣੇ ਵਾਲਿਆ ਤੇਰੀਆਂ
ਮਾੜੀਆਂ ਰਹੀਆਂ ਨੀਤਾ
ਹੱਥ ਬੰਨ੍ਹ ਕੇ ਆਖਣਗੇ ਲੋਕੀ ਤੂੰ ਹੁਣ
ਘਰ ਜਾਜੀ
ਤੇ ਗੱਲ ਸਮਝ ਤੋਂ ਬਾਹਰ ਹੋ ਗਈ
ਕਿਹੜਾ ਮਾਰੂ ਬਾਜ਼ੀ
ਗੁਰਮੀਤ ਡੁਮਾਣਾ
ਲੋਹੀਆਂ ਖਾਸ ਜਲੰਧਰ



