HOME ਪੰਜਾਬੀ ਅਦਬੀ ਸੰਗਤ ਲਹੌਰ ਪਾਕਿਸਤਾਨ ਦਾ ਹਫ਼ਤਾਵਾਰ ਤਨਕੀਦੀ ਪ੍ਰੋਗਰਾਮ ਤੇ ਮੁਸ਼ਾਇਰਾ..

ਪੰਜਾਬੀ ਅਦਬੀ ਸੰਗਤ ਲਹੌਰ ਪਾਕਿਸਤਾਨ ਦਾ ਹਫ਼ਤਾਵਾਰ ਤਨਕੀਦੀ ਪ੍ਰੋਗਰਾਮ ਤੇ ਮੁਸ਼ਾਇਰਾ..

1

‌ਕਸੂਰ   (ਸਮਾਜ ਵੀਕਲੀ)  (ਲਹਿੰਦਾ ਪੰਜਾਬ) ਅਮਰਜੀਤ ਸਿੰਘ ਜੀਤ:- ਪੰਜਾਬੀ ਅਦਬੀ ਸੰਗਤ ਲਾਹੌਰ ਦਾ ਹਫਤਾਵਾਰੀ ਸਾਹਿਤਕ ਇਕੱਠ ਤੇ ਮੁਸ਼ਾਇਰਾ ਸਾਹਿਤ ਤੇ ਕਲਾ ਨਾਲ ਸੰਬੰਧਤ ਅਦਾਰੇ ਪਲਾਕ ਦੇ ਸਹਿਯੋਗ ਨਾਲ ਸ਼ਾਮ  6 ਵਜੇ ਦਿਨ ਜੁਮਾ 31 ਅਕਤੂਬਰ 2025 ਪੰਜਾਬੀ ਬੈਠਕ ਪਲਾਕ,  ਗਦਾਫ਼ੀ ਸਟੇਡੀਅਮ ਫਿਰੋਜਪੁਰ ਰੋਡ ਲਾਹੌਰ ਵਿਖੇ ਹੋਇਆ। ਇਸ ਮੁਸ਼ਾਇਰੇ ਦੀ ਸਦਾਰਤ ਨੌਜਵਾਨ ਸ਼ਾਇਰ ਯਾਸੀਨ ਯਾਸ ਹੋਰਾਂ ਕੀਤੀ । ਇਸ ਮੌਕੇ ਮਹਿਮਾਨ-ਏ-ਖ਼ਸੂਸੀ ਮਜ਼ੱਮਲ ਜ਼ਾਇਰ ਨਕਵੀ ਫੂਲ ਨਗਰ , ਲਿਆਕਤ ਅਲੀ ਕੰਵਲ ਛਾਂਗਾ ਮਾਂਗਾ ਤੇ ਅਦਲ ਮਿਨਹਾਸ ਲਾਹੌਰੀ ਸਨ।ਇਸ ਮੌਕੇ ਪੰਜਾਬੀ ਮਾਂ ਬੋਲੀ ਤੇ ਪੰਜਾਬੀਅਤ  ਦੀ ਤਰੱਕੀ ਲਈ ਅਹਿਦ ਕੀਤਾ ਗਿਆ  ਉਪਰੰਤ ਹਾਜ਼ਰ ਸ਼ਾਇਰਾਂ ਨੇ ਆਪਣੇ ਕਲਾਮ ਪੇਸ਼ ਕਰਕੇ ਭਰਪੂਰ ਰੰਗ ਬੰਨ੍ਹਿਆ। ਜਿਨ੍ਹਾਂ ਸ਼ਾਇਰ ਦੋਸਤਾਂ ਏਸ ਪ੍ਰੋਗਰਾਮ ਚ ਸ਼ਿਰਕਤ ਕੀਤੀ ਉਨ੍ਹਾਂ ਵਿਚ ਤਸਨੀਮ ਤਸਦਕ , ਸਦੀਕ ਜੌਹਰ , ਮੁਸ਼ਤਾਕ ਕਮਰ , ਯੂਨਸ ਵਰਿਆਮ ,ਈਮਾਨ ਅੱਲ੍ਹਾ ਖ਼ਾਕੀ ਤੇ ਸਦੀਕ ਅਣਜਾਣ ਹੋਰੀਂ ਸ਼ਾਮਿਲ ਸਨ। ਬੇਸ਼ੱਕ ਸ਼ਹਿਰ ਵਿਚ ਟ੍ਰੈਫ਼ਿਕ ਜਾਮ ਹੋਣ ਕਾਰਨ ਸ਼ਾਇਰਾਂ ਨੂੰ ਮੁਸ਼ਾਇਰੇ ਚ ਪਹੁੰਚਣ ਲਈ  ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਤੇ ਕਾਫੀ ਸ਼ਾਇਰ ਮਿੱਤਰ ਏਸ ਪ੍ਰੋਗਰਾਮ ਚ ਸ਼ਰੀਕ ਨਹੀਂ ਵੀ  ਹੋ ਸਕੇ ਪਰ ਫਿਰ  ਵੀ ਪ੍ਰਬੰਧਕੀ ਟੀਮ ਅਤੇ ਅਦਬੀ ਸੰਗਤ ਲਾਹੌਰ ਦੇ ਕਰਤਾ ਧਰਤਾ ਐਮ ਵਾਈ ਸ਼ਾਹਿਦ ਹੋਰੀਂ ਮੁਬਾਰਕਬਾਦ ਦੇ ਹੱਕਦਾਰ ਹਨ,ਜਿਹਨਾਂ ਨੇ ਏਨੇ ਮੁਸ਼ਕਲ ਹਾਲਾਤਾਂ ਚ ਵੀ ਹਿੰਮਤ ਨਹੀਂ ਹਾਰੀ ਤੇ ਇਕ ਸ਼ਾਨਦਾਰ ਮੁਸ਼ਾਇਰਾ ਕਰਵਾਣ ਚ ਕਾਮਯਾਬ ਹੋਏ।

ਯਾਸੀਨ ਯਾਸ 
ਫੂਲ ਨਗਰ (ਕਸੂਰ) ਲਹਿੰਦਾ ਪੰਜਾਬ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅੱਪਰਾ ਵਿਖੇ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਧੂਮਧਾਮ ਨਾਲ ਸ਼ੁਰੂ
Next article*ਪੰਜਾਬ ਦਿਵਸ” ਵਾਲੇ ਦਿਨ ਕੇਂਦਰ ਸਰਕਾਰ ਦਾ ਪੰਜਾਬ ਨੂੰ ਦਿੱਤਾ ਤੋਹਫ਼ਾ ਅਤੇ ਮੋਜੂਦਾ ਪੰਜਾਬ ਸਰਕਾਰ ਦੀ ਬੇਰੁੱਖੀ-ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ*