ਰਾਜ ਸਭਾ: ਬੀਰਭੂਮ ਕਾਂਡ ’ਤੇ ਹੰਗਾਮਾ, ਸੂਬੇ ’ਚ ਰਾਸ਼ਟਰਪਤੀ ਰਾਜ ਦੀ ਮੰਗ

ਨਵੀਂ ਦਿੱਲੀ (ਸਮਾਜ ਵੀਕਲੀ):  ਬੀਰਭੂਮ ’ਚ ਹੋਈਆਂ ਮੌਤਾਂ ਦੇ ਮਾਮਲੇ ’ਤੇ ਹੰਗਾਮੇ ਕਾਰਨ ਅੱਜ ਰਾਜ ਸਭਾ ਦਾ ਸੈਸ਼ਨ ਕੁਝ ਸਮੇਂ ਲਈ ਮੁਲਤਵੀ ਕੀਤਾ ਗਿਆ। ਟੀਐਮਸੀ ਮੈਂਬਰਾਂ ਨੇ ਸਦਨ ਦੇ ਵਿਚਕਾਰ ਆ ਕੇ ਭਾਜਪਾ ਮੈਂਬਰ ਰੂਪਾ ਗਾਂਗੁਲੀ ਦਾ ਵਿਰੋਧ ਕੀਤਾ। ਗਾਂਗੁਲੀ ਨੇ ਬੀਰਭੂਮ ਹਿੰਸਾ ਮਾਮਲੇ ਬਾਰੇ ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਟੀਐਮਸੀ ਉਤੇ ਕਟਾਖ਼ਸ਼ ਕੀਤਾ ਸੀ। ਰੂਪਾ ਨੇ ਸਦਨ ਵਿਚ ਭਾਵੁਕ ਹੁੰਦਿਆਂ ਕਿਹਾ ਕਿ ਪੱਛਮੀ ਬੰਗਾਲ ਵਿਚ ਜਨਮ ਲੈਣਾ ਅਪਰਾਧ ਨਹੀਂ ਹੈ।

ਜ਼ਿਕਰਯੋਗ ਹੈ ਕਿ ਬੀਰਭੂਮ ਵਿਚ ਅੱਗ ਲੱਗਣ ਦੀ ਘਟਨਾ ’ਚ ਅੱਠ ਜਣੇ ਸੜ ਕੇ ਮਰ ਗਏ ਸਨ। ਮ੍ਰਿਤਕਾਂ ਵਿਚ ਬੱਚੇ ਤੇ ਔਰਤਾਂ ਵੀ ਸਨ। ਇਸ ਮਾਮਲੇ ਨੂੰ ਚੋਣ ਹਿੰਸਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਰੂਪਾ ਗਾਂਗੁਲੀ ਨੇ ਬੰਗਾਲ ਵਿਚ ਰਾਸ਼ਟਰਪਤੀ ਰਾਜ ਦੀ ਮੰਗ ਵੀ ਕੀਤੀ। ਗਾਂਗੁਲੀ ਨੇ ਕਿਹਾ ਕਿ ਪੋਸਟਮਾਰਟਮ ਵਿਚ ਸਾਹਮਣੇ ਆਇਆ ਹੈ ਕਿ ਲੋਕਾਂ ਨੂੰ ਪਹਿਲਾਂ ਕੁੱਟ ਕੇ ਕਮਰੇ ਵਿਚ ਬੰਦ ਕੀਤਾ ਗਿਆ ਤੇ ਮਗਰੋਂ ਅੱਗ ਲਾ ਦਿੱਤੀ ਗਈ। ਭਾਜਪਾ ਮੈਂਬਰ ਨੇ ਕਿਹਾ ਕਿ ਪੁਲੀਸ ਉਤੇ ਭਰੋਸਾ ਨਹੀਂ ਕੀਤਾ ਜਾ ਸਕਦਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੋਗੀ ਨੇ ਯੂਪੀ ਦੇ ਮੁੱਖ ਮੰਤਰੀ ਦੀ ਦੂਜੀ ਵਾਰ ਸਹੁੰ ਚੁੱਕੀ: ਮੌਰਿਆ ਤੇ ਪਾਠਕ ਉਪ ਮੁੱਖ ਮੰਤਰੀ
Next articleਲੋਕ ਸਭਾ: ਤੇਲ ਕੀਮਤਾਂ ’ਚ ਵਾਧੇ ਖ਼ਿਲਾਫ਼ ਵਿਰੋਧੀ ਧਿਰ ਦਾ ਵਾਕਆਊਟ