ਸੰਸਦ ਭਵਨ ਦੇ ਕਮਰੇ ਨੂੰ ਅੱਗ ਲੱਗੀ: ਸਾਮਾਨ ਸੜਿਆ ਪਰ ਜਾਨੀ ਨੁਕਸਾਨ ਤੋਂ ਬਚਾਅ

ਨਵੀਂ ਦਿੱਲੀ (ਸਮਾਜ ਵੀਕਲੀ) : ਸੰਸਦ ਭਵਨ ਦੇ ਕਮਰਾ ਨੰਬਰ 59 ਵਿੱਚ ਅੱਜ ਸਵੇਰੇ ਅੱਗ ਲੱਗ ਗਈ, ਜਿਸ ਨੂੰ ਕੁਝ ਹੀ ਮਿੰਟਾਂ ਵਿੱਚ ਬੁਝਾ ਦਿੱਤਾ ਗਿਆ। ਫਾਇਰ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਸੰਸਦ ਭਵਨ ਦੇ ਪ੍ਰੈੱਸ ਰੂਮ ਦੇ ਕੋਲ ਸਥਿਤ ਕਮਰਾ ਨੰਬਰ 59 ‘ਚ ਸਵੇਰੇ 8:05 ਵਜੇ ਦੇ ਕਰੀਬ ਸੰਸਦ ਦੇ ਫਾਇਰ ਵਿਭਾਗ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ। ਫਾਇਰ ਬ੍ਰਿਗੇਡ ਅਮਲਾ ਤੁਰੰਤ ਮੌਕੇ ‘ਤੇ ਪਹੁੰਚ ਗਿਆ। ਕਮਰੇ ਵਿੱਚ ਰੱਖੇ ਕੰਪਿਊਟਰ ਸੈੱਟ, ਕੁਰਸੀ ਅਤੇ ਮੇਜ਼ ਨੂੰ ਅੱਗ ਲੱਗ ਗਈ। ਇਸ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article12 ਮੈਂਬਰਾਂ ਦੀ ਬਹਾਲੀ ਲਈ ਰਾਜ ਸਭਾ ’ਚ ਹੰਗਾਮਾ: ਸਦਨ ਦੀ ਕਾਰਵਾਈ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ
Next articleਬੰਬੇ ਹਾਈ ਕੋਰਟ ਨੇ ਐਡਵੋਕੇਟ ਸੁਧਾ ਭਾਰਦਵਾਜ ਨੂੰ ਜ਼ਮਾਨਤ ਦਿੱਤੀ