ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਫੁੱਟਬਾਲ ਕਲੱਬ ਅੱਪਰਾ ਵਲੋਂ ਐਨ. ਆਰ. ਆਈ ਵੀਰਾਂ, ਗ੍ਰਾਮ ਪੰਚਾਇਤ ਅੱਪਰਾ ਤੇ ਸਮੂਹ ਅੱਪਰਾ ਵਾਸੀਆਂ ਦੇ ਸਹਿਯੋਗ ਨਾਲ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਅੱਜ ਤੋਂ ਫੁੱਟਬਾਲ ਗਰਾਊਾਡ, ਸਾਹਮਣੇ ਐੱਸ. ਡੀ. ਪਬਲਿਕ ਸਕੂਲ ਛੋਕਰਾਂ ਰੋਡ ਅੱਪਰਾ ਵਿਖੇ ਧੂਮਧਾਮ ਨਾਲ ਸ਼ੁਰੂ ਹੋ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਮੌਕੇ ਅੱਜ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਟੂਰਨਾਮੈਂਟ ਦਾ ਉਦਘਾਟਨ ਉੱਘੇ ਸਮਾਜ ਸੇਵਕ ਜਤਿੰਦਰ ਕੁਮਾਰ (ਰਿੰਕੂ ਖੋਸਲਾ), ਪਿ੍ੰਸੀਪਲ ਸ਼ਿਵ ਕੁਮਾਰ ਗੌਤਮ ਤੇ ਸਾਂਈ ਅਤਾਉੱਲਾ ਕਾਦਰੀ ਉਰਫ ਮੋਤੀ ਸਾਂਈ ਨੇ ਸਾਂਝੇ ਤੌਰ ‘ਤੇ ਰੀਬਨ ਕੱਟ ਕੇ ਕੀਤਾ, ਜਦਕਿ ਇਸ ਮੌਕੇ ਸਾਂਈ ਕ੍ਰਿਸ਼ਨ ਲਾਲ ਜੀ ਗੱਦੀਨਸ਼ੀਨ ਦਰਬਾਰ ਸੇਖ ਨਸੀਰਾ ਜੀ, ਮੋਹਣ ਲਾਲ ਪੰਚ, ਹਰਬੰਸ ਲਾਲ ਪੰਚ, ਸੋਮਨਾਥ ਸਾਬਕਾ ਪੰਚ, ਕੁਲਵਿੰਦਰ ਕਿੰਦਾ ਸਾਬਕਾ ਪੰਚ, ਮੋਹਣ ਸਿੰਘ ਸਾਬਕਾ ਪੰਚ, ਅਸ਼ੋਕ ਸੱਭਰਵਾਲ, ਅਮਰਨਾਥ ਨਾਥੀ, ਬਿਹਾਰੀ ਲਾਲ ਸਾਬਕਾ ਪੰਚ, ਵਿਨੋਦ ਕੁਮਾਰ ਸੋਨੂੰ, ਗੋਰਾ, ਬੰਟੀ ਤੇ ਹੋਰ ਨੌਜਵਾਨ ਹਾਜ਼ਰ ਸਨ | ਇਸ ਮੌਕੇ ਉਦਗਾਟਨੀ ਮੈਚ ਅਸ਼ਾਹੂਰ ਤੇ ਗੋਰਾਇਆ ਵਿਚਕਾਰ ਖੇਡਿਆ ਗਿਆ | ਟੂਰਨਾਮੈਂਟ ਦੇ ਪਹਿਲੇ ਦਿਨ ਕੁੱਲ ਨੌ ਮੈਚ ਕਰਵਾਏ ਗਏ | ਇਸ ਮੌਕੇ ਗੁਰੂ ਕੇ ਲੰਗਰ ਤੇ ਚਾਹ ਦੇ ਲੰਗਰ ਅਤੁੱਟ ਵਰਤਾਏ ਗਏ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



