HOME ਪਿੰਡ ਚਹਿਲ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੀ ਬਰਾਂਚ ਦਾ ਪੁਨਰਗਠਨ ਕੀਤਾ ਗਿਆ:-...

ਪਿੰਡ ਚਹਿਲ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੀ ਬਰਾਂਚ ਦਾ ਪੁਨਰਗਠਨ ਕੀਤਾ ਗਿਆ:- ਕਾਮਰੇਡ ਵੀਰ ਸਿੰਘ ਕੰਮੇਆਣਾ

5
ਫ਼ਰੀਦਕੋਟ   (ਸਮਾਜ ਵੀਕਲੀ)   ( ਸ਼ਿਵਨਾਥ ) ਅੱਜ ਪਿੰਡ ਚਹਿਲ ਵਿਖੇ ਸੀ ਪੀ ਆਈ ਦੀ ਬਰਾਂਚ ਦਾ ਪੁਨਰਗਠਨ ਕੀਤਾ ਗਿਆ। ਇਸ ਬਰਾਂਚ ‘ਚ ਪਾਰਟੀ ਮੁਤਾਬਿਕ ਅਹੁਦੇਦਾਰਾਂ ਦੀ ਤੇ ਮੈਬਰ ਸਹਿਬਾਨ ਦੀ ਚੋਣ ਕੀਤੀ । ਜਿਵੇ ਕਿ ਬਰਾਂਚ ਦੇ ਸਕੱਤਰ ਹਰਪ੍ਰੀਤ ਕੌਰ ਜੀ ਨੂੰ ਲਗਾਇਆ ਗਿਆ ਅਤੇ ਇਸੇ ਤਰਾਂ ਬਰਾਂਚ ਦੇ ਦਸ ਮੈਂਬਰਾਂ ਚੋਣ ਕੀਤੀ ਗਈ। ਪ੍ਰੈਸ ਨਾਲ ਗੱਲਬਾਤ ਦੌਰਾਨ ਨਰੇਗਾ ਰੁਜ਼ਗਾਰ ਪ੍ਰਾਪਤ ਮਜਦੂਰ ਯੂਨੀਅਨ ਦੇ ਜਿਲਾਂ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ ਜੀ ਨੇ ਦੱਸਿਆ ਕਿ ਅਸੀ ਨਵੀ ਬਰਾਂਚ ਦਾ ਪੁਨਰਗਠਨ ਕੀਤਾ , ਸਾਡੀਆਂ ਬਰਾਂਚਾਂ ਲਗਾਤਾਰ ਫ਼ਰੀਦਕੋਟ ਦੇ ਪਿੰਡਾਂ ਵਿਚ ਬਣਾਈਆਂ ਜਾ ਰਹੀਆਂ, ਅਸੀ ਭਾਰਤੀ ਕਮਿਊਨਿਸਟ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਇਕ ਕਰ ਰਹੇ ਹਾਂ। ਇਸ ਸਮੇ ਕੰਮੇਆਣਾ ਜੀ ਨੇ ਸ਼ਰਾਰਤੀ ਅਨਸਰਾਂ ਦੀ ਨਖੇਧੀ ਕਰਦਿਆਂ ਕਿਹਾ ਓਨਾਂ ਸਾਡੀ ਪਾਰਟੀ ਦੇ ਆਗੂ ਸਾਬਕਾ ਐਮ.ਐਲ.ਏ ਕਾਮਰੇਡ ਸ੍ਰੀ ਹਰਦੇਵ ਅਰਸੀ ਦੀ ਗੱਡੀ ਦੀ ਭੰਨਤੋੜ ਤੇ ਅਫਸੋਸ ਪ੍ਰਗਟਾਇਆ ਤੇ ਮਾਨਸਾ ਪੁਲਸ ਪ੍ਰਸ਼ਾਸਨ ਨੂੰ ਛਾਣਬੀਣ ਕਰ ਕੇ ਮੁਲਜਮਾਂ ਨੂੰ ਜੇਲ ਭੇਜਣ ਲਈ ਗੁਹਾਰ ਲਗਾਈ। ਇਸ ਸਬੰਧੀ ਪਾਰਟੀ ਵਰਕਰਾਂ ਵਿਚ ਰੋਸ ਹੈ। ਅਸੀ 7 ਜੂਨ ਨੂੰ ਕਾਮਰੇਡ ਅਮੋਲਕ ਸਿੰਘ ਜੀ ਦੀ ਬਰਸੀ ਮਨਾਉਣ ਜਾ ਰਹੇ ਹਾਂ ਅਤੇ ਇਸ ਬਰਸੀ ਤੇ ਅਸੀ ਭਾਰੀ ਇਕੱਠ ਹੋਵੇਗਾ। ਇਸ ਸਬੰਧ ਵਿੱਚ ਪਾਰਟੀ ਵਰਕਰਾਂ ਨਾਲ ਭਾਰੀ ਇਕੱਠ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ। ਇਸ ਸਮੇ ਨਰੇਗਾ ਦੇ ਮੁੱਖ ਸਲਾਹਕਾਰ ਬਲਕਾਰ ਸਿੰਘ ਸਹੋਤਾ, ਵੀਰਪਾਲ ਕੌਰ ਨਵਾਂ ਕਿਲਾ, ਸੁਖਮੰਦਰ ਸਿੰਘ ਢੁੱਡੀ, ਗੁਰਜੰਟ ਸਿੰਘ ਆਦਿ ਹਾਜ਼ਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰੈਲ ਮਾਜਰਾ ਵਿਖੇ ਨੀਲੇ ਕਾਰਡ ਧਾਰਕਾਂ ਨੂੰ 350 ਸਰਕਾਰੀ ਰਾਸ਼ਨ ਕਿੱਟਾਂ ਵੰਡਣ ਦੀ ਸ਼ੁਰੂਆਤ: ਸਰਪੰਚ ਸਿਕੰਦਰ ਸਿੰਘ ਲਾਂਦੀ ਰੈਲਮਾਜਰਾ
Next articleਪੰਜਾਬ ਵਿੱਚ ਦਿਨ ਦਿਹਾੜੇ ਭੁੰਨਿਆ ਜਾ ਰਿਹਾ ਹੈ ਕਾਨੂੰਨ ਦੇ ਰਖਵਾਲਿਆਂ ਨੂੰ ਪੰਜਾਬ ਸਰਕਾਰ ਅਮਨ ਕਾਨੂੰਨ ਰੱਖਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ :ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ