HOME ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਦੀ ਨਵੀਂ ਕਮੇਟੀ ਦੀ ਚੋਣ ਅਤੇ ਪਹਿਲਾ...

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਦੀ ਨਵੀਂ ਕਮੇਟੀ ਦੀ ਚੋਣ ਅਤੇ ਪਹਿਲਾ ਕਵੀ ਦਰਬਾਰ ਕਰਵਾਇਆ

3
ਸਿਆਟਲ   (ਸਮਾਜ ਵੀਕਲੀ)  (ਜਸਵੰਤ ਗਿੱਲ ਸਮਾਲਸਰ) ਪਿਛਲੇ ਲੰਬੇ ਸਮੇਂ ਤੋਂ ਆਪਣੇ ਬਹੁਪੱਖੀ ਉਦੇਸ਼ਾਂ ਵਿਸ਼ੇਸ਼ ਕਰਕੇ ਸਾਹਿਤਕ ਉਦੇਸ਼ਾਂ ਦੀ ਪੂਰਤੀ ਲਈ ਨਿਰੰਤਰ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਅਨੇਕ ਮੰਜ਼ਿਲਾਂ ਸਰ ਕਰਨ ਵਾਲੀ ਪੰਜਾਬੀ ਲਿਖਾਰੀ ਸਭਾ ਆਫ ਸਿਆਟਲ (ਰਜਿ.) ਨੂੰ ਸਦਾ ਤਰੋ-ਤਾਜ਼ਾ ਰੱਖਣ ਲਈ ਨਵੇਂ ਚਿਹਰਿਆਂ ਨੂੰ ਅੱਗੇ ਲਿਆਉਣ ਦੀ ਕਵਾਇਦ ਦੀ ਪਾਲਨਾ ਕਰਦਿਆਂ ਅੱਜ ‘ਪੈਂਥਰ ਲੇਕ ਲਾਇਬਰੇਰੀ ਕੈਂਟ (ਸਿਆਟਲ)’ ਵਿਖੇ ਸਭਾ ਦੀ ਮੀਟਿੰਗ ਸਰਦਾਰ ਹਰਦਿਆਲ ਸਿੰਘ ਚੀਮਾ ਦੇ ਅਸ਼ੀਰਵਾਦ ਨਾਲ ਸ਼ੰਗਾਰ ਸਿੰਘ ਸਿੱਧੂ ਦੀ ਸਰਪ੍ਰਸਤੀ ਹੇਠ ਹੋਈ।ਸ਼ੰਗਾਰ ਸਿੰਘ ਸਿੱਧੂ ਤੋਂ ਇਲਾਵਾ  ਜੰਗਪਾਲ ਸਿੰਘ ਕੋਟਕਪੂਰਾ, ਪਿਰਤਪਾਲ ਸਿੰਘ ਟਿਵਾਣਾ, ਬਲਿਹਾਰ ਸਿੰਘ ਲ੍ਹੇਲ, ਬਲਬੀਰ ਲਹਿਰਾ, ਸਾਧੂ ਸਿੰਘ ਝੱਜ, ਜਗੀਰ ਸਿੰਘ, ਮਲਕੀਤ ਸਿੰਘ ਗਿੱਲ, ਰਣਜੀਤ ਸਿੰਘ ਮੱਲ੍ਹੀ, ਹਰਕੀਰਤ ਕੌਰ ਬਠਿੰਡਾ, ਪਰਮਿੰਦਰ ਸਿੰਘ ਟਿਵਾਣਾ, ਬਿਸਮਨ ਕੌਰ ਟਿਵਾਣਾ, ਸੁਖਦਰਸ਼ਨ ਸਿੰਘ, ਚਰਨਜੀਤ ਸਿੰਘ ਖੁਰਾਨਾ, ਰਣਜੀਤ ਸਿੰਘ ਸੋਮਲ, ਗੁਰਮੁਖ ਸਿੰਘ ਮਲਸੀਆਂ, ਬਲਵੰਤ ਰਾਣਾ, ਪਰਮਜੀਤ ਕੌਰ ਟਿਵਾਣਾ, ਹਰਪ੍ਰੀਤ ਸਿੰਘ ਬਾਸੀ, ਰਾਜ ਸਿੰਘ ਪੱਢਾ, ਜਸਵਿੰਦਰ ਲ੍ਹੇਲ ਅਤੇ ਕਿਰਨ ਸੋਹਲ ਆਦਿ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ। ਪਿਛਲੇ ਦੋ ਸਾਲਾਂ ਤੋਂ ਸਭਾ ਦੀਆਂ ਕਾਰਗੁਜਾਰੀਆਂ ਦਾ ਲੇਖਾ ਜ਼ੋਖਾ ਸਭਾ ਦੇ ਮੈਂਬਰਾਂ ਸਾਹਮਣੇ ਪੇਸ਼ ਕੀਤਾ ਗਿਆ। ਕੁੱਝ ਲੋਕਾਂ ਵੱਲੋਂ 21 ਜੂਨ ਨੂੰ ਜੋ 6 ਮੈਂਬਰੀ ਆਰਜ਼ੀ ਬੋਰਡ ਬਣਾਇਆ ਸੀ ਉਸ ਨੂੰ ਭੰਗ ਕੀਤਾ ਗਿਆ। ਪੁਰਾਣੀ ਕਮੇਟੀ ਦੇ ਅਹੁਦੇਦਾਰਾਂ ਵਲੋਂ ਆਪਣੇ ਆਪ ਨੂੰ ਅਹੁਦਿਆਂ ਤੋਂ ਵੱਖ ਕਰਕੇ ਨਵੀਂ ਕਮੇਟੀ ਚੁਣਨ ਦੀ ਬੇਨਤੀ ਸਭਾ ਦੇ ਸੀਨੀਅਰ ਮੈਂਬਰ ਜੰਗਪਾਲ ਸਿੰਘ ਕੋਟਕਪੂਰਾ ਨੂੰ ਸੌਂਪੀ ਗਈ। ਕਾਫੀ ਵਿਚਾਰ-ਚਰਚਾ ਕਰਨ ਤੋਂ ਬਾਅਦ ਸਰਬਸੰਮਤੀ ਨਾਲ ਹੇਠ ਲਿਖੇ ਮੈਂਬਰਾਂ ਨੂੰ ਵੱਖ ਵੱਖ ਅਹੁਦਿਆਂ ਦੀ ਜ਼ਿੰਮੇਵੇਰੀ ਸੌਪੀ ਗਈ:-
ਸਰਪ੍ਰਸਤ:   ਸ਼ੰਗਾਰ ਸਿੰਘ ਸਿੱਧੂ ਅਤੇ ਡਾ. ਪ੍ਰੇਮ ਕੁਮਾਰ
ਮੁੱਖ ਸਲਾਹਕਾਰ:  ਹਰਦਿਆਲ ਸਿੰਘ ਚੀਮਾ
ਸਲਾਹਕਾਰ:  ਡਾ.ਜਸਵੀਰ ਕੌਰ, ਨਵਦੀਪ ਕੌਰ ਭੰਡੋਲ, ਹਰਸ਼ਿਦਰ ਸਿੰਘ ਸੰਧੂ, ਜੰਗਪਾਲ ਸਿੰਘ ਕੋਟਕਪੂਰਾ ਅਤੇ ਡਾ: ਸੁੱਚਾ ਸਿੰਘ ਗਿੱਲ
ਪ੍ਰਧਾਨ:  ਪ੍ਰਿਤਪਾਲ ਸਿੰਘ ਟਿਵਾਣਾ
ਵਾਈਸ ਪ੍ਰਧਾਨ: ਹਰਕੀਰਤ ਕੌਰ ਬਠਿੰਡਾ
ਵਾਈਸ ਪ੍ਰਧਾਨ: ਬਲਬੀਰ ਲਹਿਰਾ
ਜਨਰਲ ਸਕੱਤਰ: ਜਗੀਰ ਸਿੰਘ
ਸਹਾਇਕ ਸਕੱਤਰ: ਸਾਧੂ ਸਿੰਘ ਝੱਜ
ਵਿੱਤ ਸਕੱਤਰ:  ਬਲਿਹਾਰ ਸਿੰਘ ਲੇਹਲ
ਪ੍ਰੈੱਸ ਸਕੱਤਰ: ਮੰਗਤ ਕੁਲਜਿੰਦ
ਸਹਾਇਕ ਪ੍ਰੈੱਸ ਸਕੱਤਰ: ਮਲਕੀਤ ਸਿੰਘ ਗਿੱਲ
ਹਾਜ਼ਰ ਮੈਂਬਰਾਂ ਵੱਲੋਂ ਸੱਭ ਅਹੁਦੇਦਾਰਾਂ ਨੂੰ ਅੱਜ ਤੋਂ ਹੀ ਕਾਰਜ ਸ਼ੁਰੂ ਕਰਨ ਦੇ ਅਧਿਕਾਰ ਦੇ ਦਿੱਤੇ ਗਏ।
ਨਵੀਂ ਬਣੀ ਕਮੇਟੀ ਨੇ ਅੱਜ ਤੋਂ ਹੀ ਸ਼ੁਭ-ਅਰੰਭ ਕਰਦਿਆਂ ਕਵੀ ਦਰਬਾਰ ਕਰਵਾਇਆ, ਜਿਸ ਵਿੱਚ ਬਲਬੀਰ ਲਹਿਰਾ, ਹਰਕੀਰਤ ਕੌਰ ਬਠਿੰਡਾ, ਜਗੀਰ ਸਿੰਘ, ਮਲਕੀਤ ਸਿੰਘ ਗਿੱਲ, ਸ਼ੰਗਾਰ ਸਿੰਘ ਸਿੱਧੂ, ਪ੍ਰਿਤਪਾਲ ਸਿੰਘ ਟਿਵਾਣਾ ਅਤੇ ਜੰਗਪਾਲ ਸਿੰਘ ਕੋਟਕਪੂਰਾ ਵੱਲੋਂ ਕਾਵਿ ਦੀਆਂ ਵੱਖ ਵੱਖ ਵੰਨਗੀਆਂ ਦੀਆਂ, ਲੋਕ-ਪੱਖੀ ਸੰਨੇਹੇ ਦਿੰਦੀਆਂ ਆਪਣੀਆਂ ਰਚਨਾਵਾਂ ਨਾਲ ਕਵੀ ਦਰਬਾਰ ਵਿੱਚ ਰੰਗ ਭਰਿਆ ਗਿਆ।ਵੱਡੀ ਗਿਣਤੀ ਵਿੱਚ ਹਾਜ਼ਰ ਸਰੋਤਿਆਂ ਨੇ ਕਵੀ ਦਰਬਾਰ ਦਾ ਆਨੰਦ ਮਾਣਿਆ। ਨਵੇਂ ਚੁਣੇ ਗਏ ਪ੍ਰਧਾਨ ਪ੍ਰਿਤਪਾਲ ਸਿੰਘ ਟਿਵਾਣਾ ਅਤੇ ਜਨਰਲ ਸਕੱਤਰ ਜਗੀਰ ਸਿੰਘ ਨੇ ਪ੍ਰੈਸ ਨਾਲ ਗੱਲ ਬਾਤ ਕਰਦਿਆਂ, ਮਾਂ ਬੋਲੀ ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰਦੇ ਰਹਿਣ ਦੇ ਆਪਣੇ ਅਹਿਦ ਨੂੰ ਦੁਹਰਾਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਧਾਰਮਿਕ ਅਸਥਾਨ ਦੀ ਗੋਲਕ ਦਾ ਤਾਲਾ ਤੋੜ ਕੇ ਨਕਦੀ ਚੋਰੀ
Next article*ਤਰਕਸ਼ੀਲ ਮੈਗਜ਼ੀਨ ਦੇ ਨਵੇਂ ਪਾਠਕ ਬਣਾਉਣ ਦੀ ਤਰਕਸ਼ੀਲ ਆਗੂ ਅਜੀਤ ਪ੍ਰਦੇਸੀ ਇੱਕ ਝਲਕ *