12 ਮੈਂਬਰਾਂ ਦੀ ਬਹਾਲੀ ਲਈ ਰਾਜ ਸਭਾ ’ਚ ਹੰਗਾਮਾ: ਸਦਨ ਦੀ ਕਾਰਵਾਈ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ

ਨਵੀਂ ਦਿੱਲੀ (ਸਮਾਜ ਵੀਕਲੀ) : ਰਾਜ ਸਭਾ ਦੇ ਮੁਅੱਤਲ ਕੀਤੇ 12 ਸੰਸਦ ਮੈਂਬਰਾਂ ਦੀ ਬਹਾਲੀ ਦੀ ਮੰਗ ਲਈ ਵਿਰੋਧੀ ਮੈਂਬਰਾਂ ਦੇ ਹੰਗਾਮੇ ਕਾਰਨ ਅੱਜ ਸੰਸਦ ਦਾ ਉਪਰਲਾ ਸਦਨ ​​ਬਾਅਦ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਸਵੇਰੇ ਜਿਵੇਂ ਹੀ ਸਦਨ ਸ਼ੁਰੂ ਹੋਇਆ ਵਿਰੋਧੀ ਧਿਰਾਂ ਦੇ ਹੰਗਾਮੇ ਕਾਰਨ ਸਦਨ ਨੂੰ ਦੁਪਹਿਰ 12 ਵਜੇ ਤੱਕ ਉਠਾਅ ਦਿੱਤਾ ਗਿਆ ਤੇ ਸਦਨ ਜਦੋਂ ਮੁੜ ਜੁੜਿਆ ਤਾਂ ਪਹਿਲਾਂ ਵਰਗੇ ਹੀ ਹਾਲਾਤ ਰਹੇ। ਇਸ ਕਾਰਨ ਸਦਨ ਨੂੰ ਮੁੜ ਉਠਾਅ ਦਿੱਤਾ ਗਿਆ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿੱਲੀ ਸਰਕਾਰ ਵੱਲੋਂ ਪੈਟਰੋਲ ’ਤੇ ਵੈਟ 30 ਫ਼ੀਸਦ ਘਟਾਉਣ ਦਾ ਫ਼ੈਸਲਾ: ਲੋਕਾਂ ਨੂੰ ਮਿਲੇਗੀ 8 ਰੁਪਏ ਪ੍ਰਤੀ ਲਿਟਰ ਦੀ ਰਾਹਤ
Next articleਸੰਸਦ ਭਵਨ ਦੇ ਕਮਰੇ ਨੂੰ ਅੱਗ ਲੱਗੀ: ਸਾਮਾਨ ਸੜਿਆ ਪਰ ਜਾਨੀ ਨੁਕਸਾਨ ਤੋਂ ਬਚਾਅ