HOME ਰਿਵਰਲੈਂਡ ਵਿੱਚ ਪੰਜਾਬੀ ਸਪੋਰਟਸ ਐਂਡ ਕਲਚਰਲ ਸਮਾਗਮ 6 ਸਤੰਬਰ 2025 ਨੂੰ ਬੈਰੀ...

ਰਿਵਰਲੈਂਡ ਵਿੱਚ ਪੰਜਾਬੀ ਸਪੋਰਟਸ ਐਂਡ ਕਲਚਰਲ ਸਮਾਗਮ 6 ਸਤੰਬਰ 2025 ਨੂੰ ਬੈਰੀ ਮੈਮੋਰੀਅਲ ਓਵਲ ਵਿਖੇ – ਚੋਟੀ ਦੀਆਂ ਟੀਮਾਂ ਦੇ ਮੁਕਾਬਲੇ ਹੋਣਗੇ

ਐਡੀਲੇਡ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਐਡੀਲੇਡ ਨੇੜੇ ਰਿਵਰਲੈਂਡ ਵਿੱਚ ਪੰਜਾਬੀ ਸਪੋਰਟਸ ਕਲੱਬ ਤੇ ਪੰਜਾਬੀ ਭਾਈਚਾਰੇ ਵੱਲੋਂ ਰਿਵਰਲੈਂਡ ਪੰਜਾਬੀ ਸਪੋਰਟਸ ਐਂਡ ਕਲਚਰਲ ਸਮਾਗਮ 2025 ਬੈਰੀ ਮੈਮੋਰੀਅਲ ਓਵਲ, ਫੀਡਲਰ ਸਟ੍ਰੀਟ, ਬੈਰੀ ਐਸ:ਏ ਰਿਵਰਲੈਂਡ ਵਿੱਚ 6 ਸਤੰਬਰ ਸ਼ਨੀਵਾਰ ਨੂੰ ਹੋਣਗੇ। ਜਿਸ ਵਿੱਚ ਅੰਡਰ 12-15 -17 ਤੇ 21 ਸਾਲ ਦੇ ਕਬੱਡੀ ਦੇ ਰੌਚਿਕ ਤੇ ਫਸਵੇ ਮੈਚ ਸਵੇਰ 10 ਵਜੇ,ਵਾਲੀਬਾਲ ਦੇ ਮੈਚ ਸ਼ੂਟਿੰਗ ਅਤੇ ਸਮੈਸ਼ਿੰਗ 8:30 ਵਜੇ ਆਰੰਭ ਹੋਣਗੇ। ਐਥਲੈਟਿਕ ਖੇਡਾਂ 8.30 ਵਜੇ ਅੰਡਰ 10 ਸਾਲ 60 ਮੀਟਰ,ਅੰਡਰ12 ਸਾਲ 100-ਮੀਟਰ, ਅੰਡਰ 12-14 ਸਾਲ 100-200 ਮੀਟਰ,ਅੰਡਰ 16-18 ਸਾਲ 100-200-400 ਮੀਟਰ ਰੇਸਾਂ ਦੇ ਮੁਕਾਬਲੇ ਆਰੰਭ ਹੋਣਗੇ। ਟਗ ਆਫ ਵਾਰ (ਰੱਸਾਕਸ਼ੀ)ਮੁਕਾਬਲੇ ਜਿਸ ਵਿੱਚ ਸਟੱਡ ਬੂਟ ਪਾਏ ਜਾ ਸਕਦੇ ਹਨ। ਅੰਡਰ 12 ਸਾਲ ਤੇ ਹਰ ਉਮਰ ਲਈ ਸ਼ੌਕਰ ਖੇਡਾਂ ਦੇ ਮੁਕਾਬਲੇ 8.30 ਵਜੇ ਆਰੰਭ ਹੋਣਗੇ।ਫਰੀ ਐਂਟਰੀ ਹੋਵੇਗੀ ਤੇ ਲੰਗਰ ਦੀ ਸੇਵਾ ਗੁਰਦੁਆਰਾ ਸਾਹਿਬ ਗਲੌਸਪ ਤੇ ਗੁਰਦੁਆਰਾ ਸਾਹਿਬ ਰੈਨਮਾਰਕ ਵੱਲੋਂ ਕੀਤੀ ਜਾਵੇਗੀ। ਪੋਸਟਰ ਤੇ ਦਰਸਾਏ ਸਕੈਨ ਕੋਡ ਤੇ ਰਜਿਸਟਰੇਸ਼ਨ ਕਰਵਾਓ ਜੋ 31 ਜੁਲਾਈ ਤੱਕ ਹੋਵੇਗੀ। ਕਲਚਰਲ ਐਕਟਿਵਿਟੀ ਚ ਟਰਬਨ ਮੁਕਾਬਲੇ ਹੋਣਗੇ, ਜਿਸ ਵਿੱਚ ਭਾਗੀਦਾਰ ਆਪਣੀ ਪਗੜੀ ਤੇ ਹੋਰ ਲੋੜੀਂਦਾ ਸਮਾਨ ਲੈ ਕੇ ਆਉਣ। ਗੁਰਮਤਿ ਅਨੁਸਾਰ ਸਵਾਲਾਂ ਦੇ ਸਹੀ ਜਵਾਬ ਦੇਣ ਵਾਲਿਆ ਨੂੰ ਇਨਾਮ ਤੇ ਸਨਮਾਨ ਚਿਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਮਿਊਜ਼ੀਕਲ ਕੁਰਸੀ ਰੇਸ ਤੇ ਹੋਰ ਅਨੇਕਾਂ ਰੌਚਿਕ ਮੁਕਾਬਲੇ ਵੇਖਣਯੋਗ ਹੋਣਗੇ। ਹੋਰ ਜਾਣਕਾਰੀ ਲਈ ਪੋਸਟਰ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਲੈ ਸਕਦੇ ਹੋ। ਪ੍ਰਬੰਧਕਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਤ ਕਰਨ ਤੇ ਖੇਡਾਂ ਨਾਲ ਜੋੜੀ ਰੱਖਣ ਦਾ ਉਪਰਾਲਾ ਜਾਰੀ ਰੱਖਦੇ ਹੋਏ ਪ੍ਰੈਕਟਿਸ ਕਰਵਾਉਣ ਤੇ ਖੇਡਾਂ ਚ ਹਿੱਸਾ ਲੈਣ ਲਈ ਨਾਮ ਰਜਿਸਟਰ ਕਰਵਾਉਣ। ਪ੍ਰਬੰਧਕਾਂ ਨੇ ਮਾਪਿਆਂ ਨੂੰ ਸਮਾਗਮ ਵਿੱਚ ਪਰਿਵਾਰਾਂ ਸਮੇਤ ਪਹੁੰਚਣ ਲਈ ਅਪੀਲ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleFrom the window of History :Hair-raising sacrifices of Balla village of Haryana in the people’s revolution of 1857—Re-evaluating history
Next articleਅਮਰੀਕਾ ਦਾ ਬਦਲਿਆ ਰਵੱਈਆ, ਭਾਰਤ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਪ੍ਰਗਟਾਈ