ਨਾਜਾਇਜ਼ ਸੰਬੰਧਾਂ ਨੇ ਕਰਵਾਈ ਦਿਲ ਕੰਬਾਉਣ ਵਾਲੀ ਵਾਰਦਾਤ, ਸੜਕ ਵਿਚਕਾਰ ਵੱਢਿਆ ਵਿਅਕਤੀ

ਨਕੋਦਰ    ਮਹਿਤਪੁਰ  (ਹਰਜਿੰਦਰ ਛਾਬੜਾ) (ਸਮਾਜ ਵੀਕਲੀ): ਨਜ਼ਦੀਕੀ ਪਿੰਡ ਝੁੱਗੀਆਂ ਵਿਖੇ ਨਜਾਇਜ਼ ਸਬੰਧਾਂ ਨੂੰ ਲੈ ਕੇ ਇਕ ਵਿਅਕਤੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੂਤਰਾਂ ਮੁਤਾਬਕ ਥਾਣਾ ਮੁਖੀ ਲਖਵੀਰ ਸਿੰਘ ਨੇ ਦੱਸਿਆ ਕਿ ਮਰਨ ਵਾਲੇ ਦੀ ਪਛਾਣ ਵਰਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਝੁੱਗੀਆਂ ਵਜੋਂ ਹੋਈ ਹੈ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਪੁੱਤਰ ਗੰਗਾ ਸਿੰਘ ਨੇ ਬਿਆਨਾਂ ਰਾਹੀਂ ਦੱਸਿਆ ਕਿ ਉਸ ਦੇ ਪੁੱਤਰ ਦਾ ਵਿਆਹ 8 ਸਾਲ ਪਹਿਲਾਂ ਰਾਜਵਿੰਦਰ ਕੌਰ ਪੁੱਤਰੀ ਸੁਖਵਿੰਦਰ ਸਿੰਘ ਪਿੰਡ ਦੇਹਲਾ ਕਪੂਰਥਲਾ ਨਾਲ ਹੋਇਆ ਸੀ ਅਤੇ ਉਨ੍ਹਾਂ ਕਿਹਾ ਕਿ ਮੇਰੀ ਨੂੰਹ ਨਾਲ ਭਾਣਜੇ ਰਣਜੋਧ ਸਿੰਘ ਦੇ ਨਜਾਇਜ਼ ਸਬੰਧ ਸਨ।ਉਕਤ ਨੇ ਦੱਸਿਆ ਕਿ ਵਰਿੰਦਰ ਸਿੰਘ ਨੇ ਦੋਵਾਂ ਨੂੰ ਦੇਖ ਲਿਆ ਸੀ, ਜਿਸ ਕਾਰਣ ਘਰ ਵਿਚ ਕਲੇਸ਼ ਰਹਿਣ ਲੱਗ ਪਿਆ।

ਇਸ ਦੌਰਾਨ ਕਈ ਵਾਰ ਦੋਵਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਇਕ ਦੁਕਾਨ ’ਤੇ ਕੰਮ ਕਰਦਾ ਸੀ, ਜਦੋਂ ਉਹ ਬੀਤੀ ਸ਼ਾਮ ਘਰ ਆ ਰਿਹਾ ਸੀ, ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਰਤਲ ਕਰ ਦਿੱਤਾ ਗਿਆ। ਉਕਤ ਨੇ ਕਿਹਾ ਕਿ ਇਹ ਕਤਲ ਉਸ ਦੀ ਨੂੰਹ ਰਾਜਵਿੰਦਰ ਕੌਰ ਅਤੇ ਉਸ ਦੇ ਭਾਣਜੇ ਰਣਜੋਤ ਸਿੰਘ ਨੇ ਕੀਤਾ ਹੈ।ਪੁਲਸ ਨੇ ਰਣਜੋਧ ਸਿੰਘ ਤੇ ਰਾਜਵਿੰਦਰ ਕੌਰ ’ਤੇ ਧਾਰਾ 302 ਦੇ ਅਧੀਨ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Previous articleजिला शिक्षा अधिकारियों ने किया मिशन शत प्रतिशत व दाखिला मुहिम को समर्पित गीत के पोस्टर का विमोचन
Next articleਸਿੱਖ ਫੈਡਰੇਸ਼ਨ ਯੂਕੇ ਦੇ ਸਾਲਾਨਾ ਜਨਰਲ ਇਜਲਾਸ (ਏਜੀਐਮ) ਦੇ ਪਹਿਲੇ ਹਿੱਸੇ ਵਿੱਚ ਯੂਕੇ ਭਰ ਦੇ ਸ਼ਹਿਰਾਂ ਦੇ 120 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ