(ਸਮਾਜ ਵੀਕਲੀ)

ਇੱਕ ਨਾਜੁਕ ਡੋਰੀ,
ਜੋ ਕੱਲਾਈ ਨੂੰ ਨਹੀਂ,
ਸੰਬੰਧਾਂ ਨੂੰ ਬੰਨ੍ਹਦੀ ਹੈ।
ਇੱਕ ਛੋਟੀ ਜਿਹੀ ਗਿੱਟ,
ਜਿਸ ਵਿੱਚ ਲਪੇਟਿਆ ਹੁੰਦਾ ਹੈ
ਭੈਣ ਦਾ ਵਿਸ਼ਵਾਸ,
ਤੇ ਭਰਾ ਦੀ ਜ਼ਿੰਮੇਵਾਰੀ।
ਬਚਪਨ ਦੀਆਂ ਲੜਾਈਆਂ,
ਮਿੱਠੀਆਂ ਯਾਦਾਂ ਬਣ ਚੁੱਕੀਆਂ ਨੇ।
ਅੱਜ ਉਹੀ ਯਾਦਾਂ,
ਇੱਕ ਮੁਸਕਾਨ ਬਣ ਕੇ
ਰੱਖੜੀ ਦੇ ਦਿਨ ਤੇ ਪਰਛਾਵਾਂ ਪਾਂਦੀਆਂ ਨੇ।
ਕਦੇ ਤੂੰ ਮੇਰੇ ਲਈ ਛਾਂ ਬਣਿਆ,
ਕਦੇ ਮੈਂ ਤੇਰੇ ਲਈ ਮਾਂ ਵਰਗੀ ਹੋ ਗਈ।
ਅੱਜ ਵੀ ਇਹ ਰੱਖੜੀ,
ਉਸ ਰਿਸ਼ਤੇ ਦੀ ਗੂੰਜ ਹੈ,
ਜੋ ਕਦੇ ਮਿੱਟਦਾ ਨਹੀਂ।
ਕੱਲਾਈ ‘ਤੇ ਨਹੀਂ,
ਇਹ ਤਾਂ ਦਿਲਾਂ ‘ਚ ਵੱਸਦੀ ਹੈ
ਰੱਖੜੀ।
ਮੰਜੂ ਰਾਇਕਾ।
ਸੰਗਰੂਰ।



