HOME ਗਰੀਬਾਂ ਨੂੰ ਰਜ਼ਾਈਆਂ ਤੇ ਗ਼ਰੀਬ ਵਿਦਿਆਰਥੀਆਂ ਨੂੰ ਵਰਦੀਆਂ ਵੰਡ ਕੇ ਦਿੱਤੀ ਸ਼ਹੀਦ...

ਗਰੀਬਾਂ ਨੂੰ ਰਜ਼ਾਈਆਂ ਤੇ ਗ਼ਰੀਬ ਵਿਦਿਆਰਥੀਆਂ ਨੂੰ ਵਰਦੀਆਂ ਵੰਡ ਕੇ ਦਿੱਤੀ ਸ਼ਹੀਦ ਸ਼ਿਵ ਸੈਨਿਕਾਂ ਨੂੰ ਸ਼ਰਧਾਂਜਲੀ

2

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਅਖਿਲ ਭਾਰਤੀਯ ਸ਼ਿਵ ਸੈਨਾ (ਰਾਸ਼ਟਰਵਾਦੀ) ਅਤੇ ਗੁੜ ਮੰਡੀ ਟਰੈਡਰਸ ਐਸੋਸੀਏਸ਼ਨ ਵੱਲੋਂ ਅੱਤਵਾਦ ਦੇ ਦੌਰਾਨ ਸ਼ਹੀਦ ਹੋਏ ਸ਼ਿਵ ਸੈਨਿਕਾਂ ਦੀ ਯਾਦ ਵਿੱਚ ਵਿਸ਼ੇਸ਼ ਸਮਾਗਮ ਦਾ ਆਯੋਜਨ ਕਰਕੇ ਗ਼ਰੀਬਾਂ ਨੂੰ 400 ਰਜ਼ਾਈਆਂ ਅਤੇ ਸਰਕਾਰੀ ਸਕੂਲ ਕਟੈਹਰਾ ਦੇ 125 ਗ਼ਰੀਬ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ। ਇਸਦੇ ਨਾਲ ਹੀ ਖੂਨਦਾਨ ਕੈਂਪ ਲਗਾ ਕੇ ਮਰੀਜ਼ਾਂ ਲਈ 100 ਯੂਨਿਟ ਖੂਨ ਇਕੱਠਾ ਕਰਕੇ ਬਲੱਡ ਬੈਂਕ ਨੂੰ ਦਿੱਤਾ ਗਿਆ। ਇਸ ਦੌਰਾਨ ਅਖਿਲ ਭਾਰਤੀ ਸ਼ਿਵ ਸੈਨਾ (ਰਾਸ਼ਟਰਵਾਦੀ) ਅਤੇ ਗੁੜ ਮੰਡੀ ਟਰੈਡਰਸ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਟਾਂਗੜੀ ਨੇ ਦੱਸਿਆ ਕਿ ਅੱਤਵਾਦ ਦੇ ਦੌਰ ਨੇ ਕਈ ਮਾਂਵਾਂ ਦੇ ਲਾਲ ਖੋਹ ਲਏ ਸਨ। ਉਸ ਦੌਰਾਨ ਸ਼ਹੀਦ ਹੋਏ ਸ਼ਿਵ ਸੈਨਿਕਾਂ ਦੀ ਯਾਦ ਵਿੱਚ ਉਹ ਪਿਛਲੇ 20-25 ਸਾਲਾਂ ਤੋਂ ਹਰ ਸਾਲ ਸਮਾਗਮ ਕਰਕੇ ਗ਼ਰੀਬ ਲੋਕਾਂ ਨੂੰ ਰਜ਼ਾਈ, ਕੰਬਲ ਤੇ ਹੋਰ ਗਰਮ ਕੱਪੜੇ ਵੰਡਦੇ ਆ ਰਹੇ ਹਨ। ਇਸ ਵਾਰ ਵੀ ਇਹ ਸਮਾਗਮ ਸ਼ਿਵ ਸੈਨਾ ਅਤੇ ਐਸੋਸੀਏਸ਼ਨ ਦੇ ਸਾਂਝੇ ਉਪਰਾਲੇ ਨਾਲ ਕੀਤਾ ਗਿਆ ਹੈ। ਜਿਸ ਵਿੱਚ 400 ਦੇ ਕਰੀਬ ਗਰਮ ਰਜ਼ਾਈਆਂ ਵੰਡੀਆਂ ਗਈਆਂ। ਖੂਨਦਾਨ ਕੈਂਪ ਲਗਵਾਇਆ ਗਿਆ। ਤਾਂ ਜੋ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਈ ਜਾ ਸਕੇ। ਇਸਦੇ ਨਾਲ ਹੀ ਸਕੂਲ ਦੇ 125 ਵਿਦਿਆਰਥੀਆਂ ਨੂੰ ਗਰਮ ਵਰਦੀਆਂ ਅਤੇ ਖਾਣ-ਪੀਣ ਦਾ ਸਮਾਨ ਵੀ ਵੰਡਿਆ ਗਿਆ। ਸੁਨੀਲ ਟਾਂਗੜੀ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਸਵਰਗਵਾਸੀ ਜਗਦੀਸ਼ ਟਾਂਗੜੀ ਸ਼ਿਵ ਸੈਨਾ ਦੇ ਸੰਸਾਥਪਕ ਅਤੇ ਸਮਾਜ ਸੇਵੀ ਸਨ। ਉਹਨਾਂ ਕੋਲੋਂ ਹੀ ਸਮਾਜ ਸੇਵਾ ਦੀ ਗੁੜਤੀ ਮਿਲੀ ਹੋਈ ਹੈ। ਜਿਸ ਕਾਰਣ ਪਿਛਲੇ 20-25 ਸਾਲਾਂ ਤੋਂ ਇਹ ਸੇਵਾ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ। ਕਿਉਂਕਿ ਲੋੜ ਪੈਣ ਤੇ ਇਸ ਨਾਲ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਚੌਧਰੀ ਮਦਨ ਲਾਲ ਬੱਗਾ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਮੇਅਰ ਇੰਦਰਜੀਤ ਕੌਰ, ਬ੍ਰਾਹਮਣ ਸਮਾਜ ਭਲਾਈ ਬੋਰਡ ਦੇ ਚੇਅਰਮੈਨ ਪੰਕਜ ਸ਼ਾਰਦਾ, ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਿਜੇ ਦਾਨਵ, ਪਟਿਆਲਾ ਤੋਂ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਪਵਨ ਗੁਪਤਾ ਅਤੇ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਰਾਜੀਵ ਟੰਡਨ ਆਦਿ ਨੇ ਸੁਨੀਲ ਟਾਂਗੜੀ ਵੱਲੋਂ ਕਰਵਾਏ ਗਏ ਰਜ਼ਾਈ ਤੇ ਵਰਦੀ ਵੰਡ ਸਮਾਗਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਵਰਗੀ ਜਗਦੀਸ਼ ਟਾਂਗੜੀ ਨੇ ਪੰਜਾਬ ਵਿੱਚ ਹਿੰਦੂਤਵ ਦੀ ਅਲਖ ਜਗਾਈ ਸੀ। ਉਹ ਸਾਰੀ ਉਮਰ ਹਿੰਦੂਆਂ ਨੂੰ ਬਣਦਾ ਮਾਨ-ਸਨਮਾਨ ਦਿਵਾਉਣ ਲਈ ਸੰਘਰਸ਼ ਕਰਦੇ ਰਹੇ। ਉਹਨਾਂ ਵੱਲੋਂ ਦਰਸਾਏ ਰਾਹ ਤੇ ਚੱਲਦੇ ਹੋਏ ਸੁਨੀਲ ਟਾਂਗੜੀ ਵੀ ਸਮਾਜ ਸੇਵਾ ਨੂੰ ਸਮਰਪਿਤ ਹਨ। ਸਮਾਗਮ ਵਿੱਚ ਅਖਿਲ ਭਾਰਤੀਯ ਸ਼ਿਵ ਸੈਨਾ (ਰਾਸ਼ਟਰਵਾਦੀ) ਦੀ ਕੇਰਲਾ ਸਾਖਾ ਤੋਂ ਤੁਲਸੀਦਾਸ ਦੀ ਅਗਵਾਈ ਵਿੱਚ ਵੱਡਾ ਜੱਥਾ ਵਿਸ਼ੇਸ਼ ਤੌਰ ਤੇ ਪਹੁੰਚਿਆ ਸੀ। ਇਸ ਮੌਕੇ ਅਸ਼ੋਕ ਥਾਪਰ, ਸੰਜੀਵ ਜੈਨ, ਬਰਸਾਤੀ ਬਜ਼ਾਰ ਦੇ ਪ੍ਰਧਾਨ ਸੋਨੂ ਟਾਂਗੜੀ, ਕ੍ਰਿਸ਼ਨ ਲਾਲ ਸ਼ਰਮਾ, ਸੰਜੇ ਟਾਂਗੜੀ, ਰਾਜੇਸ਼ ਟਾਂਗੜੀ, ਜਸਵਿੰਦਰ ਸਿੰਘ, ਸ਼ੇਰਾ ਪਹਿਲਵਾਨ, ਸੰਦੀਪ ਥਾਪਰ ਗੋਰਾ, ਸੋਨੂੰ ਹਰਜਾਈ, ਭਾਜਪਾ ਆਗੂ ਪ੍ਰਵੀਨ ਬਾਂਸਲ, ਸੰਜੀਵ ਚੌਧਰੀ, ਮੋਹਿਤ ਟਾਂਗੜੀ, ਹਰਕੀਰਤ ਸਿੰਘ ਖੁਰਾਨਾ, ਐਸੋਸੀਏਸ਼ਨ ਦੇ ਦੀਪਕ ਭਾਟੀਆ, ਟੋਨੀ ਗੁਪਤਾ, ਪਿੰਕੂ ਟਾਂਗੜੀ, ਸ਼ਾਲੂ ਬਾਵਾ, ਹਨੀ ਸ਼ਰਮਾ, ਪ੍ਰਦੀਪ ਸਹਿਗਲ ਤੇ ਰਿੰਪੀ ਟਾਂਗੜੀ ਵੀ ਮੌਜੂਦ ਰਹੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮਹਿੰਗੇ ਇਲਾਜ ਤੋਂ ਆਮ ਲੋਕਾਂ ਨੂੰ ਵੱਡੀ ਰਾਹਤ ਦੇਵੇਗੀ ਮੁੱਖ ਮੰਤਰੀ ਸਿਹਤ ਯੋਜਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ
Next articleਹਲਕਾ ਬਲਾਚੌਰ ਦੇ ਸਾਬਕਾ ਸੈਨਿਕਾਂ ਨੇ ਧੂਮ ਧਾਮ ਨਾਲ ਮਨਾਇਆ ਨਵਾਂ ਸਾਲ