ਰੱਖੜੀ ਦਾ ਤਿਉਹਾਰ

ਅਮਰਜੀਤ ਸਿੰਘ ਤੂਰ 
(ਸਮਾਜ ਵੀਕਲੀ) 
ਪੁਰਾਣੇ ਸਮਿਆਂ ਚ ਹਾੜੀ ਦੀ ਵਢਾਈ,
ਬਾਅਦ ਦਾਣੇ ਕੱਢ ਕੇ, ਪਿੜਾਂ ਦੀ ਹੁੰਦੀ ਸੀ ਸਫਾਈ।
ਧੀਆਂ ਨੂੰ ਪੇਕੀ ਛੱਡ ਜਾਂਦੇ ਸੀ ਜਵਾਈ,
ਜਾਂ ਪੇਕਿਆਂ ਤੋਂ ਤੀਆਂ ਦੇ ਤਿਉਹਾਰ ਲਈ, ਲੈ ਆਉਂਦੇ ਸੀ ਭਾਈ।
ਭਾਦੋਂ ਚੰਦਰੀ ਵਿਛੋੜਾ ਪਾਵੇ,ਸੌਣ ਵੀਰ ਕੱਠੀਆਂ ਕਰੇ,
ਤੀਆਂ ਤੋਂ ਬਾਅਦ ਰੱਖੜੀਆਂ, ਧੀ ਖੁਸ਼ੀਆਂ ਵਿੱਚ ਰੱਖੜੀਆਂ ਧਰੇ।
ਰੱਖੜੀ ਰੰਗ-ਬਰੰਗੀ, ਪਸ਼ਮ ਤੇ ਡੋਰੀਏ ਤੋਂ ਤਿਆਰ ਕਰਦੀ,
ਭੈਣ-ਭਰਾ ਦੀਆਂ ਸਾਂਝਾਂ ਦਾ ਪ੍ਰਤੀਕ, ਭਰਾ ਦਾ ਮੂੰਹ ਮਿੱਠਾ ਕਰਦੀ।
ਮੇਲਿਆਂ, ਤਿਉਹਾਰਾਂ ਦਾ ਭਾਰਤ ਦੇਸ਼ ਅਸਾਡਾ,
ਖਾਸ ਕਰ ਵੰਡ ਤੋਂ ਪਹਿਲਾਂ ਦਾ ਪੰਜ-ਆਬਾ।
ਸਮਾਜਿਕ ਤੇ ਸੰਸਕ੍ਰਿਤਿਕ ਸਾਂਝਾਂ, ਪੀਢੀਆਂ ਕਰਨ ਲਈ,
ਮਨ-ਮੁਟਾਵ ਤੇ ਗੁੱਸੇ-ਗਿੱਲੇ ਹਰਨ ਲਈ।
ਰੱਖੜੀ ਦੇ ਤਿਉਹਾਰ ਦਾ ਭਾਵ, ਬਿਪਤਾ ‘ਚ ਭੈਣ ਦੀ ਕਰਨੀ ਰੱਖਿਆ,
ਸਿਰਫ ਗੁਟ ਤੇ ਰੱਖੜੀ ਦਾ ਧਾਗਾ ਜਾਂ ਫੁੱਲ ਸਜਾਉਣਾ ਹੀ ਨ੍ਹੀਂ, ਹੱਲ ਕਰਨੀ ਸਮੱਸਿਆ।
ਉਮਰਾਂ ਦੇ ਵਾਅਦੇ ‘ਤੇ ਕਾਇਮ ਰਹਿਣਾ, ਮੋਢੇ ਨਾਲ ਮੋਢਾ ਜੋੜ ਖੜਨਾ,
ਜ਼ਿੰਦਗੀ ਦੇ ਪਲ ਵਧੀਆ ਲੰਘਦੇ, ਸ਼ੁਕਰਾਨਾ ਮਾਲਕ ਦਾ ਰਿਸ਼ਤਾ ਤੋੜ ਚੜ੍ਹਨਾ।
ਅਮਰਜੀਤ ਸਿੰਘ ਤੂਰ 
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ 
ਫੋਨ ਨੰਬਰ :  9878469639
Previous articleਜ਼ਿੰਦਗੀ
Next articleਚੈੱਕ ਦੇ ਦੋਸ਼ੀ ਨੂੰ ਮਾਣਯੋਗ ਅਦਾਲਤ ਵੱਲੋਂ ਇੱਕ ਸਾਲ ਦੀ ਸਜ਼ਾ ਅਤੇ ਜੁਰਮਾਨਾ ,ਕੋਪਲ ਕੰਪਨੀ ਵੱਲੋਂ ਕੀਤੇ ਕੇਸ ਵਿੱਚ ਦਰਸ਼ਨ ਸਿੰਘ ਤਲਵਾੜਾ ਨੂੰ ਸਜ਼ਾ