ਰਾਵਣ

(ਸਮਾਜ ਵੀਕਲੀ)

ਜੇ ‘ਰਾਵਣ’ ਵਾਲੇ ਕਿੱਸੇ ਦੀ ਗੱਲ ਕਰੀਏ,
ਫਿਰ ‘ਰਾਵਣ’ ਸੀ ਬੜਾ ਮਹਾਨ ਯਾਰੋ।
ਕਹਿੰਦੇ ਇਹਨੇ ਸੀ ‘ਕਾਲ਼’ ਨੂੰ ਵੱਸ ਕੀਤਾ,
ਇਹ ਯੋਧਾ ਸੀ ਬੜਾ ਬਲਵਾਨ ਯਾਰੋ।
‘ਸੋਨੇ’ ਦੀ ‘ਲੰਕਾ’ ਵਿਚ ਸੁਖੀ ਸੀ ਲੋਕ ਸਾਰੇ,
‘ਚਾਰੇ ਵੇਦਾਂ’ ਦਾ ਇਹਨੂੰ ਸੀ ਗਿਆਨ ਯਾਰੋ।
ਚਾਹੇ ਲੈ ਗਿਆ ‘ਸੀਤਾ’ ਨੂੰ ਗ਼ੁੱਸੇ ਵਿੱਚ ਆਕੇ,
ਉਹਦਾ ਰੱਖਿਆ ਵਿਸ਼ੇਸ਼ ਧਿਆਨ ਯਾਰੋ।
ਮਾੜਾ ਵਰਤਾਓ ਨਾ ‘ਸੀਤਾ’ ਦੇ ਨਾਲ ਕੀਤਾ ,
ਕਾਇਮ ਰੱਖਿਆ ਮਾਨ-ਸਨਮਾਨ ਯਾਰੋ।
ਸਾਬਤ ਕੀਤਾ ‘ਸੀਤਾ’ ਨੇ ਪ੍ਰਿਖਿਆ ਪਾਸ ਕਰਕੇ,
ਜਦ ਲਿਆ ਗਿਆ ਇਮਤਿਹਾਨ ਯਾਰੋ।
ਦੂਜੀ ਗੱਲ, ਹੁੰਦਾ ਜੇ ਰਾਖਸ਼ਸ਼ ਰਾਵਣ,
‘ਸੀਤਾ’ ਦੇ ਸਵੰਬਰ ਵਿਚ ਕੋਈ ਬੁਲਾਂਵਦਾ ਨਾ।
‘ਸੀਤਾ’ ਨੂੰ ਸਤਿਕਾਰ ਨਾਲ ਨਾ ਕਦੇ ਰੱਖਦਾ,
ਇਸਤੇ ਤਰਸ ਭੋਰਾ ਵੀ ਖਾਂਵਦਾ ਨਾ।
‘ਰਾਵਣ’ ਦੇ ਆਖਰੀ ਸਮੇਂ ਗਿਆਨ ਦੇ ਲਈ ,
‘ਰਾਮ’, ‘ਲਛਮਣ’ ਨੂੰ ਹੁਕਮ ਸੁਣਾਂਵਦਾ ਨਾ।
ਮੇਜਰ ਸੋਚ ਵਿਚਾਰਕੇ ਇਹ ਗੱਲ ਕੀਤੀ,
ਆਪਣੇ ਕੋਲੋਂ ਗੱਲ ਬਣਾਂਵਦਾ ਨਾ।

ਮੇਜਰ ਸਿੰਘ ਬੁਢਲਾਡਾ
94176 42327

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੇਕੀ ਦੀ ਜਿੱਤ
Next articleਸਿਹਤ ਕਰਮੀ ਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਕਰ ਰਹੇ ਹਨ ਜਾਗਰੂਕ