HOME ਰੈਲ ਮਾਜਰਾ ਵਿਖੇ ਨੀਲੇ ਕਾਰਡ ਧਾਰਕਾਂ ਨੂੰ 350 ਸਰਕਾਰੀ ਰਾਸ਼ਨ ਕਿੱਟਾਂ ਵੰਡਣ...

ਰੈਲ ਮਾਜਰਾ ਵਿਖੇ ਨੀਲੇ ਕਾਰਡ ਧਾਰਕਾਂ ਨੂੰ 350 ਸਰਕਾਰੀ ਰਾਸ਼ਨ ਕਿੱਟਾਂ ਵੰਡਣ ਦੀ ਸ਼ੁਰੂਆਤ: ਸਰਪੰਚ ਸਿਕੰਦਰ ਸਿੰਘ ਲਾਂਦੀ ਰੈਲਮਾਜਰਾ

ਨਵਾਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਭੇਜੀਆਂ ਗਈਆਂ ਲੋਕ ਭਲਾਈ ਰਾਸ਼ਨ ਕਿੱਟਾਂ ਨੂੰ ਵੰਡਣ ਦੀ ਸ਼ੁਰੂਆਤ ਅੱਜ ਪਿੰਡ ਰੈਲ ਮਾਜਰਾ ਵਿਖੇ ਪੂਰੇ ਪਾਰਦਰਸ਼ੀ ਤਰੀਕੇ ਨਾਲ ਸ਼ੁਰੂਆਤ ਕੀਤੀ ਗਈ।​ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਦੀਪ ਕੁਮਾਰ ਸ਼ਰਮਾ ਡੀਪੂ ਹੋਲਡਰ ਰੈਲਮਾਜਰਾ ਨੇ ਦੱਸਿਆ ਕਿ ਪਿੰਡ ਰੈਲਮਾਜਰਾ ਲਈ ਕੁੱਲ 350 ਸਰਕਾਰੀ ਕਿੱਟਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਦੀ ਵੰਡ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਰਾਸ਼ਨ ਦੀ ਵੰਡ ਕਰਾਉਣ ਲਈ  ਵਿਸ਼ੇਸ਼ ਤੌਰ ‘ਤੇ ਪਹੁੰਚੇ ਸਰਪੰਚ  ਸਿਕੰਦਰ ਸਿੰਘ ਲਾਂਦੀ ਰੈਲ ਮਾਜਰਾ ਅਤੇ ਸਰਪੰਚ ਸੁਰਿੰਦਰ ਸ਼ਰਮਾ ਮਾਜਰਾ ਬੇਟ ਦੀ ਹਾਜ਼ਰੀ ਵਿੱਚ ਆਮ ਨੀਲੇ ਕਾਰਡ ਧਾਰਕਾਂ ਅਤੇ ਲੋੜਵੰਦ ਪਰਿਵਾਰਾਂ ਨੂੰ ਇਹ ਕਿੱਟਾਂ ਤਕਸੀਮ ਕੀਤੀਆਂ ਗਈਆਂ।​ਸਰਕਾਰ ਵਲੋਂ ਭੇਜੀਆਂ ਗਈਆਂ ਇਨ੍ਹਾਂ ਕਿੱਟਾਂ ਵਿੱਚ ਰੋਜ਼ਾਨਾ ਵਰਤੋਂ ਦੀਆਂ ਹੇਠ ਲਿਖੀਆਂ ਵਸਤੂਆਂ ਸ਼ਾਮਲ ​ਛੋਲਿਆਂ ਦੀ ਦਾਲ 2, ਕਿਲੋ ​ਚੀਨੀ 2 ਕਿਲੋ, ​ਨਮਕ1 ਕਿਲੋ, ​ਹਲਦੀ ਪਾਊਡਰ 200 ਗ੍ਰਾਮ, ​ਸਰ੍ਹੋਂ ਦਾ ਤੇਲ 1 ਲੀਟਰ, ਪਿੰਡ ਨਿਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਸਕੀਮਾਂ ਤਹਿਤ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ਸਹੀ ਸਮੇਂ ‘ਤੇ ਮਿਲਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਸਰਕਾਰ ਦਾ ਧੰਨਵਾਦ ਕੀਤਾ।​ਇਸ ਮੌਕੇ ਹੋਰਨਾਂ ਤੋਂ ਇਲਾਵਾ ਲਾਲ ਚੰਦ ਕਸਾਨਾਂ , ਨੇਤਰ ਪੰਚ, ਜੱਸੀ ਫੋਟੋਗ੍ਰਾਫਰ, ਅਜੇ ਮਹਿਤੋ, ਅਮਨਦੀਪ ਭਾਟੀਆ, ਭੂਸ਼ਣ, ਵਿਸ਼ਾਲ ਸ਼ਰਮਾ, ਖੁਸ਼ਬੂ ਮਹਿਤੋ ਅਤੇ ਸਾਹਿਲ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਾਨ ਸਰਕਾਰ ਦੇ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਨਾ ਲੈਣ ਦੇ ਵਾਅਦੇ ਪਏ ਖੂਹ ਵਿੱਚ
Next articleਪਿੰਡ ਚਹਿਲ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੀ ਬਰਾਂਚ ਦਾ ਪੁਨਰਗਠਨ ਕੀਤਾ ਗਿਆ:- ਕਾਮਰੇਡ ਵੀਰ ਸਿੰਘ ਕੰਮੇਆਣਾ