ਕਤਰ: ਜੈਸ਼ੰਕਰ ਵੱਲੋਂ ਹਮਰੁਤਬਾ ਨਾਲ ਕਈ ਮੁੱਦਿਆਂ ’ਤੇ ਚਰਚਾ

ਦੋਹਾ (ਸਮਾਜ ਵੀਕਲੀ):  ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੇ ਕਤਰ ਦੇ ਹਮਰੁਤਬਾ ਨਾਲ ਇੱਥੇ ਮੁਲਾਕਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ੇਖ਼ ਮੁਹੰਮਦ ਬਿਨ ਅਬਦੁਲਰਹਿਮਾਨ ਅਲ-ਥਾਨੀ ਨਾਲ ਹੋਈ ਗੱਲਬਾਤ ਵਿਚ ਸਿਆਸੀ, ਆਰਥਿਕ ਤੇ ਸੁਰੱਖਿਆ ਭਾਈਵਾਲੀ ਦੇ ਮੁੱਦੇ ਵਿਚਾਰੇ ਗਏ। ਜੈਸ਼ੰਕਰ ਨੇ ਇਸ ਮੌਕੇ ਦੋਹਾ ਵਿਚ ਨਵੇਂ ਦੂਤਾਵਾਸ ਕੰਪਲੈਕਸ ਦਾ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ ਕਤਰੀ ਵਿਦੇਸ਼ ਮੰਤਰੀ ਵੀ ਹਾਜ਼ਰ ਸਨ। ਜੈਸ਼ੰਕਰ ਨੇ ਆਸ ਪ੍ਰਗਟਾਈ ਕਿ ਨਵੀਂ ਇਮਾਰਤ ਕਤਰ ਵਿਚਲੇ ਭਾਰਤੀ ਭਾਈਚਾਰੇ ਦੀਆਂ ਆਸਾਂ ਉਤੇ ਖ਼ਰੀ ਉਤਰੇਗੀ। ਦੱਸਣਯੋਗ ਹੈ ਕਿ ਜੈਸ਼ੰਕਰ ਖਾੜੀ ਮੁਲਕ ਦੇ ਦੌਰੇ ਉਤੇ ਹਨ।ਉਨ੍ਹਾਂ ਭਾਰਤੀ ਭਾਈਚਾਰੇ ਦੀ ਕੀਤੀ ਗਈ ਮਦਦ ’ਤੇ ਕਤਰੀ ਆਗੂਆਂ ਦਾ ਧੰਨਵਾਦ ਵੀ ਕੀਤਾ। ਅਲ-ਥਾਨੀ ਕਤਰ ਦੇ ਉਪ ਪ੍ਰਧਾਨ ਮੰਤਰੀ ਵੀ ਹਨ।  ਉਨ੍ਹਾਂ ਭਾਰਤ ਨਾਲ ਨਿਵੇਸ਼ ਤੇ ਵਪਾਰ ਨਾਲ ਸਬੰਧਤ ਰਿਸ਼ਤਿਆਂ ਦਾ ਵਿਸਤਾਰ ਕਰਨ ਵਿਚ ਦਿਲਚਸਪੀ ਦਿਖਾਈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleNuclear energy share in power generation to be increased: Govt
Next articleਵਿਦੇਸ਼ ਮੰਤਰੀ ਜੈਸ਼ੰਕਰ ਦਾ ਆਸਟਰੇਲੀਆ ਤੇ ਫਿਲਪੀਨਜ਼ ਦੌਰਾ ਅੱਜ ਤੋਂ