ਹੁਸ਼ਿਆਰਪੁਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਇਸ ਮੌਕੇ ਬਸਪਾ ਪੰਜਾਬ ਸੂਬੇ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਕਿਹਾ ਕਿ ਜੇਕਰ ਦੇਸ਼ ਅੰਦਰ ਇੱਕ ਆਈ ਪੀ. ਐਸ. ਅਧਿਕਾਰੀ, ਚੁਣੇ ਹੋਏ ਐਮਐਲਏ ਅਤੇ ਚੀਫ ਜਸਟਿਸ ਇਸ ਤਰਾਂ ਜਾਤੀਵਾਦੀ ਲੋਕਾਂ ਵਲੋਂ ਉਤਪੀੜਨ ਦਾ ਸ਼ਿਕਾਰ ਹੋ ਸਕਦੇ ਆ ਤਾਂ ਆਮ ਲੋਕਾਂ ਦਾ, ਗਰੀਬ ਲੋਕਾਂ ਦਾ, ਝੁੱਗੀਆਂ ਝੋਪੜੀਆਂ ਵਿੱਚ ਰਹਿਣ ਵਾਲੇ ਲੋਕਾਂ ਦਾ ਕੀ ਹਾਲ ਹੋਵੇਗਾ…..? ਉਹਨਾਂ ਕਿਹਾ ਕਿ ਦੋਸ਼ੀਆਂ ਦੇ ਨਾਮ ਐਫਆਈਆਰ ਚ ਦਰਜ ਕਰਕੇ ਪਰਿਵਾਰ ਦੀ ਭਾਵਨਾ ਅਨੁਸਾਰ ਤੁਰੰਤ ਗ੍ਰਿਫਤਾਰੀ ਹੋਵੈ, ਅਤੇ ਸਮਾਜ ਲਈ ਰਾਜਨੀਤਿਕ ਏਕਤਾ ਹੀ ਸਮਾਜਿਕ ਅਤੇ ਆਰਥਿਕ ਨਿਆ ਹਾਸਲ ਕਰਨ ਦਾ ਰਾਸਤਾ:– ਬਸਪਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦੇ ਹੋਏ ਸੂਬਾ ਇੰਚਾਰਜ ਚੌਧਰੀ ਗੁਰਨਾਮ ਸਿੰਘ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੁਆਰਾ ਦਿੱਤੇ ਹੋਏ ਵੋਟ ਦੇ ਅਧਿਕਾਰ ਨੂੰ ਵਰਤ ਕੇ ਔਰ ਸਾਹਿਬ ਕਾਂਸ਼ੀਰਾਮ ਜੀ ਵੱਲੋਂ ਬਣਾਈ ਬਹੁਜਨ ਸਮਾਜ ਪਾਰਟੀ ਦੀ ਭੈਣ ਕੁਮਾਰੀ ਮਾਇਆਵਤੀ ਜੀ ਦੀ ਅਗਵਾਈ ਵਿੱਚ ਦੇਸ਼ ਅੰਦਰ ਸਰਕਾਰ ਬਣਾ ਕੇ ਆਪਣੇ ਦੁੱਖਾਂ ਤਕਲੀਫਾਂ ਦਾ ਹੱਲ ਕੀਤਾ ਜਾ ਸਕਦਾ। ਇਸ ਮੌਕੇ ਜ਼ਿਲ੍ਹੇ ਦੇ DC ਸਾਹਿਬ ਨੂੰ ਮੈਮੋਰੈਂਡਮ ਪਾਰਟੀ ਦੇ ਸਟੇਟ ਇੰਚਾਰਜ ਚੋਧਰੀ ਗੁਰਨਾਮ ਸਿੰਘ ਜੀ ਦੀ ਅਗਵਾਈ ਵਿੱਚ ਦਿੱਤਾ ਗਿਆ, ਉਹਨਾਂ ਦੇ ਨਾਲ ਜਨਰਲ ਸਕੱਤਰ ਠੇਕੇਦਾਰ ਭਗਵਾਨ ਦਾਸ਼ ਸਿੱਧੂ, ਸੂਬਾ ਸਕੱਤਰ ਸਰਦਾਰ ਮਨਿਦਰ ਸਿੰਘ ਸ਼ੇਰਪੁਰੀ, ਸੂਬਾ ਸਕੱਤਰ ਸੁਖਦੇਵ ਸਿੰਘ ਬਿੱਟਾ, ਜਿਲ੍ਹਾ ਪ੍ਰਧਾਨ ਦਲਜੀਤ ਰਾਏ, ਜਿਲ੍ਹਾ ਵਾਈਸ ਪ੍ਰਧਾਨ ਸੋਮ ਨਾਥ ਬੈੰਸ, ਜਿਲ੍ਹਾ ਜਨਰਲ ਸਕੱਤਰ ਐਡਵੋਕੇਟ ਧਰਮਿੰਦਰ ਦਾਦਰਾ, ਜਿਲ੍ਹਾ ਕੈਸ਼ੀਅਰ ਚਰਨਜੀਤ ਸਿੰਘ ਮਜਾਰਾ ਡਿੰਗਰੀਆਂ, ਦਿਨੇਸ਼ ਪੱਪੂ, ਸਰਪੰਚ ਜਗਮੋਹਨ ਸੱਜਣਾ ਜਿਲ੍ਹਾ ਕਨਵੀਨਰ BVF, ਜਿਲ੍ਹਾ ਇੰਚਾਰਜ ਮਦਨ ਸਿੰਘ ਬੈੰਸ, ਜਿਲ੍ਹਾ ਇੰਚਾਰਜ ਐਡਵੋਕੇਟ ਪਲਵਿੰਦਰ ਲਾਡੀ, ਜਿਲ੍ਹਾ ਇੰਚਾਰਜ ਬਖਸ਼ਿਸ਼ ਸਿੰਘ ਭੀਮ, ਜਿਲ੍ਹਾ ਇੰਚਾਰਜ ਬੰਟੀ ਬਾਜ, ਹੁਸ਼ਿਆਰਪੁਰ ਹਲਕਾ ਪ੍ਰਧਾਨ ਸੁਰਜੀਤ ਮਹਿਮੀ, ਚੱਬੇਵਾਲ ਹਲਕਾ ਪ੍ਰਧਾਨ ਯਸ਼ ਪਾਲ ਭੱਟੀ, ਹਲਕਾ ਪ੍ਰਧਾਨ ਗੜਸ਼ੰਕਰ ਮਲਕੀਤ ਸਿੰਘ ਸੂਨੀ, ਹਲਕਾ ਪ੍ਰਧਾਨ ਦਸੂਹਾ ਹਰਬੰਸ ਸਿੰਘ ਖੇਰਾਬਾਦ, ਹਲਕਾ ਪ੍ਰਧਾਨ ਮੁਕੇਰੀਆਂ ਬੂਟਾ ਰਾਮ, ਵਿਜੇ ਖਾਨਪੁਰੀ, ਰਕੇਸ਼ ਕਿੱਟੀ, ਸੱਤਪਾਲ ਬਡਲਾ, ਅਮਰਨਾਥ ਕੋਟਲਾ, ਸਾਭੀ ਸਤੌਰ, ਲੈਬਰ ਰਾਮ ਝਮਟ, ਕੁਲਵੰਤ ਸਿੰਘ, ਅੰਮ੍ਰਿਤ ਸੋਨੂ, ਐਡਵੋਕੇਟ ਮਲਕੀਤ ਸਿੰਘ ਸਿਕਰੀ, ਬਲਵਿੰਦਰ ਸਿੰਘ ਸੀਕਰੀ, ਗੁਰਦੇਵ ਸਿੰਘ ਬਿੱਟੂ, ਸੁਰਿੰਦਰ ਬੱਧਣ, ਵਿਜੇ ਬਸੀ ਖਵਾਜੂ, ਸਤਵਿੰਦਰ ਸਿੰਘ ਕਾਲਾ ਸਰਪੰਚ, ਰਜਵਿੰਦਰ ਸਿੰਘ BVF, ਸਤਪਾਲ ਢਾਡਾ ਆਦਿ ਵਿਧਾਨ ਸਭਾ ਦੀ ਲੀਡਰਸ਼ਿਪ ਤੇ ਜ਼ਿਲ੍ਹੇ ਦੇ ਅਹੁਦੇਦਾਰ ਵੀ ਮੌਜੂਦ ਰਹੇ। ਸਾਰੇ ਆਏ ਹੋਏ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ।
ਪੂਰਨ ਕੁਮਾਰ ਆਈਪੀਐਸ ਅਧਿਕਾਰੀ ਦੀ ਖੁਦਕੁਸ਼ੀ ਦੇ ਵਿਰੁੱਧ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਹੁਸ਼ਿਆਰਪੁਰ ਦੇ ਵਿੱਚ ਜ਼ਿਲਾ ਪੱਧਰੀ ਇਤਿਹਾਸਿਕ ਰੋਸ ਧਰਨਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



