ਪੰਜਾਬ ਦੀ ਰਾਣੀ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਸਾਡੀ ਮਾਂ ਬੋਲੀ ਪੰਜਾਬੀ, ਹੈ ਪੰਜਾਬ ਦੀ ਰਾਣੀ।
ਇਦ੍ਹੇ ‘ਚ ਰਚੀ ਹੈ ਗੁਰੂਆਂ ਤੇ ਭਗਤਾਂ ਨੇ ਬਾਣੀ।
ਇਸ ਨੂੰ ਬੋਲਣ ਵੇਲੇ ਨਾ ਕੋਈ ਮੁਸ਼ਕਿਲ ਪੇਸ਼ ਆਵੇ।
ਇਸ ਨੂੰ ਬੋਲ ਕੇ ਮੂੰਹ ਸ਼ਹਿਦ ਵਰਗਾ ਮਿੱਠਾ ਹੋ ਜਾਵੇ।
ਇਦ੍ਹੇ ਟੱਪੇ, ਬੋਲੀਆਂ ਤੇ ਲੋਕ ਗੀਤ ਜੇ ਪੜ੍ਹੋਗੇ ਕਦੇ,
ਤੁਹਾਡੀ ਰੂਹ ਫੁੱਲਾਂ ਵਾਂਗ ਖਿੜੇਗੀ ਦੋਸਤੋ ਤਦੇ।
ਇਸ ਨੂੰ ਕਰੋ ਦਿਲੋਂ ਪਿਆਰ ਤੇ ਦਿਉ ਸਤਿਕਾਰ,
ਤਾਂ ਹੀ ਇਸ ਦਾ ਨਾਂ ਉੱਚਾ ਹੋਣਾ ਵਿੱਚ ਸੰਸਾਰ।
ਇਸ ਦੇ ਨਾਲ ਕਰਿਉ ਨਾ ਦੋਸਤੋ ਕਦੇ ਵੀ ਧੋਖਾ,
ਇਸ ਨੂੰ ਮਿੱਟੀ ‘ਚ ਰੋਲਣ ਦਾ ਕਿਸੇ ਨੂੰ ਦਿਉ ਨਾ ਮੌਕਾ।
ਇਸ ਦੀ ਕਰਿਉ ਨਾ ਬੇਕਦਰੀ, ਭਾਵੇਂ ਸਿੱਖੋ ਹੋਰ ਭਾਸ਼ਾਵਾਂ,
ਇਸ ਨੂੰ ਲੱਗੇ ਨਾ ਕਿਸੇ ਦੀ ਨਜ਼ਰ, ਰਲ ਕਰੋ ਦੁਆਵਾਂ।
ਇਸ ਨੂੰ ਬਚਾਉਣ ਲਈ ਰਲ ਹੰਭਲਾ ਮਾਰੋ ਸਾਰੇ,
ਵੇਲਾ ਬੀਤ ਗਿਆ, ਤਾਂ ਫਿਰ ਗਿਣੋਗੇ ਰਾਤਾਂ ਨੂੰ ਤਾਰੇ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ}9915803554

 

Previous articleਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਸਰਗਰਮ ‘ ਜਗਦੀਸ਼ ਕਵਾਤਰਾ
Next articleਉੱਚੀ ਸੁੱਚੀ ਸੋਚ…..