HOME ਦੇਹੜਕਾ ‘ਚ ਧਰਮਸ਼ਾਲਾ ਦੀ ਨੀਂਹ ਰੱਖੀ

ਦੇਹੜਕਾ ‘ਚ ਧਰਮਸ਼ਾਲਾ ਦੀ ਨੀਂਹ ਰੱਖੀ

1
ਰਾਏਕੋਟ,  (ਸਮਾਜ ਵੀਕਲੀ)   ਗੁਰਭਿੰਦਰ ਗੁਰੀ:–  ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਪਿੰਡ ਦੇਹੜਕਾ ਦੀ ਪ੍ਰਬੰਧਕੀ ਕਮੇਟੀ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਉਣ ਮਹੀਨੇ ਦੀ ਸੰਗਰਾਂਦ ਦੇ ਪਵਿੱਤਰ ਦਿਹਾੜੇ ‘ਤੇ ਧਰਮਸ਼ਾਲਾ ਦੀ ਨੀਂਹ ਰੱਖੀ ਗਈ। ਨੀਂਹ ਰੱਖਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਗ੍ਰੰਥੀ ਸਿੰਘ ਭਾਈ ਸੰਦੀਪ ਸਿੰਘ ਵੱਲੋਂ ਅਰਦਾਸ ਬੇਨਤੀ ਕੀਤੀ ਗਈ, ਉਪਰੰਤ ਭਾਈ ਸੰਦੀਪ ਸਿੰਘ, ਸਰਪੰਚ ਰਾਜਪ੍ਰੀਤ ਕੌਰ ਦੇਹੜਕਾ ,ਨੰਬੜਦਾਰ ਜਸਵੀਰ ਸਿੰਘ, ਪ੍ਰਧਾਨ ਜੋਗਿੰਦਰ ਸਿੰਘ ਸਮੂਹ ਪੰਚਾਂ ਤੇ ਕਮੇਟੀ ਮੈਂਬਰਾਂ ਵੱਲੋਂ ਨੀਂਹ ਰੱਖੀ ਗਈ।ਇਸ ਮੌਕੇ ਗੱਲਬਾਤ ਕਰਦਿਆਂ ਨੰਬੜਦਾਰ ਜਸਵੀਰ ਸਿੰਘ ਨੇ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਦੇ ਭਾਈਚਾਰੇ ਨੂੰ ਵਿਆਹ ਸ਼ਾਦੀ ਤੇ ਹੋਰ ਪ੍ਰੋਗਰਾਮਾਂ ਲਈ ਧਰਮਸ਼ਾਲਾ ਦੀ ਵੱਡੀ ਲੋੜ ਸੀ, ਜੋ ਹੁਣ ਪੂਰੀ ਹੋ ਜਾਵੇਗੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਕਿਹਾ ਧਰਮਸ਼ਾਲਾ ਲਈ ਗ੍ਰਾਂਟ ਵੀ ਮਿਲੀ ਹੈ ਅਤੇ ਬਾਕੀ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਧਰਮਸ਼ਾਲਾ ਦੀ ਵਧੀਆ ਇਮਾਰਤ ਉਸਾਰੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲੇ ਪ੍ਰਧਾਨ ਰਣਜੀਤ ਸਿੰਘ ਰਾਜਾ ਨੇ ਗੁਰਦੁਆਰਾ ਸਾਹਿਬ ਲਈ ਜਗ੍ਹਾ ਖਰੀਦਣ ਤੇ ਲੰਗਰ ਹਾਲ ਬਣਾਉਣ ਲਈ ਵੱਡਾ ਸਹਿਯੋਗ ਦਿੱਤਾ ਸੀ। ਇਸ ਮੌਕੇ ਪ੍ਰਧਾਨ ਜੋਗਿੰਦਰ ਸਿੰਘ, ਸਾਬਕਾ ਪ੍ਰਧਾਨ ਰਣਜੀਤ ਸਿੰਘ ਰਾਜਾ, ਮੀਤ ਪ੍ਰਧਾਨ ਸੁਖਮਿੰਦਰ ਸਿੰਘ, ਗੁਰਮੀਤ ਸਿੰਘ ਪੱਪੂ, ਪਰਮਜੀਤ ਸਿੰਘ, ਬਲਦੇਵ ਸਿੰਘ ਕਾਲਾ, ਬਲਜੀਤ ਸਿੰਘ ਸਿੱਧੂ, ਬੀਰਬਲ ਸਿੰਘ, ਜਥੇ.ਸੁਖਦੇਵ ਸਿੰਘ ਖਾਲਸਾ, ਜੱਸਾ ਸਿੰਘ ਖਹਿਰਾ, ਭਾਈ ਅਮਨਪ੍ਰੀਤ ਸਿੰਘ, ਗੁਰਚਰਨ ਸਿੰਘ (ਸਮੂਹ ਪੰਚ), ਗਿਆਨੀ ਭਜਨ ਸਿੰਘ ਖਾਲਸਾ, ਗੁਰਪ੍ਰੀਤ ਸਿੰਘ, ਰਾਮ ਸਿੰਘ,ਬਿਹਾਰਾ ਸਿੰਘ, ਅਜਮੇਰ ਸਿੰਘ, ਸੁਖਮਨੀ ਸਿੰਘ, ਲਖਵਿੰਦਰ ਸਿੰਘ, ਅਨਮੋਲ ਸਿੰਘ, ਸੁਖਦੀਪ ਸਿੰਘ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰਾਜੂ ਦੇ ਚੇਅਰਮੈਨ ਬਣਨ ਤੇ ਖੁਸ਼ੀ ਦਾ ਪ੍ਰਗਟਾਵਾ
Next articleਹਠੂਰ ਪੁਲਿਸ ਵੱਲੋਂ 32 ਬੋਰ ਦੇਸੀ ਪਿਸਤੌਲ ਸਮੇਤ ਇਕ ਕਾਬੂ