ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ)– ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਪ੍ਰਵਾਸੀਆਂ ਵਲੋਂ ਕਿਸੇ ਨੇ ਜੂਸ ਦੀ ਰੇਹੜੀ ,ਕਿਸੇ ਨੇ ਗੰਨੇ ਦੀ ਰਸ ਦੀ ਰੇਹੜੀ, ਫਲ , ਸਬਜੀਆਂ ਅਤੇ ਹੋਰ ਕਈ ਤਰ੍ਹਾਂ ਦਾ ਸਮਾਨ ਵੇਚ ਕੇ ਕਮਾਈ ਕੀਤੀ ਜਾ ਰਹੀ ਪਰ ਦੂਸਰੇ ਪਾਸੇ ਸਾਡੇ ਪੰਜਾਬੀ ਨੋਜਵਾਨ ਰੋਜ਼ੀ ਰੋਟੀ ਕਮਾਉਣ ਲਈ ਆਪਣੇ ਜ਼ਮੀਨਾਂ , ਘਰ, ਸਭ ਕੁਝ ਗਹਿਣੇ ਰੱਖ ਕੇ ਵਿਦੇਸ਼ਾਂ ਵੱਲ ਨੂੰ ਭੱਜ ਰਹੇ ਹਨ। ਜਦਕਿ ਪ੍ਰਵਾਸੀਆਂ ਦੇ ਬੱਚੇ ਇਥੇ ਹੀ ਜਨਮੇਂ ਤੇ ਪੜ੍ਹਾਈ ਦੇ ਨਾਲ ਮਾਤਾ ਪਿਤਾ ਦੀ ਮਦਦ ਲਈ ਉਨ੍ਹਾਂ ਦੇ ਨਾਲ ਕੰਮ ਕਰਵਾ ਕੇ ਕਮਾਈ ਵੀ ਕਰ ਰਹੇ ਹਨ। ਇਸ ਤਰ੍ਹਾਂ ਦਾ ਇਕ ਮਾਮਲਾ ਦੇਖਣ ਵਿੱਚ ਸਾਹਮਣੇ ਆਇਆ ਕਿ ਨੈਸ਼ਨਲ ਹਾਈਵੇ ਤੇ ਨੇੜੇ ਰੱਕੜਾਂ ਬੇਟ ਦੇ ਕੋਲ ਜਦੋਂ ਕਿ ਪੱਤਰਕਾਰਾਂ ਵਲੋਂ ਰਸ ਪੀਣ ਦੇ ਲਈ ਸੜਕ ਦੇ ਕਿਨਾਰੇ ਲਗਾਈ ਰਸ ਦੀ ਰੇਹੜੀ ਤੇ ਜਾਕੇ ਰੁਕੇ ਅਤੇ ਦੇਖਿਆ ਕਿ ਇਕ ਛੋਟਾ ਜਿਹਾ ਬੱਚਾ ਜੋ ਕਿ ਨੈਸ਼ਨਲ ਹਾਈਵੇ ਤੇ ਇੱਕਲਾ ਹੀ ਰਸ ਦੇ ਵੇਲਣੇ ਦੀ ਰੇਹੜੀ ਲਗਾ ਕੇ ਪੂਰੀ ਚੂਸਤੀ ਨਾਲ ਆ ਰਹੇ ਰਾਹਗੀਰਾਂ ਨੂੰ ਰਸ ਕੱਢ ਕੇ ਪਿਲਾ ਰਿਹਾ ਅਤੇ ਉਸ ਨੇ ਗ਼ਲ ਵਿੱਚ ਇੱਕ ਪੈਸਿਆਂ ਵਾਲਾ ਬੈਗ ਵੀ ਪਾਇਆ ਹੋਇਆ ਸੀ ਅਤੇ ਉਹ ਰਾਹਗੀਰਾਂ ਤੋਂ ਪੂਰੀ ਚੂਸਤੀ ਨਾਲ ਪੈਸੇ ਕੱਟ ਰਿਹਾ ਤਾਂ ਪੱਤਰਕਾਰ ਉਸ ਦੀ ਚੂਸਤੀ ਦੇਖ ਕੇ ਦੰਗ ਰਹਿ ਗਏ ਅਤੇ ਪੱਤਰਕਾਰਾਂ ਵਲੋਂ ਰਸ ਪੀਣ ਉਪਰੰਤ ਉਸਨੇ ਜਦੋਂ ਉਸ ਨੂੰ ਪੁੱਛਿਆ ਕਿ ਤੂੰ ਬੜੀ ਛੋਟੀ ਉਮਰ ਵਿੱਚ ਇਹ ਕੰਮ ਕਰ ਰਿਹਾ ਹੈ ਤਾ ਬੱਚੇ ਨੇ ਦੱਸਿਆ ਕਿ ਉਹ ਪੜ੍ਹਾਈ ਦੇ ਨਾਲ ਨਾਲ ਆਪਣੇ ਪਿਤਾ ਨਾਲ ਉਸਦੇ ਕੰਮ ਵਿੱਚ ਵੀ ਮਦਦ ਕਰਦਾ ਹੈ ।ਪਰ ਜੋ ਗੱਲਾਂ ਉਸ ਬੱਚੇ ਨੇ ਕੀਤੀਆਂ ਤਾਂ ਉਹ ਹੈਰਾਨ ਕਰਨ ਵਾਲੀਆਂ ਸਨ ਪਰ ਜੇਕਰ ਉਸ ਦੀ ਗੱਲ ਨੂੰ ਡੁੰਘਾਈ ਨਾਲ ਸੋਚਿਆ ਜਾਵੇ ਤਾਂ ਉਸ ਦਾ ਕਹਿਣ ਦਾ ਮਤਲਬ ਇਹ ਸੀ ਕਿ ਪੰਜਾਬ ਵਿੱਚ ਰੋਜ਼ਗਾਰ ਦੀ ਕੋਈ ਵੀ ਕਮੀ ਨਹੀ ਹੈ ਪਰ ਉਸ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਪੰਜਾਬ ਵਿੱਚ ਕੰਮ ਕਰਨ ਨੂੰ ਬੇਇਜ਼ਤੀ ਸਮਝਦੇ ਹਨ ਪਰ ਇਹ ਨੋਜਵਾਨ ਬਾਹਰ ਜਾ ਕੇ ਘਟੀਆਂ ਤੋਂ ਘਟੀਆਂ ਕੰਮ ਕਰਨ ਨੂੰ ਪਹਿਲ ਦਿੰਦੇ ਹਨ। ਪਰ ਆਪਣੀਆਂ ਘਰੇਲੂ ਜ਼ਮੀਨਾ ਛੱਡ ਕੇ ਪਤਾ ਨਹੀਂ ਕਿਹੜੇ ਲਾਲਚ ਵੱਸ ਹੋ ਵਿਦੇਸ਼ਾਂ ਵੱਲ ਦੌੜਦੇ ਹਨ ।ਜਿਹੜੇ ਲੋਕ ਵੀ ਇਸ ਛੋਟੇ ਬੱਚੇ ਨੂੰ ਰੇਹੜੀ ਤੇ ਰਸ ਵੇਚਦਿਆ ਦੇਖਦੇ ਹਨ ਉਹ ਉਸ ਦੀ ਚੂਸਤੀ ਫੁਰਤੀ ਨੂੰ ਦੇਖਦਿਆਂ ਦੰਗ ਰਹਿ ਜਾਂਦੇ ਇੱਥੇ ਹੀ ਵੱਸ ਨਹੀਂ ਇਸ ਬੱਚੇ ਨੂੰ ਕੰਮ ਤੋਂ ਵਿਹਲ ਮਿਲਦਾ ਹੈ ਤਾਂ ਇਹ ਨਾਲ ਦੀ ਨਾਲ ਆਪਣੀ ਪੜ੍ਹਾਈ ਕਰਨ ਵਿੱਚ ਰੁੱਝ ਜਾਂਦਾ ਹੈ।ਇਹ ਚੀਜਾਂ ਦੇਖਕੇ ਲੋਕ ਤਰਸ ਦੇ ਆਧਾਰ ਤੇ ਹੀ ਵੱਡੇ ਗਾਹਕ ਬਣ ਜਾਦੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



