ਕਪੂਰਥਲਾ , (ਸਮਾਜ ਵੀਕਲੀ) (ਕੌੜਾ)- ਰੇਲ ਕੋਚ ਫੈਕਟਰੀ ਦੇ ਮਹਾਪ੍ਰਬੰਧਕ ਸ਼੍ਰੀ ਮੰਜੁਲ ਮਾਥੁਰ ਵਲੋਂ ਅੱਜ ਕਸ਼ਮੀਰ ਵੈਲੀ ਵਿੱਚ ਅੱਤ ਦੀ ਸਰਦੀ ਵਾਲੇ ਬਰਫੀਲੇ ਮੌਸਮ ਅਤੇ ਵਿਰੋਧੀ ਮੌਸਮੀ ਸਥਿਤੀਆਂ ਵਾਲੇ ਨਵੇਂ ਬਣਾਏ ਗਏ ਉਧਮਪੁਰ-ਬਾਰਾਮੁੱਲਾ ਰੇਲ ਮਾਰਗ ਵਿੱਚ ਨਵੀਨਤਮ ਵਿਸ਼ੇਸ਼ਤਾਵਾਂ ਵਾਲੇ ਬਣਾਏ ਗਏ ਰੇਲ ਡਿੱਬਿਆਂ ਦੇ ਦੂਜੇ ਰੇਕ ਦਾ ਰਵਾਨਗੀ ਤੋਂ ਪਹਿਲਾਂ ਨਿਰੀਖਣ ਕੀਤਾ ਗਿਆ। ਨਿਰੀਖਣ ਦੇ ਸਮੇਂ ਆਰ ਸੀ ਐੱਫ ਦੇ ਪ੍ਰਿੰਸੀਪਲ ਚੀਫ ਮਕੈਨੀਕਲ ਇੰਜੀਨੀਅਰ ਸ਼੍ਰੀ ਅਰੁਣ ਕੁਮਾਰ ਜੈਨ ਅਤੇ ਹੋਰ ਵਿਭਾਗ ਦੇ ਮੁਖੀ ਵੀ ਮੌਜੂਦ ਸਨ । ਇਸ 23 ਡਿੱਬਿਆਂ ਦੇ ਰੇਕ ਵਿੱਚ 14 ਏ ਸੀ ਥ੍ਰੀ ਟੀਅਰ, 5 ਏ ਸੀ ਟੂ ਟੀਅਰ, 1 ਏ ਸੀ ਫਸਟ ਕਲਾਸ, 1 ਏ ਸੀ ਹਾਟ ਬੁਫੇ ਕਾਰ ਅਤੇ 2 ਪਾਵਰ ਕਾਰ ਕੋਚ ਸ਼ਾਮਲ ਹਨ। ਪਹਿਲੀ ਵਾਰ ਇਨ੍ਹਾਂ ਰੇਲ ਡੱਬਿਆਂ ਵਿੱਚ ਆਟੋਮੈਟਿਕ ਸਲਾਈਡਿੰਗ ਦਰਵਾਜ਼ੇ ਲਗਾਏ ਗਏ ਹਨ, ਜੋ ਇਨ੍ਹਾਂ ਡੱਬਿਆਂ ਦੀ ਮੁੱਖ ਵਿਸ਼ੇਸ਼ਤਾ ਹੈ। ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਮਾਰਗ ਲਈ ਰੇਲ ਕੋਚ ਫੈਕਟਰੀ ਵੱਲੋਂ ਸੱਤ ਵਾਧੂ ਕੋਚਾਂ ਤੋਂ ਇਲਾਵਾ 88 ਕੋਚਾਂ ਦੇ ਚਾਰ ਰੈਕ ਬਣਾਏ ਜਾ ਰਹੇ ਹਨ।
ਵਧੀਆ ਯਾਤਰਾ ਦੀ ਸਹੂਲਤ ਪ੍ਰਦਾਨ ਕਰਨ ਲਈ ਇਸ ਰੇਕ ਵਿੱਚ ਲਗਾਏ ਗਏ ਮੈਕੇਨੀਕਲ ਅਤੇ ਇਲੈਕਟ੍ਰਿਕਲ ਨਾਲ ਸਬੰਧਤ ਉਪਕਰਣਾਂ ਦਾ ਸ਼੍ਰੀ ਮਾਥੁਰ ਨੇ ਪੂਰੀ ਡੂੰਘਾਈ ਨਾਲ ਨਿਰੀਖਣ ਕੀਤਾ। ਇਹਨਾਂ ਪ੍ਰਬੰਧਾਂ ਵਿੱਚ ਰੂਫ ਮਾਉੰਟੇਡ ਪੈਕੇਜ ਯੂਨਿਟ (ਆਰ ਐਮ ਪੀ ਯੂ) ਅਤੇ ਅੰਡਰ-ਸਲਿੰਗ ਪਾਣੀ ਦੀ ਨਵੀਆਂ ਲਾਈਨਾਂ ਵਾਲੇ ਟੈਂਕ ਵਿੱਚ ਸੰਸ਼ੋਧਨ ਅਤੇ ਵੱਧ ਸਮਰੱਥਾ ਨਾਲ ਪਾਣੀ ਗਰਮ ਕਰਨ ਦੀ ਵਿਵਸਥਾ ਵਿੱਚ ਵਾਧਾ ਹੋਇਆ ਹੈ। ਆਰ ਐਮ ਪੀ ਯੂ ਵਿੱਚ ਹੁਣ 6 ਕਿਲੋਵਾਟ ਦੇ ਬਦਲੇ 7.5 ਕਿਲੋਵਾਟ ਦਾ ਲੋਡ ਹੈ, ਅਤੇ ਹਰ ਯੂਨਿਟ 7 ਟਨ ਦਾ ਹੈ। ਡੱਬਿਆਂ ਵਿਚ ਥਰਮੋਸਟੈਟ ਸਰਵੋਤਮ ਅਤੇ ਅਧਿਕਤਮ ਤਾਪਮਾਨ ਸੈਟਿੰਗ ਦੇ ਆਧਾਰ ‘ਤੇ ਚਾਲੂ/ਬੰਦ ਨੂੰ ਕੰਟਰੋਲ ਕਰਦਾ ਹੈ ।ਢੁਕਵੀਂ ਥਰਮਲ ਇਨਸੂਲੇਸ਼ਨ ਦੇ ਨਾਲ ਕੰਪੋਜ਼ਿਟ ਸਾਮੱਗਰੀ ਦੇ ਬਣੇ ਡਬਲ-ਦੀਵਾਰਾਂ ਵਾਲੇ ਅੰਡਰ-ਸਲੰਗ ਵਾਟਰ ਟੈਂਕ ਦੀ ਵਰਤੋਂ ਕੀਤੀ ਗਈ ਹੈ, ਅਤੇ ਪਾਣੀ ਦੇ ਪ੍ਰਵਾਹ ਨੂੰ ਨਿਸਚਿਤ ਕਾਰਨ ਲਈ ਹੀਟਿੰਗ ਕੇਬਲ ਵਿਵਸਥਾ ਲਗਾਈ ਗਈ ਹੈ ।
ਰੇਕ ਦੀ ਹੋਰਨਾਂ ਖਾਸ ਵਿਸ਼ੇਸ਼ਤਾਵਾਂ ਵਿੱਚ ਡੱਬੇ ਦੇ ਦਰਵਾਜ਼ੇ ਨਾਲ ਇੱਕ ਪਤਲਾ ਸਵਿਚ ਬੋਰਡ ਕੈਬਿਨੇਟ, ਸੀ ਸੀ ਟੀ ਵੀ, ਫਾਇਰ ਅਲਾਰਮ, ਯਾਤਰੀ ਸੂਚਨਾ ਪ੍ਰਣਾਲੀ, ਆਟੋਮੈਟਿਕ ਪਲੱਗ-ਟਾਈਪ ਬਾਡੀ ਸਾਈਡ ਡੋਰ, ਯਾਤਰੀ ਘੋਸ਼ਣਾ ਪ੍ਰਣਾਲੀ, ਐਲ ਈ ਡੀ ਡੈਸਟੀਨੇਸ਼ਨ ਬੋਰਡ ਆਦਿ ਸ਼ਾਮਲ ਹਨ।
ਸ਼੍ਰੀ ਮਾਥੁਰ ਨੇ ਨਿਰੀਖਣ ਕਰਨ ਤੋਂ ਬਾਅਦ, ਬਹੁਤ ਘੱਟ ਸਮੇਂ ਵਿੱਚ ਡਿਜ਼ਾਇਨਿੰਗ ਤੋਂ ਲੈਕੇ ਡਿੱਬਿਆਂ ਦੇ ਨਿਰਮਾਣ ਤੱਕ ਸ਼ਾਨਦਾਰ ਯੋਗਦਾਨ ਦੇਣ ਲਈ ਸਭਨਾਂ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਭਰਵੀਂ ਸ਼ਲਾਘਾ ਕੀਤੀ ਅਤੇ ਇਹਨਾਂ ਡਿੱਬਿਆਂ ਦੇ ਨਿਰਮਾਣ ‘ਤੇ ਸੰਤੁਸ਼ਟੀ ਜਾਹਿਰ ਕੀਤੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly