ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਰੇਲ ਕੋਚ ਫੈਕਟਰੀ ਕਪੂਰਥਲਾ ਦੇ ਜਨਰਲ ਮੈਨੇਜਰ ਮੰਜੁਲ ਮਾਥਰ ਨੇ ਆਰ ਸੀ ਐਫ ਵੱਲੋਂ ਤਿਆਰ ਕੀਤੇ 45000 ਵੇਂ ਰੇਲ ਡੱਬੇ ਨੂੰ ਆਰ ਸੀ ਐੱਫ ਦੀ ਵਰਕਸ਼ਾਪ ਤੋਂ ਰਵਾਨਾ ਕੀਤਾ। ਰੇਲ ਡੱਬਾ ਰਵਾਨਾ ਕਰਨ ਤੋਂ ਬਾਅਦ ਜਨਰਲ ਮੈਨੇਜਰ ਮੰਜੁਲ ਮਾਥੁਰ ਨੇ ਦੱਸਿਆ ਕਿ ਆਰ ਸੀ ਐਫ ਨੇ 1985 ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਤਰ੍ਹਾਂ ਦੇ 100 ਤੋਂ ਵੱਧ ਰੇਲ ਡੱਬਿਆਂ ਦੇ ਨਿਰਮਾਣ ਕਰਕੇ ਰੇਲ ਡੱਬਿਆਂ ਦੇ ਨਾਲ ਸਥਾਨ ਚ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ ਤੇ ਦੇਸ਼ ਵਿੱਚ ਚਲਦੀਆਂ ਰਾਜਧਾਨੀ ਸ਼ਤਾਬਦੀ ਗੱਡੀਆਂ ਵਿੱਚ ਆਰ ਸੀ ਐਫ ਵੱਲੋਂ ਤਿਆਰ ਕੀਤੇ ਰੇਲ ਡੱਬੇ ਚੱਲ ਰਹੇ ਹਨ। ਉਹਨਾਂ ਕਿਹਾ ਕਿ ਆਰ ਸੀ ਐੱਫ ਵੱਲੋਂ ਮੇਮੂ ਵਰਗੇ ਸਵੈ ਚਾਲਤ ਡੱਬੇ ਵੱਖ-ਵੱਖ ਦੇਸ਼ਾਂ ਨੂੰ ਨਿਰਜਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਬੁੱਧਿਸਟ ਸਰਕਿਟ ਟ੍ਰੇਨ ਲਈ ਵੀ ਇੱਕ ਆਲੀਸ਼ਾਨ ਰੇਲ ਡੱਬਾ ਤਿਆਰ ਕੀਤਾ ਗਿਆ ਹੈ। ਮੰਜੁਲ ਮਾਥੁਰ ਨੇ ਦੱਸਿਆ ਕਿ ਆਰ ਸੀ ਐੱਫ ਵੱਲੋਂ ਬੰਦੇ ਭਾਰਤ ਮੈਟਰੋ ਦੇ ਸੈਮੀ ਹਾਈ ਸਪੀਡ ਟ੍ਰੇਨ ਸੈਟ ਤੋਂ ਇਲਾਵਾ ਹਾਈ ਸਪੀਡ ਐਕਸੀਡੈਂਟ ਰਿਲੀਫ ਟ੍ਰੇਨ ,ਹਾਈ ਸਪੀਡ ਇੰਸਪੈਕਸ਼ਨ ਕਾਰ ਤੇ ਹੋਰ ਆਧੁਨਿਕ ਟ੍ਰੇਨਾਂ ਦੇ ਰੇਲ ਦੇ ਡੱਬੇ ਨਿਰਮਾਣ ਅਧੀਨ ਹਨ। ਉਹਨਾਂ ਕਿਹਾ ਕਿ ਪਿਛਲੇ ਵਿੱਤੀ ਵਰ੍ਹੇ ਦੌਰਾਨ ਅਪ੍ਰੈਲ ਤੋਂ ਅਗਸਤ ਮਹੀਨੇ ਤੱਕ ਆਰ ਸੀ ਐਫ ਨੇ 638 ਰੇਲ ਦੇ ਡੱਬੇ ਤਿਆਰ ਕੀਤੇ ਸਨ। ਜਦ ਕਿ ਇਸ ਵਰੇ 882 ਰੇਲ ਦੇ ਡੱਬੇ ਤਿਆਰ ਕਰਕੇ ਰੇਲ ਡੱਬਿਆਂ ਦਾ ਰਿਮਾਂਡ ਵਿੱਚ 29% ਦਾ ਵਾਧਾ ਦਰਜ ਕੀਤਾ ਹੈ। ਜੋ ਆਰਸੀਐਫ ਦੀ ਬਹੁਤ ਵੱਡੀ ਪ੍ਰਾਪਤੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly