ਰਾਜਕੁਮਾਰ ਗੌਤਮ ਬੁਧ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਲੜਾਈਆਂ-ਝਗੜਿਆਂ ਜਾਂਗਲੀਆਂ ਦੇ ਯੁਗ ਵਿੱਚ,
ਸੱਚ ਦੀ ਖੋਜ ਵਿਚ ਨਿਕਲਿਆ ਰਾਜਕੁਮਾਰ।
ਈਸਾ ਦੇ ਜਨਮ ਤੋਂ 5.5 ਸਦੀਆਂ ਪਹਿਲਾਂ,
ਮਾਤਾ ਮਾਇਆ ਕੁੱਖੋਂ ਜਨਮਿਆ, ਪਿਤਾ ਸੀ ਸੁ਼ਧੋਦਨ ਰਾਜਾ ਸਰਦਾਰ।

ਪ੍ਰਵਰਿਸ਼ ਹੋਈ ਨੇਪਾਲ ਦੇ ਤਿਲੋਰਾਕੋਟ ‘ਚ,
ਪਿਤਾ ਜੀ ਸਨ ਰਾਜਾ,ਕਪਿਲਵਸਤੂ ਦੀ ਸ਼ਾਨ।
ਖੁੱਲੇ ਮਹਿਲਾਂ ‘ਚ ਹੀ ਪਾਲ਼ਿਆ ਗੌਤਮ ਨੂੰ,
16 ਸਾਲ ਬਾਹਰ ਨੀਂ ਦਿੱਤਾ ਕਿਧਰੇ ਜਾਣ।

ਲੂੰਬਨੀ ‘ਚ ਜਨਮੇਂ ਰਾਜਕੁਮਾਰ ਨੇ,
ਰੋਗ, ਬੁਢਾਪੇ, ਮੌਤ ਵਰਗੇ ਦੁਖਾਂ ਦੀ ਕੀਤੀ ਪਹਿਚਾਣ।
29 ਸਾਲ ਦੀ ਉਮਰੇ ਘਰਬਾਰ ਤਿਆਗ ਕੇ ਬਣਿਆ ਭਿਖਾਰੀ,
ਖਾਣ ਪੀਣ ਚ ਸੰਕੋਚ, ਸਾਧੂਆਂ ਚ ਰਲਕੇ ਲਾਉਂਦਾ ਸੀ ਧਿਆਨ।

ਸਾਧੂਆਂ ਦਾ ਸਾਥ ਛੱਡਿਆ,ਬੋਧ ਗਯਾ ਚ ਕੀਤੀ ਘੋਰ ਤਪੱਸਿਆ,
35 ਸਾਲ ਦੀ ਉਮਰ ਚ ਹੋਇਆ ਆਤਮ-ਗਿਆਨ।
ਸੁਜਾਤਾ ਨਾਮ ਦੀ ਅਮੀਰਜ਼ਾਦੀ ਤੋਂ ਖਾਧੀ ਖ਼ੀਰ,
ਪਿੱਪਲ ਦੇ ਪੇੜ ਥੱਲੇ 7 ਦਿਨ-ਰਾਤ ਅਖੰਡ ਸਮਾਧੀ ਚ ਕੀਤਾ ਧਿਆਨ।

ਅੱਜ ਇਕ-ਚੌਥਾਈ ਦੁਨੀਆਂ ਦੀ ਆਬਾਦੀ,
ਜੀਹਦੇ ਚ ਆਉਂਦੇ, ਦੂਰ-ਪੂਰਬ, ਦੱਖਣੀ ਏਸੀ਼ਆ,ਚੀਨ ਤੇ ਜਾਪਾਨ।
40-45 ਸਾਲ ਦੀ ਉਮਰ ਚ ਹੋਈ ਬੁਧਤਵ ਦੀ ਪ੍ਰਾਪਤੀ,
ਕੁਸੀ਼ਨਗਰ ਭਾਰਤ ਚ 80 ਸਾਲ ਉਮਰੇ ਹੋਇਆ ਬੁਧ-ਧਰਮ ਮੋਢੀ ਦਾ ਨਿਰਵਾਣ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਤਾ ਭਗਵਾਨ ਕੌਰ ਨਮਿੱਤ ਸ਼ਰਧਾਂਜਲੀ ਸਮਾਗਮ ਹੋਇਆ
Next article6 ਨੂੰ ਡਿਪੂ ਹੋਲਡਰ ਜਲੰਧਰ ਚ ਭਗਵੰਤ ਮਾਨ ਦਿਖਾਉਣਗੇ ਕਾਲੀਆਂ ਝੰਡੀਆਂ