(ਸਮਾਜ ਵੀਕਲੀ) ਪੰਜਾਬੀ ਮੂਵੀ ਸਰਦਾਰ ਜੀ 3 ਦੇ ਸੰਬੰਧ ਵਿੱਚ ਮਸ਼ਹੂਰ ਪੰਜਾਬੀ ਗਾਇਕ, ਗੀਤਕਾਰ, ਅਦਾਕਾਰ ਅਤੇ ਬਾਲੀਵੁੱਡ ਐਕਟਰ ਸਰਦਾਰ ਦਲਜੀਤ ਸਿੰਘ ਦੋਸਾਂਝ ਦੀ ਪੰਜਾਬੀ ਫਿਲਮ ਸਰਦਾਰ ਜੀ ਨੂੰ ਦੇਖਣ ਦਾ ਬੜਾ ਉਤਸ਼ਾਹ ਸੀ। ਉਤਸ਼ਾਹ ਦੇ ਦੋ ਕਾਰਣ ਸਨ, ਇੱਕ ਤਾਂ ਅਮਰੀਕਾ ਦੇ ਥੀਏਟਰ ਵਿੱਚ ਪਹਿਲੀ ਵਾਰੀ ਅਤੇ ਦੂਜਾ ਕਾਰਣ ਸੀ ਪਾਕਿਸਤਾਨੀ ਹੀਰੋਇਨ ਹੈਨਾ ਅਮੀਰ । ਬਹੁਤ ਸਾਰੇ ਲੋਕਾਂ ਵੱਲੋਂ ਇਸ ਫਿਲਮ ਦਾ ਵਿਰੋਧ ਹੋ ਰਿਹਾ ਸੀ ਕਿ ਇਸ ਵਿੱਚ ਪਾਕਿਸਤਾਨ ਦੀ ਹੀਰੋਇਨ ਨੂੰ ਕਿਉਂ ਲਿਆ ਗਿਆ ਹੈ। ਮੈਂ ਇਸ ਵਿਸ਼ੇ ਵਿੱਚ ਨਹੀਂ ਪੈਣਾ ਚਾਹੁੰਦਾ ਕਿਉਂਕਿ ਹਰੇਕ ਡਾਇਰੈਕਟਰ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਆਪਣੀ ਮੂਵੀ ਲਈ ਵਧੀਆ ਤੋਂ ਵਧੀਆ ਕਲਾਕਾਰਾਂ ਦੀ ਚੋਣ ਕਰਕੇ ਦਰਸ਼ਕਾਂ ਨੂੰ ਕੁਝ ਨਵਾਂ ਦੇਣ ਦੀ ਅਤੇ ਮੁਨਾਫ਼ਾ ਕਮਾਉਣ ਦੀ । ਜੋ ਫਿਲਮ ਵਿੱਚ ਦੇਖਿਆ ਅਸਲ ਵਿੱਚ ਮੈਂ ਉਹਦੇ ਉੱਤੇ ਹੀ ਆਪਣੀ ਰਾਇ ਰੱਖਣੀ ਚਾਹੁੰਦਾ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਰੇ ਕਲਾਕਾਰਾਂ ਨੇ ਆਪਣੀ ਆਪਣੀ ਭੂਮਿਕਾ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਇਆ ਜੋਕਿ ਸ਼ਲਾਘਾਯੋਗ ਹੈ। ਸਾਰੀ ਮੂਵੀ ਦੇਖਣ ਉਪਰੰਤ ਮੈਂ ਆਪਣੇ ਆਪ ਵਿੱਚ ਪੜਚੋਲ ਕਰ ਰਿਹਾ ਹਾਂ ਕਿ ਫਿਲਮ ਦਰਸ਼ਕਾਂ ਨੂੰ ਕੀ ਉਪਦੇਸ਼ ਦੇਣਾ ਚਾਹੁੰਦੀ ਹੈ। ਮੂਵੀ ਦੀ ਅੱਜ ਦੇ ਵਿਗਿਆਨਿਕ ਯੁੱਗ ਵਿੱਚ ਕੀ ਭੂਮਿਕਾ ਰਹੇਗੀ। ਜਦੋਂ ਪੂਰੇ ਸੰਸਾਰ ਵਿੱਚ ਤਕਨੀਕ ਵਿਕਸਤ ਨਹੀਂ ਸੀ ਤਾਂ ਇੱਕ ਸਧਾਰਣ ਡਾਕ ਨੂੰ ਮਿਲਣ ਲਈ ਮਹੀਨਾ ਲੱਗ ਜਾਂਦਾ ਸੀ, ਲੋਕ ਡਾਕੀਏ ਦੇ ਰਾਹਾਂ ਨੂੰ ਤੱਕਦੇ ਰਹਿੰਦੇ ਸਨ। ਪ੍ਰੰਤੂ ਅੱਜ ਸਾਇੰਸ ਨੇ ਐਨੀ ਤਰੱਕੀ ਕਰ ਲਈ ਹੈ ਕਿ ਅੱਖ ਝੱਪਕਦਿਆਂ ਹੀ ਦੂਰ ਦੁਰੇਡੇ ਬੈਠਿਆਂ ਨਾਲ ਮੋਬਾਇਲ ਤੇ ਆਪਣਿਆਂ ਨਾਲ ਗੱਲ ਕਰ ਸਕਦੇ ਹੋ। ਇਹ ਤਰੱਕੀ ਕਿੰਨਾ ਨੇ ਕੀਤੀ ਹੈ ਭੂਤਾਂ ਨੇ ਜਾਂ ਇਨਸਾਨਾਂ ਨੇ ਕੀਤੀ ਹੈ। ਵਿਗਿਆਨ ਨੇ ਹਮੇਸ਼ਾਂ ਹੀ ਦੁਨੀਆਂ ਨੂੰ ਨਵੀਂ ਤੋਂ ਨਵੀਂ ਤਕਨੀਕ ਪ੍ਰਦਾਨ ਕੀਤੀ ਹੈ । ਵਿਗਿਆਨੀ ਜਾਂ ਕੰਪਿਊਟਰ ਦਾ ਮਾਹਰ ਤਕਨੀਕ ਨਾਲ ਜਿਸ ਤਰ੍ਹਾਂ ਵੀ ਚਾਹੇ ਉਸ ਤਰ੍ਹਾਂ ਦਾ ਬਣਾਇਆ ਜਾ ਸਕਦਾ ਹੈ। ਵਿਗਿਆਨ ਦੀ ਤਰੱਕੀ ਦਾ ਕੋਈ ਅੰਤ ਨਹੀਂ ਅੱਜ ਕੱਲ੍ਹ ਮਨੁੱਖ ਦੀ ਜਗ੍ਹਾ ਰੋਬਟ ਆ ਗਏ ਹਨ ਹੋ ਹਰੇਕ ਕੰਮ ਕਰਨ ਦੇ ਸਮਰੱਥ ਹਨ। ਤੁਸੀਂ ਪੂਰੀ ਦੁਨੀਆਂ ਘੁੰਮ ਘੁੰਮ ਕੇ ਦੇਖ ਰਹੇ ਹੋ, ਬਾਜ਼ਾਰ ਵਿੱਚ ਬਿਨ੍ਹਾ ਡਰਾਈਵਰ ਗੱਡੀਆਂ ਆ ਗਈਆਂ ਹਨ । ਜਿਆਦਾਤਰ ਭਾਰਤੀ ਮੀਡੀਆ, ਪਾਂਡੇ ਪੁਜਾਰੀ ਅਤੇ ਚਲਾਕ ਲੋਕ ਦੁਨੀਆਂ ਨੂੰ ਅਜੇ ਵੀ ਭੂਤ ਪ੍ਰੇਤਾਂ ਅਤੇ ਗ਼ੈਬੀ ਸ਼ਕਤੀਆਂ ਵਿੱਚ ਉਲਝਾਈ ਜਾ ਰਹੇ ਹਨ। ਬੁੱਧੀਮਾਨ ਅਤੇ ਵਿਗਿਆਨਿਕ ਸੋਚ ਰੱਖਣ ਵਾਲੇ ਲੋਕ ਇਸ ਫਿਲਮ ਦੀ ਕਦੇ ਵੀ ਸ਼ਲਾਘਾ ਨਹੀਂ ਕਰਨਗੇ। ਸਰਦਾਰ ਦਲਜੀਤ ਸਿੰਘ ਦੋਸਾਂਝ ਪੱਗੜੀਧਾਰੀ ਸਿੱਖ ਹੈ ਅਤੇ ਸਿੱਖ ਧਰਮ ਨੂੰ ਮੰਨਣ ਵਾਲੇ ਇਨਸਾਨ ਹੋ। ਸਾਡੇ ਮਹਾਪੁਰਸ਼ਾਂ ਨੇ ਬਾਣੀ ਵਿੱਚ ਦੁਨੀਆਂ ਨੂੰ ਸੱਚ ਅਤੇ ਨੇਕੀ ਦਾ ਰਾਹ ਦੱਸਿਆ ਹੈ, ਭੂਤ ਪ੍ਰੇਤ, ਝੂਠੀਆਂ ਗੱਲਾਂ, ਵਹਿਮ ਭਰਮ, ਕਰਮਕਾਂਡਾਂ ਨੂੰ ਰੱਜ ਕੇ ਭੰਡਿਆ ਹੈ ਪਰ ਅਸੀਂ ਲੋਕਾਂ ਨੇ ਗੁਰੂ ਮੰਨਿਆ ਪਰ ਗੁਰੂ ਦਾ ਹੁਕਮ ਨਹੀਂ ਮੰਨਿਆ। ਆਪ ਜੀ ਨੂੰ ਅਜਿਹੀਆਂ ਫ਼ਿਲਮਾਂ ਬਨਾਉਣ ਤੋਂ ਗ਼ੁਰੇਜ਼ ਕਰਨਾ ਚਾਹੀਦਾ। ਤੁਹਾਨੂੰ ਪੈਸੇ ਅਤੇ ਸ਼ੋਰਹਤ ਦੀ ਕੋਈ ਕਮੀ ਨਹੀਂ। ਇਸ ਵੇਲੇ ਪੂਰੀ ਦੁਨੀਆਂ ਵਿੱਚ ਤੁਹਾਡੀ ਤੂਤੀ ਬੋਲਦੀ ਹੈ ਕਿ ਤੁਸੀਂ ਵਧੀਆ ਅਦਾਕਾਰ ਹੋ। ਕਾਮਨਾ ਕਰਦਾ ਹਾਂ ਕਿ ਤੁਸੀਂ ਹੋਰ ਤਰੱਕੀਆਂ ਕਰੋ ਚੜ੍ਹਦੀ ਕਲਾ ਵਿਚ ਰਹੋ। ਤੁਹਾਡੀ ਸੋਚ ਬਹੁਤ ਵਧੀਆ ਹੈ ਤੁਸੀਂ ਪੰਜਾਬ, ਪੰਜਾਬੀਅਤ ਦੀ ਤਰੱਕੀ ਲਈ ਦਿਨ ਰਾਤ ਉਪਰਾਲੇ ਕਰ ਰਹੇ ਹੋ। ਦਲਜੀਤ ਸਿਹਾਂ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਸੀਂ ਕਲਪਨਿਕ ਅਤੇ ਗੈਰ ਵਿਗਿਆਨਕ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਗ਼ੁਰੇਜ਼ ਕਰੋ ਕਿਉਂਕਿ ਤੁਹਾਡੀਆਂ ਮੂਵੀਆਂ ਬੱਚੇ ਤੋਂ ਲੈਕੇ ਹਰੇਕ ਉਮਰ ਅਤੇ ਹਰੇਕ ਵਰਗ ਦੇ ਲੋਕ ਦੇਖਦੇ ਹਨ। ਮੀਡਿਆ ਦੀ ਅੱਜ ਦੇ ਯੁੱਗ ਵਿੱਚ ਅਹਿਮ ਭੂਮਿਕਾ ਹੈ, ਮੀਡਿਆ ਜਿੱਦਾਂ ਦਾ ਪਰੋਸੇਗਾ ਉਦਾਂ ਦਾ ਹੀ ਸਮਾਜ ਦਾ ਭਵਿੱਖ ਹੋਵੇਗਾ। ਤੁਸੀਂ ਦੁਨੀਆਂ ਨੂੰ ਨਵੀਂ ਦਿਸ਼ਾ ਤੇ ਦਸ਼ਾ ਦਿਉਗੇ, ਤੁਹਾਡੇ ਕੋਲੋਂ ਸਮਾਜ ਦੇ ਬਿਹਤਰ ਭਵਿੱਖ ਦੀ ਆਸ ਕਰਦਾ ਹੋਇਆ ਆਪਣੀ ਬੇਨਤੀ ਨੂੰ ਸਮਾਪਤ ਕਰਦਾ ਹਾਂ। ਧਰਮ ਪਾਲ ਪੈਂਥਰ ਯੂ ਐਸ ਏ।
ਪੰਜਾਬੀ ਮੂਵੀ ਸਰਦਾਰ ਜੀ 3
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



