HOME ਹਲਕਾ ਬਲਾਚੌਰ ਦੇ ਸਾਬਕਾ ਸੈਨਿਕਾਂ ਨੇ ਧੂਮ ਧਾਮ ਨਾਲ ਮਨਾਇਆ ਨਵਾਂ ਸਾਲ

ਹਲਕਾ ਬਲਾਚੌਰ ਦੇ ਸਾਬਕਾ ਸੈਨਿਕਾਂ ਨੇ ਧੂਮ ਧਾਮ ਨਾਲ ਮਨਾਇਆ ਨਵਾਂ ਸਾਲ

1
ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ) ਹਲਕਾ ਬਲਾਚੌਰ ਦੇ ਸਮੂਹ ਸਾਬਕਾ ਸੈਨਿਕਾਂ ਵੱਲੋਂ ਨਵਾਂ ਸਾਲ 2026 ਬਹੁਤ ਹੀ ਧੂਮਧਾਮ ਤੇ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ ਜਿਸ ਵਿਚ ਬ੍ਰਿਗੇਡੀਅਰ ਰਾਜ ਕੁਮਾਰ, ਕੈਪਟਨ ਭਗਤ ਰਾਮ ਗੰਗੜ, ਪ੍ਰਧਾਨ ਅਤੇ ਵੱਡੀ ਗਿਣਤੀ ਵਿੱਚ  ਸਾਬਕਾ ਸੈਨਿਕ ਪੁੱਜੇ। ਸਮਾਗਮ ਦੇ ਸ਼ੁਰੂ ਵਿੱਚ ਜੋ ਸਾਥੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ ਉਹਨਾਂ ਦੀ ਯਾਦ ਵਿੱਚ ਦੋ ਮਿੰਟ ਲਈ ਮੌਨ ਧਾਰਨ ਕੀਤਾ ਗਿਆ। ਇਸ ਮੌਕੇ ਬ੍ਰਿਗੇਡੀਅਰ ਰਾਜ ਕੁਮਾਰ ਨੇ ਕਿਹਾ ਕਿ ਫੌਜੀ ਰਿਸ਼ਤਾ ਇਕ ਬਹੁਤ ਉੱਤਮ ਰਿਸ਼ਤਾ ਹੈ ਜੋ ਧਰਮ, ਜਾਤ, ਰਾਜਨੀਤੀ ਆਦਿ ਤੋਂ ਉਪਰ ਹੈ। ਉਹਨਾਂ ਸਾਰੇ ਸਾਬਕਾ ਸੈਨਿਕਾਂ ਨੂੰ ਕਿਹਾ ਕਿ ਜੇ ਕੋਈ ਸੈਨਿਕ ਜਾਂ ਸਾਬਕਾ ਸੈਨਿਕ ਪਰਮਾਤਮਾ ਨੂੰ ਪਿਆਰਾ ਹੋ ਜਾਂਦਾ ਹੈ ਤਾਂ ਸਾਡਾ ਸਭ ਤੋਂ ਪਹਿਲਾ ਕੰਮ ਵੀਰ ਨਾਰੀ ਜਾਂ ਉਹਨਾਂ ਦੇ ਪਰਿਵਾਰ ਨੂੰ ਸੰਭਾਲਣ ਲਈ ਮਦਦ ਕਰਨੀ ਬਣਦਾ ਹੈ ਤੇ ਨਾਲ ਹੀ ਸਰਕਾਰ ਵਲੋਂ ਉਨ੍ਹਾਂ ਦੇ ਬਣਦੇ ਫੰਡਜ਼ ਨੂੰ ਜਲਦੀ ਦਿਵਾਉਣਾ ਹੈ । ਉਹਨਾਂ  ਸਭ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਅਗਾਹ ਕੀਤਾ। ਕੈਪਟਨ ਭਗਤ ਰਾਮ ਨੇ ਕਿਹਾ ਕਿ ਅਸੀਂ ਸਾਰੇ ਇੱਕ ਵੱਖਰੇ ਪਰਿਵਾਰ ਦੇ ਮੈਂਬਰ ਹਾਂ ਅਤੇ ਸਾਨੂੰ ਇਕ ਦੂਜੇ ਦੇ ਦੁੱਖ ਸੁੱਖ ਵਿਚ ਨਾਲ ਖੜਨਾ  ਚਾਹੀਦਾ ਹੈ ਅਤੇ ਇਸ ਸੁਝਾਅ ਦਾ ਸਭ ਨੇ ਸਾਥ ਦੇਣ ਦਾ ਹੁੰਗਾਰਾ ਭਰਿਆ। ਜ਼ਿਕਰਯੋਗ ਹੈ ਕਿ  ਪਿਛਲੇ ਤਿੰਨ ਸਾਲਾਂ ਤੋ ਲਗਾਤਾਰ  ਐਕਸ-ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਬਲਾਚੌਰ ਵਲੋਂ ਨਵੇਂ ਸਾਲ ਦੇ ਆਗਮਨ ਨਾਲ ਸੰਬੰਧ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ।  ਇਸ ਪ੍ਰੋਗਰਾਮ ਵਿੱਚ ਖਾਸ ਕਰਕੇ ਬਲਾਚੌਰ ਇਲਾਕੇ ਦੇ ਬਹੁਤ ਸਾਰੇ  ਐਕਸ-ਸਰਵਿਸਮੈਨ ਸਿਰਕਤ ਕਰਦੇ ਆ ਰਹੇ ਹਨ। ਇਸ ਸਾਲ ਦਾ ਪ੍ਰੋਗਰਾਮ ਹਾਟ ਐਂਡ ਸਪਾਈਸੀ ਰੈਸਟੋਰੈਂਟ ਬਲਾਚੌਰ ਵਿਖੇ 31 ਦਸੰਬਰ 2025 ਨੂੰ ਆਯੋਜਿਤ ਕੀਤਾ ਗਿਆ ਸੀ। ਬ੍ਰਿਗੇਡੀਅਰ ਰਾਜ ਕੁਮਾਰ ਜੀ ਵਲੋਂ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰ ਰਹੇ ਸਾਰੇ ਐਕਸ-ਸਰਵਿਸਮੈਨ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਦੀਆਂ ਹਰ ਸਮੱਸਿਆਵਾਂ ਦੇ ਹਲ ਦਾ ਭਰੋਸਾ ਦਿਵਾਇਆ।ਇਸ ਪ੍ਰੋਗਰਾਮ ਵਿੱਚ ਬਲਾਚੌਰ ਇਲਾਕੇ ਦੇ ਕੈਪਟਨ ਰਘਵੀਰ ਸਿੰਘ ਕੁਲੇਵਾਲ, ਕੈਪਟਨ ਸੰਤੋਖ ਸਿੰਘ ਕੁਲੇਵਾਲ, ਕੈਪਟਨ ਗੁਰਮੁੱਖ ਸਿੰਘ ਗੁੱਲਪੁਰ, ਕੈਪਟਨ ਜਰਨੈਲ ਸਿੰਘ ਰਾਣੇਵਾਲ, ਕੈਪਟਨ ਕਰਨੈਲ ਸਿੰਘ ਬਲਾਚੌਰ, ਕੈਪਟਨ ਗੁਲਜਿੰਦਰ ਸਿੰਘ ਬਲਾਚੌਰ, ਕੈਪਟਨ ਬਿਕਰਮ ਸਿੰਘ ਬੁਲੇਵਾਲ, ਕੈਪਟਨ ਸੰਸਾਰ ਸਿੰਘ ਜਾਡਲੀ, ਸੂਬੇਦਾਰ ਮੇਜਰ ਸਤਵਿੰਦਰ ਸਿੰਘ ਰਾਣਾ ਬਲਾਚੌਰ, ਸੂਬੇਦਾਰ ਮੇਜਰ ਮੇਜਰ ਸਿੰਘ ਤਾਜੋਵਾਲ, ਸੂਬੇਦਾਰ ਮੇਜਰ ਮਲਕੀਤ ਸਿੰਘ ਸੁਧਾ ਮਾਜਰਾ, ਸੂਬੇਦਾਰ ਮੇਜਰ ਕੁਲਵੀਰ ਸਿੰਘ  ਭਰਥਲਾ ਬੇਟ, ਸੂਬੇਦਾਰ ਪਰਮਜੀਤ ਸਿੰਘ ਮੋਹਰਾਂ, ਸੂਬੇਦਾਰ ਗੁਰਦੇਵ ਸਿੰਘ ਫਿਰਨੀ ਮਜਾਰਾ, ਪੇਟੀ ਅਫਸਰ ਸੁਭਾਸ਼ ਚੰਦਰ ਬਾਗੋਵਾਲ,  ਹਵਲਦਾਰ ਬਲਿਹਾਰ ਸਿੰਘ ਬਛੌੜੀ, ਹਵਲਦਾਰ ਹਰਜੀਤ ਸਿੰਘ ਖੰਡੂਪੁਰ, ਹਵਲਦਾਰ ਰਣਜੀਤ ਸਿੰਘ ਜਗਤਪੁਰ, ਹਵਲਦਾਰ ਸਰਵਜੀਤ ਸਿੰਘ ਸਿੰਬਲ ਮਜਾਰਾ, ਹਵਲਦਾਰ ਅਕਸ਼ੈ ਕੁਮਾਰ ਬੱਗੂਵਾਲ, ਹਵਲਦਾਰ ਤਿਰਲੋਚਨ ਸਿੰਘ ਪਨਿਆਲੀ ਖੁਰਦ, ਹਵਲਦਾਰ ਭਾਗ ਸਿੰਘ ਕਿਸ਼ਨਪੁਰਾ, ਹਵਲਦਾਰ ਰਵਿੰਦਰ ਕੁਮਾਰ ਦਿਆਲਾਂ, ਹਵਲਦਾਰ ਪਰਮਜੀਤ ਕੁਮਾਰ ਰੱਤੇਵਾਲ, ਹਵਲਦਾਰ ਯੋਗ ਰਾਜ ਰੱਤੇਵਾਲ, ਹਵਲਦਾਰ ਵਿਜੇਸ਼ ਰਾਣਾ ਬਲਾਚੌਰ, ਹਵਲਦਾਰ ਸੁਖਵੰਤ ਸਿੰਘ ਖੰਡੂਪੁਰ, ਨਾਇਕ ਚਮਨ ਲਾਲ ਹਿਆਤਪੁਰ ਜਟਾਂ, ਨਾਇਕ ਸ਼ੈਲਿੰਦਰ ਸਿੰਘ ਘਮੌਰ, ਨਾਇਕ ਸੁਰਜੀਤ ਸਿੰਘ ਭਰਥਲਾ, ਨਾਇਕ ਨਿਰਮਲ ਕੁਮਾਰ ਗੜੀ ਕਾਨੂੰਗੋਆਂ, ਨਾਇਕ ਯਸ਼ਪਾਲ ਕੰਗਣਾ ਬੇਟ, ਨਾਇਕ ਭਾਗ ਸਿੰਘ ਫਤੇਹਪੁਰ, ਨਾਇਕ ਸੁੱਚਾ ਸਿੰਘ ਜਗਤਪੁਰ, ਨਾਇਕ ਜਰਨੈਲ ਸਿੰਘ ਸੂਜੋਵਾਲ ਆਦਿ ਮੁੱਖ ਰੂਪ ਵਿੱਚ ਹਾਜ਼ਰ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗਰੀਬਾਂ ਨੂੰ ਰਜ਼ਾਈਆਂ ਤੇ ਗ਼ਰੀਬ ਵਿਦਿਆਰਥੀਆਂ ਨੂੰ ਵਰਦੀਆਂ ਵੰਡ ਕੇ ਦਿੱਤੀ ਸ਼ਹੀਦ ਸ਼ਿਵ ਸੈਨਿਕਾਂ ਨੂੰ ਸ਼ਰਧਾਂਜਲੀ
Next articleਲੋਕ ਵਿਰੋਧੀ ਕਨੂੰਨ ਨੂੰ ਲੈ ਕੇ ਸੰਯੁਕਤ ਮੋਰਚੇ ਦੀ ਕਾਲ ਤੇ ਮੋਟਰਸਾਈਕਲ ਮਾਰਚ ਕੱਢਿਆ