HOME ਪੰਜਾਬੀ ਸਾਹਿਤ ਸਭਾ ਬੈਡਫੋਰਡ (ਯੂਕੇ) ਵੱਲੋਂ 21 ਜੂਨ ਨੂੰ ਕਰਵਾਈ ਜਾਵੇਗੀ ਸੰਗੀਤਕ...

ਪੰਜਾਬੀ ਸਾਹਿਤ ਸਭਾ ਬੈਡਫੋਰਡ (ਯੂਕੇ) ਵੱਲੋਂ 21 ਜੂਨ ਨੂੰ ਕਰਵਾਈ ਜਾਵੇਗੀ ਸੰਗੀਤਕ ਮਹਿਫਿਲ, ਗਾਇਕ ਧਰਮਿੰਦਰ ਮਸਾਣੀ ਪੇਸ਼ ਕਰਨਗੇ ਆਪਣੇ ਕਲਾਮ

1

ਬੰਗਾ  (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ)-ਪੰਜਾਬੀ ਸਾਹਿਤ ਸਭਾ ਬੈਡਫੋਰਡ ਯੂਕੇ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਹਰਦੀਪ ਸਿੰਘ (ਸੋਢੀ ਮੰਡੇਰ) ਵੱਲੋਂ ਦੱਸਿਆ ਗਿਆ ਕੇ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬੀ ਸਾਹਿਤ ਅਤੇ ਮਾਂ ਬੋਲੀ ਪੰਜਾਬੀ ਨੂੰ ਪ੍ਰਮੋਟ ਕਰਨ ਦੇ ਲਈ ਇੱਕ ਸੰਗੀਤਕ ਮਹਿਫਲ ਮਿਤੀ 21 ਜੂਨ ਸ਼ਾਮ 6 ਵਜੇ ਤੋਂ 10 ਵਜੇ ਤੱਕ ਕਰਵਾਈ ਜਾ ਰਹੀ ਹੈ, ਜਿਸ ਵਿੱਚ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਤੋਂ ਦਰਸ਼ਕ ਹਾਜ਼ਰੀ ਭਰਨਗੇ, ਇਹ ਸੰਗੀਤਕ ਮਹਿਫਿਲ ਕੂਈਨਸ ਪਾਰਕ ਕਮਿਊਨਿਟੀ ਸੈਂਟਰ 52 ਮਾਰਲਬਰੋ ਰੋਡ ਬੈਡਫੋਰਡ MK40 4LF ਵਿਖੇ ਕਰਾਈ ਜਾ ਰਹੀ ਹੈ, ਇਸ ਪ੍ਰੋਗਰਾਮ ਦੇ ਵਿੱਚ ਸਰੋਤਿਆਂ ਦੇ ਨਾਲ ਗੀਤਕਾਰ ਸੰਗੀਤਕਾਰ ਤੇ ਬਹੁਤ ਸਾਰੇ ਪਤਵੰਤੇ ਸੱਜਣ ਹਾਜਰੀ ਲਵਾਉਣਗੇ! ਸੋਢੀ ਮੰਡੇਰ ਜੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬੀ ਸਾਹਿਤ ਸਭਾ ਬੈਡਫੋਰਡ ਯੂਕੇ ਸਮੇਂ ਸਮੇਂ ਤੇ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਾਹਿਤ ਨੂੰ ਸਮਰਪਿਤ ਪ੍ਰੋਗਰਾਮ ਕਰਵਾਉਂਦੀ ਰਹੇਗੀ ਤਾਂ ਜੋ ਕਿ ਸਾਡੇ ਬੱਚਿਆਂ ਅਤੇ ਆਉਣ ਵਾਲੀ ਪੀੜੀ ਨੂੰ ਪੰਜਾਬੀ ਮਾਂ ਬੋਲੀ ਤੇ ਹਮੇਸ਼ਾ ਮਾਣ ਹੋਵੇ ਤੇ ਸਾਡੇ ਬੱਚਿਆਂ ਨੂੰ ਆਪਣੇ ਮਹਾਨ ਸੱਭਿਆਚਾਰ ਬਾਰੇ ਜਾਣਕਾਰੀ ਹੋਵੇ, ਪ੍ਰੋਗਰਾਮ ਬਾਰੇ ਦੱਸਦਿਆਂ ਸਭਾ ਵੱਲੋਂ ਹਰਦੀਪ ਸਿੰਘ (ਸੋਢੀ ਮੰਡੇਰ) ਰਮਨਦੀਪ ਕੌਰ, ਤਰਨਦੀਪ ਸਿੰਘ, ਨੀਸ਼ ਪਰਵਾਨਾ, ਪ੍ਰਿੰਸ ਸਿੰਘ, ਮੱਖਣ ਸਿੰਘ ਢਿੱਲੋ, ਅਤੇ ਬਲਜੀਤ ਸਿੰਘ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਡ ਹੀਉ ਵਿਖੇ ਸਲਾਨਾ ਜੋੜ ਮੇਲੇ ਤੇ ਮਿਸ਼ਨਰੀ ਕਲਾਕਾਰ ਨੇ ਖੂਬ ਰੰਗ ਬੰਨ੍ਹਿਆ
Next articleਬਸ, ਇੰਨੇ ਵਿੱਚ ਘਬਰਾ ਗਏ