ਰਾਹੁਲ ਵੱਲੋਂ ਫੇਸਬੁੱਕ ’ਤੇ ਭਾਜਪਾ ਦਾ ਪੱਖ ਪੂਰਨ ਦਾ ਦੋਸ਼

Congress leader Rahul Gandhi

ਨਵੀਂ ਦਿੱਲੀ (ਸਮਾਜ ਵੀਕਲੀ):  ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਸੋਸ਼ਲ ਮੀਡੀਆ ਪਲੈਟਫਾਰਮ ਫੇਸਬੁੱਕ ’ਤੇ ਹੱਲਾ ਬੋਲਦਿਆਂ ਕਿਹਾ ਕਿ ਇਹ ‘ਲੋਕਤੰਤਰ ਲਈ ਬਹੁਤ ਮਾੜਾ’ ਹੈ। ਗਾਂਧੀ ਨੇ ਟਵਿੱਟਰ ਉਤੇ ਅੱਜ ਕੁਝ ਰਿਪੋਰਟਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਸੋਸ਼ਲ ਮੀਡੀਆ ਪਲੈਟਫਾਰਮ ਉਤੇ ਭਾਜਪਾ ਦੀ ਮਦਦ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਹ ਚੋਣਾਂ ਦੌਰਾਨ ਸੱਤਾਧਾਰੀ ਪਾਰਟੀ ਦੀ ਲੋਕਾਂ ਤੱਕ ਪਹੁੰਚਣ ਵਿਚ ਮਦਦ ਕਰਦਾ ਹੈ। ਗਾਂਧੀ ਨੇ ਟਵਿੱਟਰ ਉਤੇ ਲਿਖਿਆ, ‘ਮੇਟਾ-ਵਰਸ ਫਾਰ ਡੈਮੋਕਰੇਸੀ।’ ਉਨ੍ਹਾਂ ਟਵੀਟ ਨਾਲ ਅਲ ਜਜ਼ੀਰਾ ਤੇ ‘ਦਿ ਰਿਪੋਰਟਰਜ਼ ਕੁਲੈਕਟਿਵ’ ਦੀਆਂ ਕੁਝ ਰਿਪੋਰਟਾਂ ਸ਼ੇਅਰ ਕਰਦਿਆਂ ਦਾਅਵਾ ਕੀਤਾ ਕਿ ਫੇਸਬੁੱਕ ਭਾਜਪਾ ਨਾਲ ਚੋਣ ਇਸ਼ਤਿਹਾਰਾਂ ਲਈ ਸਸਤਾ ਸੌਦਾ ਕਰਦਾ ਹੈ ਜਦਕਿ ਹੋਰਾਂ ਪਾਰਟੀਆਂ ਨੂੰ ਮਹਿੰਗੇ ਭਾਅ ਦੱਸੇ ਜਾਂਦੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਸ਼ਲ ਮੀਡੀਆ ਦੀ ਦੁਰਵਰਤੋਂ ਦੇਸ਼ ਲਈ ਘਾਤਕ: ਸੋਨੀਆ
Next articleਇਕ ਰੈਂਕ-ਇਕ ਪੈਨਸ਼ਨ: ਸੁਪਰੀਮ ਕੋਰਟ ਵੱਲੋਂ ਕੇਂਦਰ ਦੇ ਫ਼ੈਸਲੇ ’ਤੇ ਮੋਹਰ