HOME ਪੰਜਾਬ ਦੀਆਂ ਆਟੋ ਯੂਨੀਅਨਾਂ ਦੀ ਸਾਂਝੀ ਮੀਟਿੰਗ ਵਿਚ ਆਟੋ ਵਰਕਰਾਂ ਦੇ ਮਸਲਿਆਂ...

ਪੰਜਾਬ ਦੀਆਂ ਆਟੋ ਯੂਨੀਅਨਾਂ ਦੀ ਸਾਂਝੀ ਮੀਟਿੰਗ ਵਿਚ ਆਟੋ ਵਰਕਰਾਂ ਦੇ ਮਸਲਿਆਂ ਉੱਤੇ ਹੋਈ ਵਿਚਾਰ ਚਰਚਾ

3

14 ਮੈਂਬਰੀ ਐਡਹਾਕ ਕਮੇਟੀ ਦਾ ਕੀਤਾ ਗਿਆ ਗਠਨ

ਨਵਾਂਸ਼ਹਿਰ  (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਅੱਜ ਨਿਊ ਆਟੋ ਵਰਕਰ ਯੂਨੀਅਨ(ਇਫਟੂ) ਨਵਾਂਸ਼ਹਿਰ ਦੇ ਯਤਨਾਂ ਸਦਕਾ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ,ਬੰਗਾ ਰੋਡ, ਨਵਾਂਸ਼ਹਿਰ ਵਿਖੇ ਪੰਜਾਬ ਦੀਆਂ 14 ਆਟੋ ਯੂਨੀਅਨਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ ਜਿਸ ਵਿਚ ਪੰਜਾਬ ਪੱਧਰੀ 14 ਮੈਂਬਰੀ ਐਡਹਾਕ ਕਮੇਟੀ ਦਾ ਗਠਨ ਕੀਤਾ ਗਿਆ। ਇਸ ਐਡਹਾਕ ਕਮੇਟੀ ਵਿਚ ਉੜਮੁੜ ਟਾਂਡਾ ਆਟੋ ਯੂਨੀਅਨ ਤੋਂ ਸੁਖਵਿੰਦਰ ਸਿੰਘ, ਜਲੰਧਰ ਤੋਂ ਰਣਜੀਤ ਕੁਮਾਰ, ਮਾਛੀਵਾੜਾ ਤੋਂ ਨਿਰਮਲ ਸਿੰਘ, ਰੋਪੜ ਤੋਂ ਰਣਜੀਤ ਕੁਮਾਰ, ਚਮਕੌਰ ਸਾਹਿਬ ਤੋਂ ਰਣਬੀਰ ਸਿੰਘ, ਗੜ੍ਹਸ਼ੰਕਰ ਤੋਂ ਕੁਲਦੀਪ ਕੁਮਾਰ, ਸੜੋਆ (ਬਲਾਚੌਰ) ਤੋਂ ਬਲਵਿੰਦਰ ਸਿੰਘ, ਸਮਰਾਲਾ ਤੋਂ ਦਿਲਾਵਰ ਸਿੰਘ, ਪਟਿਆਲਾ ਤੋਂ ਜਗਦੀਸ਼ ਸਿੰਘ, ਫਿਲੌਰ ਤੋਂ ਰਾਜਾ, ਨੰਗਲ ਤੋਂ ਰਵੀ ਕੁਮਾਰ, ਸੈਲਾ ਤੋਂ ਰਾਜੇਸ਼ ਕੁਮਾਰ, ਬੰਗਾ ਤੋਂ ਕਮਲ, ਨਵਾਂਸ਼ਹਿਰ ਤੋਂ ਪੁਨੀਤ ਕੁਮਾਰ ਬਛੌੜੀ ਨੁਮਾਇੰਦੇ ਸ਼ਾਮਲ ਕੀਤੇ ਗਏ। ਇਸ ਮੀਟਿੰਗ ਵਿਚ ਪੰਜਾਬ ਭਰਤੋਂ ਆਟੋ ਯੂਨੀਅਨਾਂ ਦੇ 122 ਨੁਮਾਇੰਦਿਆਂ ਨੇ ਭਗ ਲਿਆ।ਇਸ ਮੀਟਿੰਗ ਵਿਚ ਤੈਅ ਹੋਇਆ ਕਿ ਪੰਜਾਬ ਦੇ ਹੋਰ ਖੇਤਰਾਂ ਵਿਚ ਖੇਤਰੀ ਪੱਧਰ ਦੀਆਂ ਹੋਰ ਮੀਟਿੰਗਾਂ ਕਰਕੇ ਐਡਹਾਕ ਕਮੇਟੀ ਨੂੰ ਹੋਰ ਵਿਸਤਾਰ ਦਿੱਤਾ ਜਾਵੇਗੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਇਫਟੂ ਪੰਜਾਬ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ ਨੇ ਕਿਹਾ ਕਿ ਆਟੋ ਵਰਕਰਾਂ ਲਈ ਹਰ ਪੈਰ ਉੱਤੇ ਮੁਸ਼ਕਲਾਂ ਹਨ ਜਿਹਨਾਂ ਵਿਚ ਪੁਲਸ ਵਲੋਂ ਮਹੀਨਾ ਵਸੂਲੀ, ਆਟੋ ਪਾਸਿੰਗ, ਪਰਮਿਟ ਫੀਸਾਂ, ਬੈਂਕ ਦੀਆਂ ਕਿਸ਼ਤਾਂ, ਬੱਸ ਅੱਡਿਆਂ ਵਿਚ ਐਂਟਰੀ ਫੀਸ, ਬੱਸ ਮਾਲਕਾਂ ਦਾ ਧੱਕਾ ਅਤੇ ਧੌਂਸ, ਟਰੈਫਿਕ ਪੁਲਸ ਵਲੋਂ ਕੀਤੇ ਜਾਂਦੇ ਭਾਰੀ ਚਲਾਣ।ਉਹਨਾਂ ਕਿਹਾ ਕਿ ਆਟੋ ਵਰਕਰ ਬਿਨਾਂ ਸਰਕਾਰ ਉੱਤੇ ਕੋਈ ਬੋਝ ਪਾਇਆਂ ਸਵੈਰੁਜ਼ਗਾਰ ਚਲਾ ਰਹੇ ਹਨ ਸਗੋਂ ਉਲਟਾ ਟੈਕਸਾਂ ਰਾਹੀਂ ਸਰਕਾਰ ਦਾ ਖਜਾਨਾ ਭਰਦੇ ਹਨ।ਲੋਕਾਂ ਲਈ ਪਹਿਲੀ ਪਸੰਦ ਆਟੋ ਸਵਾਰੀ ਹਨ ਜਿਸਦਾ ਘੱਟ ਕਿਰਾਇਆ ਉਹਨਾਂ ਦੀ ਜੇਬਾਂ ਨੂੰ ਭਾਰ ਮਹਿਸੂਸ ਨਹੀਂ ਕਰਾਉਂਦਾ।ਉਹਨਾਂ ਆਟੋ ਵਰਕਰਾਂ ਨੂੰ ਇਕ ਜਥੇਬੰਦੀ ਵਿਚ ਪਰੋਏ ਜਾਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਉਹਨਾਂ ਦੀ ਮਜਬੂਤ ਜਥੇਬੰਦੀ ਅਤੇ ਤਿੱਖਾ ਸੰਘਰਸ਼ ਹੀ ਉਹਨਾਂ ਦੇ ਕਾਰੋਬਾਰ ਨੂੰ ਬਚਾ ਸਕਦਾ ਹੈ।ਇਸ ਮੀਟਿੰਗ ਨੂੰ ਰਣਜੀਤ ਕੁਮਾਰ ਪਧਾਨ ਭਗਤ ਸਿੰਘ ਆਟੋ ਯੂਨੀਅਨ ਜਲੰਧਰ, ਸੁਖਵਿੰਦਰ ਸਿੰਘ ਪਧਾਨ ਆਟੋ ਯੂਨੀਅਨ ਉੜਮੁੜ ਟਾਂਡਾ,ਨਿਊ ਆਟੋ ਵਰਕਰ ਯੂਨੀਅਨ ਨਵਾਂਸ਼ਹਿਰ ਦੇ ਪ੍ਰਧਾਨ ਪੁਨੀਤ ਕੁਮਾਰ ਬਛੌੜੀ, ਰਣਜੀਤ ਕੁਮਾਰ ਰੋਪੜ,ਕਮਲ ਬੰਗਾ, ਨਿਰਮਲ ਸਿੰਘ ਮਾਛੀਵਾੜਾ, ਰਣਬੀਰ ਸਿੰਘ ਚਮਕੌਰ ਸਾਹਿਬ, ਕੁਲਦੀਪ ਕੁਮਾਰ ਗੜ੍ਹਸ਼ੰਕਰ, ਬਲਵਿੰਦਰ ਸਿੰਘ ਸੜੋਆ, ਦਿਲਾਵਰ ਸਿੰਘ ਸਮਰਾਲਾ, ਜਗਦੀਸ਼ ਸਿੰਘ ਪਟਿਆਲਾ, ਅਮਰੀਕ ਸਿੰਘ ਫਿਲੌਰ, ਰਵੀ ਕੁਮਾਰ ਨੰਗਲ ਡੈਮ ਨੇ ਵੀ ਸੰਬੋਧਨ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਨਮ ਦਿਨ ਮੁਬਾਰਕ
Next articleਆਪਸੀ ਵਿਸ਼ਵਾਸ, ਸਨਮਾਨ ਅਤੇ ਸੁਰੱਖਿਆ ਦਾ ਪ੍ਰਤੀਕ ਹੈ ਰੱਖੜੀ – ਬ੍ਰਹਮ ਸ਼ੰਕਰ ਜਿੰਪਾ