ਆਪ ਵਾਲਿਆਂ ਨੇ ਜੋ ਧੋਖਾ ਲੋਕਾਂ ਨਾਲ ਕੀਤਾ ਲੋਕ ਵੋਟਾਂ ਨਾਲ ਜਵਾਬ ਦੇਣਗੇ -ਗਿੱਲ
ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਮਾਛੀਵਾੜਾ ਨਗਰ ਕੌਂਸਲ ਚੋਣਾਂ ਦਾ ਮੈਦਾਨ ਭਾਗ ਚੁੱਕਿਆ ਹੈ। ਰਾਜਨੀਤਿਕ ਪਾਰਟੀਆਂ ਨਾਲ ਸੰਬੰਧਿਤ ਆਗੂ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਲੋਕਾਂ ਵਿੱਚ ਜਾ ਰਹੇ ਹਨ। ਵਾਰਡ ਨੰਬਰ ਚਾਰ ਤੋਂ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਸ਼ਿੰਦੀ ਦੇ ਚੋਣ ਪ੍ਰਚਾਰ ਦੀ ਸ਼ੁਰੂਆਤ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਸ਼ੁਰੂ ਕਰ ਦਿੱਤੀ ਹੈ। ਰਾਜਾ ਗਿੱਲ ਸੁਰਿੰਦਰ ਸ਼ਿੰਦੀ ਤੇ ਹੋਰ ਵਰਕਰਾਂ ਦੇ ਨਾਲ ਲੋਕਾਂ ਵਿੱਚ ਗਏ ਤੇ ਲੋਕਾਂ ਨੇ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਇਸ ਮੌਕੇ ਰਾਜਾ ਗਿੱਲ ਨੇ ਕਿਹਾ ਕਿ ਇਹਨਾਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਸਮੁੱਚੇ ਪੰਜਾਬ ਵਿੱਚ ਹੀ ਲੋਕਾਂ ਨਾਲ ਧੋਖਾ ਕੀਤਾ ਹੈ ਉਸੇ ਤਰ੍ਹਾਂ ਹੀ ਮਾਛੀਵਾੜਾ ਵਿੱਚ ਹੋਇਆ। ਇਸ ਧੋਖੇ ਦਾ ਬਦਲਾ ਲੋਕ ਆਮ ਆਦਮੀ ਪਾਰਟੀ ਦੇ ਵਿਰੁੱਧ ਵੋਟਾਂ ਪਾ ਕੇ ਲੈਣਗੇ। ਰਾਜਾ ਗਿੱਲ ਨੇ ਕਿਹਾ ਕਿ ਸੁਰਿੰਦਰ ਸ਼ਿੰਦੀ ਜਿਹੇ ਨੌਜਵਾਨ ਜੇਕਰ ਜਿੱਤਣਗੇ ਤਾਂ ਵਿਕਾਸ ਦੇ ਕੰਮ ਵੀ ਸਹੀ ਤਰੀਕੇ ਨਾਲ ਕਰਾਉਣਗੇ ਇਸ ਲਈ ਵਾਰਡ ਨੰਬਰ ਚਾਰ ਦੇ ਵਸਨੀਕਾਂ ਨੂੰ ਬੇਨਤੀ ਹੈ ਕਿ ਇੱਕ ਇੱਕ ਕੀਮਤੀ ਵੋਟ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਸ਼ਿੰਦੀ ਨੂੰ ਪਾਈ ਜਾਵੇ। ਇਸ ਮੌਕੇ ਰਾਜਾ ਗਿੱਲ ਦਾ ਸਵਾਗਤ ਪਰਮਜੀਤ ਸਿੰਘ ਨੀਲੋਂ ਤੇ ਮੁਹੱਲੇ ਦੇ ਵਸਨੀਕਾਂ ਵੱਲੋਂ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly