ਰੇਲ ਕੋਚ ਫੈਕਟਰੀ ਦੇ ਜਨਰਲ ਮੈਨੇਜਰ ਨੇ ਆਰ ਸੀ ਐੱਫ ਹਸਪਤਾਲ ਦਾ ਨਿਰੀਖਣ ਕੀਤਾ

ਕਪੂਰਥਲਾ, (ਸਮਾਜ ਵੀਕਲੀ) ( ਕੌੜਾ  )- ਸ਼੍ਰੀ ਮੰਜੁਲ ਮਾਥੁਰ, ਜਨਰਲ ਮੈਨੇਜਰ, ਰੇਲ ਕੋਚ ਫੈਕਟਰੀ, ਕਪੂਰਥਲਾ ਨੇ  ਆਰ ਸੀ ਐਫ ਦੇ ਜਨਰਲ ਮੈਨੇਜਰ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਰੇਲ ਕੋਚ ਫੈਕਟਰੀ ਕੰਪਲੈਕਸ ਵਿੱਚ ਸਥਿਤ ਲਾਲਾ ਲਾਜਪਤ ਰਾਏ ਹਸਪਤਾਲ ਦਾ ਨਿਰੀਖਣ ਕੀਤਾ । ਨਿਰੀਖਣ ਦੌਰਾਨ ਹਸਪਤਾਲ ਦੇ ਪ੍ਰਿੰਸੀਪਲ ਚੀਫ਼ ਮੈਡੀਕਲ ਅਫ਼ਸਰ ਡਾ: ਲਤਾ ਰਾਮਾਲਿੰਗਮ ਨੇ ਉਨ੍ਹਾਂ ਨੂੰ ਹਸਪਤਾਲ ਦੀ ਬਣਤਰ, ਵੱਖ-ਵੱਖ ਵਿਭਾਗਾਂ, ਮੈਡੀਕਲ ਅਤੇ ਪੈਰਾਮੈਡੀਕਲ ਸਟਾਫ਼ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਸ਼੍ਰੀ ਮਾਥੁਰ ਨੇ ਹਸਪਤਾਲ ਦੇ ਵੱਖ-ਵੱਖ ਵਾਰਡਾਂ, ਐਕਸ ਰੇ ਰੂਮ, ਲੈਬਾਰਟਰੀ, ਫਿਜ਼ੀਓਥੈਰੇਪੀ ਰੂਮ, ਮੈਡੀਕਲ ਦਫਤਰ ਆਦਿ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਉਨ੍ਹਾਂ ਦੇ ਕੰਮਕਾਜ ਬਾਰੇ ਜਾਣਕਾਰੀ ਲਈ।
ਇਸ ਤੋਂ ਇਲਾਵਾ ਉਨ੍ਹਾਂ ਨੇ ਸਾਲ 2021 ਵਿੱਚ ਸਥਾਪਿਤ ਕੀਤੇ ਗਏ ਪੀ.ਐੱਸ.ਏ (ਪ੍ਰੈਸ਼ਰ ਸਵਿੰਗ ਅਬਜ਼ੋਰਪਸ਼ਨ) ਆਧਾਰਿਤ ਆਕਸੀਜਨ ਉਤਪਾਦਨ ਪਲਾਂਟ ਦਾ ਵੀ ਦੌਰਾ ਕੀਤਾ। ਇਸ ਪਲਾਂਟ ਨੇ ਜਿੱਥੇ ਬਾਹਰੀ ਸਪਲਾਇਰਾਂ ‘ਤੇ ਨਿਰਭਰਤਾ ਘਟਾਈ ਹੈ, ਉੱਥੇ ਹੀ ਇਸ ਨੇ ਮਰੀਜ਼ਾਂ ਨੂੰ ਲਗਾਤਾਰ ਮੈਡੀਕਲ ਆਕਸੀਜਨ ਦੀ ਸਪਲਾਈ ਲਈ ਸਥਾਈ ਹੱਲ ਵੀ ਪ੍ਰਦਾਨ ਕੀਤਾ ਹੈ।
ਨਿਰੀਖਣ ਤੋਂ ਬਾਅਦ ਜਨਰਲ ਮੈਨੇਜਰ ਨੇ ਹਸਪਤਾਲ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਿਸ ਵਿਚ ਉਨ੍ਹਾਂ ਹਸਪਤਾਲ ਦੇ ਕੰਮਕਾਜ ‘ਤੇ ਤਸੱਲੀ ਪ੍ਰਗਟਾਈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleSAMAJ WEEKLY = 20/06/2024
Next articleਸਿਰਜਣਾ ਕੇਂਦਰ ਵੱਲੋਂ ਹਰਸਿਮਰਤ ਸਿੰਘ ਖਾਲਸਾ ਯਾਦਗਾਰੀ ਕਵੀ-ਦਰਬਾਰ ਨੇ ਛੱਡੀ ਵੱਖਰੀ ਛਾਪ