ਸਭਨਾਂ ਭਾਸ਼ਾਵਾਂ ਦੀ ਰਾਣੀ- ਮਾਂ ਬੋਲੀ ਪੰਜਾਬੀ

ਨਿਰਮਲ ਸਿੰਘ ਨਿੰਮਾ

(ਸਮਾਜ ਵੀਕਲੀ)

 

ਗੁਰੂਆਂ-ਭਗਤਾਂ ਮਿਲ਼ ਕੇ ਲਿਖੀ ਹੈ ਵਿੱਚ ਆਪਣੀ ਗੁਰਬਾਣੀ..
ਪੰਜਾਬੀ ਮੇਰੀ ਮਾਤਰ ਭਾਸ਼ਾ ਸਭਨਾਂ ਭਾਸ਼ਾਵਾਂ ਦੀ ਰਾਣੀ….

ਝਾਂਜਰਾਂ ਇਹਦੀਆਂ ਪੈਰਾਂ’ਚ ਬਿੰਦੀ..
ਅੱਧਕ ਦਰਸ਼ਾਉਂਦੀ ਚੰਨ ਦੀ ਕਹਾਣੀ….

ਲਾਵਾਂ, ਦੁਲਾਵਾਂ ਸੋਂਹਦੀਆਂ ਮੱਥੇ ਤੇ..
ਹੋੜਾ ਕਨੌੜਾ ਉੱਡਦੇ ਵਿੱਚ ਅਸਮਾਨੀ….

ਪੰਜਾਬੀ ਮੇਰੀ ਮਾਤਰ ਭਾਸ਼ਾ ਸਭਨਾਂ ਭਾਸ਼ਾਵਾਂ ਦੀ ਰਾਣੀ….

ਸਿਹਾਰੀ ਬਿਹਾਰੀ ਭਰਨ ਬੁੱਕਲ਼ ਵਿੱਚ..
ਔਂਕੜ ਦੁਲੈਂਕੜ ਦਾ ਨਹੀਂ ਹੈ ਕੋਈ ਸਾਨੀ….

ਕੰਨਾ ਇਸਦਾ ਦਿਲ਼ ਹੈ ਕਹਾਉਂਦਾ..
ਟਿੱਪੀ ਵੰਡਦੀ ਮਿੱਠਾ ਪਾਣੀ….

ਪੰਜਾਬੀ ਮੇਰੀ ਮਾਤਰ ਭਾਸ਼ਾ ਸਭਨਾਂ ਭਾਸ਼ਾਵਾਂ ਦੀ ਰਾਣੀ….

ੳ ਅ ਫੁੱਲ ਜਿਵੇਂ ਸੋਹਣੇ..
ੲ ਜਿਵੇਂ ਭੋਲ਼ੀ ਕੀੜੀ..

ੜ ਨੇ ਪਕੜ ਬਣਾਈ..
ਪੈਂਤੀ ਅੱਖਰੀਂ ਸੋਂਹਦੀ ਵਿੱਚ ਗੁਰਬਾਣੀ….

ਪੰਜਾਬੀ ਮੇਰੀ ਮਾਤਰ ਭਾਸ਼ਾ ਸਭਨਾਂ ਭਾਸ਼ਾਵਾਂ ਦੀ ਰਾਣੀ….

ਲੈ ਕੇ ਸਿੱਖਿਆ ੳ ਅ ਦੀ ਨਿੰਮੇ ਕਲ਼ਮ ਚਲਾਈ..
ਦੇਵੇ ਦੁਹਾਈ ਬਚਾ ਲਵੋ ਮਾਂ ਬੋਲੀ , ਨਾ ਸਮਝੋ ਇਸਨੂੰ ਪਰਾਈ ….

ਮੈਂ ਕੀਤਾ ਪ੍ਰਣ ਉੱਚਾ ਚੁੱਕਣਾ ਪੰਜਾਬੀ ਸਾਹਿਤ ਨੂੰ..
ਰੋਟੀ ਬਾਅਦ ਵਿੱਚ ਹੈ ਖਾਣੀ….

ਪੰਜਾਬੀ ਸਾਡੀ ਮਾਤਰ ਭਾਸ਼ਾ ਸਭਨਾਂ ਭਾਸ਼ਾਵਾਂ ਦੀ ਰਾਣੀ….

ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)
ਮੋਬਾ:9914721831

 

Previous articleਖ਼ਾਮੋਸ਼ ਨੇ ਲੋਕ
Next articleਨਹਿਰੂ ਯੁਵਾ ਕੇਂਦਰ ਸੰਗਰੂਰ ਵੱਲੋਂ ਤਿੰਨ ਰੋਜਾ ਸਰਮਦਾਨ ਸਿਵਰ ਦਾ ਆਯੋਜਨ